14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਨਸ਼ਾ ਤਸਕਰੀ ਦੇ ਮੋਹਰੀ ਪਿੰਡਾਂ ’ਚ ਸ਼ੁਮਾਰ ਬਾਗੜੀਆਂ ਵਿਖੇ ਅਮਰਗੜ੍ਹ ਪੁਲਿਸ ਦੀ ਵੱਡੀ ਮੁਹਿੰਮ

ਅਮਰਗੜ੍ਹ, 13 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)- ਨਸ਼ਾ ਤਸਕਰੀ ਦੇ ਮੋਹਰੀ ਪਿੰਡਾਂ ‘ਚ ਸ਼ੁਮਾਰ ਬਾਗੜੀਆਂ ਵਿਖੇ ਅਮਰਗੜ੍ਹ ਪੁਲਿਸ ਨੇ ਵੱਡਾ ਸਰਚ ਅਭਿਆਨ ਚਲਾਉਂਦਿਆਂ ਪੂਰੇ ਇਲਾਕੇ ਨੂੰ ਘੇਰ ਕੇ ਪੁਲਿਸ ਫੋਰਸ ਨੇ ਚੱਪੇ-ਚੱਪੇ ਦੀ ਤਲਾਸ਼ੀ ਲਈ, ਜਿਸ ਦੌਰਾਨ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ। ਮਾਲੇਰਕੋਟਲਾ ਦੇ ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਅਮਰਗੜ੍ਹ, 13 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)- ਨਸ਼ਾ ਤਸਕਰੀ ਦੇ ਮੋਹਰੀ ਪਿੰਡਾਂ ‘ਚ ਸ਼ੁਮਾਰ ਬਾਗੜੀਆਂ ਵਿਖੇ ਅਮਰਗੜ੍ਹ ਪੁਲਿਸ ਨੇ ਵੱਡਾ ਸਰਚ ਅਭਿਆਨ ਚਲਾਉਂਦਿਆਂ ਪੂਰੇ ਇਲਾਕੇ ਨੂੰ ਘੇਰ ਕੇ ਪੁਲਿਸ ਫੋਰਸ ਨੇ ਚੱਪੇ-ਚੱਪੇ ਦੀ ਤਲਾਸ਼ੀ ਲਈ, ਜਿਸ ਦੌਰਾਨ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ।ਮਾਲੇਰਕੋਟਲਾ ਦੇ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐਸ.ਪੀ. ਸੰਜੀਵ ਕਪੂਰ ਦੀ ਅਗਵਾਈ ਹੇਠ ਥਾਣਾ ਮੁਖੀ ਇੰਸਪੈਕਟਰ ਨਵਦੀਪ ਕੌਰ ਸਮੇਤ ਭਾਰੀ ਪੁਲਿਸ ਫੋਰਸ ਨੇ ਇਸ ਤਲਾਸ਼ੀ ਮੁਹਿੰਮ ਦੌਰਾਨ ਸਮਾਜ ਵਿਰੋਧੀ ਤੱਤਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਅਤੇ ਇਲਾਕੇ ‘ਚ ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤਾ। ਡੀ.ਐਸ.ਪੀ ਸੰਜੀਵ ਕਪੂਰ ਨੇ ਬੜੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਨਸ਼ਾ ਤਸਕਰੀ ਵਰਗੇ ਕੋਹੜ ਨੂੰ ਸਮਾਜ ’ਚੋਂ ਜੜ੍ਹੋਂ ਪੁੱਟਣ ਲਈ ਪੁਲਿਸ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਤਸਕਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਇਨਸਾਨ ਮਨੁੱਖਤਾ ਦੇ ਘਾਣ ਵਾਲੇ ਇਸ ਕਾਲੇ ਕਾਰੋਬਾਰ ‘ਚ ਸ਼ਮੂਲੀਅਤ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਕਾਨੂੰਨ ਦਾ ਸ਼ਿਕੰਜਾ ਇੰਨਾ ਸਖ਼ਤ ਹੋਵੇਗਾ ਕਿ ਉਹ ਮੁੜ ਸਿਰ ਨਹੀਂ ਚੁੱਕ ਸਕੇਗਾ। ਇਸ ਮੌਕੇ ਡੀ.ਐਸ.ਪੀ ਸਤੀਸ਼ ਕੁਮਾਰ, ਸਬ- ਇੰਸਪੈਕਟਰ ਦਰਸ਼ਨ ਸਿੰਘ, ਡੀ.ਐਸ.ਪੀ ਰੀਡਰ ਵਰਿੰਦਰ ਸਿੰਘ, ਸਹਾਇਕ ਥਾਣੇਦਾਰ ਨਾਸਰਦੀਨ, ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕੌਮੀ ਲੋਕ ਅਦਾਲਤ ’ਚ 29,189 ਕੇਸਾਂ ਦਾ ਨਿਪਟਾਰਾ ਕਰੀਬ 22 ਕਰੋੜ 18 ਲੱਖ ਰੁਪਏ ਤੋਂ ਵੱਧ ਦੇ ਅਵਾਰਡ ਪਾਸ ਅਗਲੀ ਖ਼ਬਰ ਸਰਕਾਰ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਲੋਕ ਆਵਾਜ਼ ਦਬਾਉਣ ਲਈ ਜ਼ੁਲਮ ਕਰਨ ਲੱਗੀ- ਅਮਨਦੀਪ ਕੌਰ ਖੰਗੂੜਾ ਸਕੂਲੀ ਬੱਚੀਆਂ...
Ad Position 24