ਦਿੜ੍ਹਬਾ ਸਬ-ਡਵੀਜ਼ਨ ਦੇ ਚਾਹਵਾਨਾਂ ਲਈ ਬੱਕਰੀ ਪਾਲਣ ਦੀ ਮੁਫ਼ਤ ਸਿਖਲਾਈ 15 ਤੋਂ
ਦਿੜ੍ਹਬਾ ਮੰਡੀ, 13 ਸਤੰਬਰ (ਜਸਵੀਰ ਸਿੰਘ ਔਜਲਾ)- ਲੋਕਾਂ ਨੂੰ ਸਵੈ-ਰੁਜ਼ਗਾਰ ਅਤੇ ਸਹਾਇਕ ਧੰਦਿਆਂ ਨਾਲ ਜੋੜਨ ਦੇ ਉਦੇਸ਼ ਨਾਲ ਦਿੜ੍ਹਬਾ ਸਬ-ਡਵੀਜ਼ਨ ਦੇ ਚਾਹਵਾਨ ਵਿਅਕਤੀਆਂ ਲਈ ਬੱਕਰੀ ਪਾਲਣ ਸਬੰਧੀ ਤਿੰਨ ਰੋਜ਼ਾ ਮੁਫ਼ਤ ਸਿਖਲਾਈ 15 ਤੋਂ 17 ਸਤੰਬਰ ਤੱਕ ਐਸ. ਡੀ.
ਦਿੜ੍ਹਬਾ ਮੰਡੀ, 13 ਸਤੰਬਰ (ਜਸਵੀਰ ਸਿੰਘ ਔਜਲਾ)- ਲੋਕਾਂ ਨੂੰ ਸਵੈ-ਰੁਜ਼ਗਾਰ ਅਤੇ ਸਹਾਇਕ ਧੰਦਿਆਂ ਨਾਲ ਜੋੜਨ ਦੇ ਉਦੇਸ਼ ਨਾਲ ਦਿੜ੍ਹਬਾ ਸਬ-ਡਵੀਜ਼ਨ ਦੇ ਚਾਹਵਾਨ ਵਿਅਕਤੀਆਂ ਲਈ ਬੱਕਰੀ ਪਾਲਣ ਸਬੰਧੀ ਤਿੰਨ ਰੋਜ਼ਾ ਮੁਫ਼ਤ ਸਿਖਲਾਈ 15 ਤੋਂ 17 ਸਤੰਬਰ ਤੱਕ ਐਸ.ਡੀ.ਐਮ. ਦਫ਼ਤਰ ਦਿੜ੍ਹਬਾ ਵਿਖੇ ਕਰਵਾਈ ਜਾ ਰਹੀ ਹੈ। ਐਸ.ਡੀ.ਐਮ. ਦਿੜ੍ਹਬਾ ਸ੍ਰੀ ਤਰਸੇਮ ਚੰਦ ਭਾਗਸਰ ਨੇ ਦੱਸਿਆ ਕਿ ਸਿਖਲਾਈ ਦੌਰਾਨ ਮਾਹਿਰਾਂ ਵਲੋਂ ਬੱਕਰੀਆਂ ਦੀਆਂ ਨਸਲਾਂ, ਖੁਰਾਕ, ਰਿਹਾਇਸ਼, ਬਿਮਾਰੀਆਂ, ਬਰੀਡਿੰਗ, ਟੀਕਾਕਰਨ ਅਤੇ ਡੀਵਾਰਮਿੰਗ ਸਮੇਤ ਬੱਕਰੀ ਪਾਲਣ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਚਾਹਵਾਨਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਸਿਖਲਾਈ ਲਈ ਘੱਟੋ-ਘੱਟ ਯੋਗਤਾ ਪੰਜਵੀਂ ਪਾਸ ਹੈ। ਚਾਹਵਾਨ ਵਿਅਕਤੀ ਆਧਾਰ ਕਾਰਡ, ਵੋਟਰ ਕਾਰਡ ਅਤੇ ਚਾਰ ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਐਸ.ਡੀ.ਐਮ. ਦਫ਼ਤਰ ਦਿੜ੍ਹਬਾ ਵਿਖੇ ਪਹੁੰਚਣ।