ਸਾਂਝੀ ਤਾਲਮੇਲ ਕਮੇਟੀ ਵਲੋਂ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਅੱਜ
ਸੁਨਾਮ ਊਧਮ ਸਿੰਘ ਵਾਲਾ, 12 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸਾਂਝੀ ਤਾਲਮੇਲ ਕਮੇਟੀ ਸੁਨਾਮ ਦੀ ਮੀਟਿੰਗ ਸਾਥੀ ਦਰਸ਼ਨ ਸਿੰਘ ਭਰੂਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਵਿਛੜ ਗਏ ਸਾਥੀ ਗੋਬਿੰਦਰ ਸਿੰਘ ਇੰਸਪੈਕਟਰ ਪੰਜਾਬ ਪੁਲਿਸ ਨੂੰ ਸਰਧਾਂਜਲੀ ਭੇਟ ਕਰਨ ਉਪਰੰਤ ਅੱਜ 13 ਸਤੰਬਰ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਘਿਰਾਓ ਨੂੰ ਵਿਚਾਰ ਚਰਚਾ ਕੀਤੀ ਗਈ ਅਤੇ ਡਿਊਟੀਆਂ ਲਾਈਆਂ ਗਈਆਂ ।
ਸੁਨਾਮ ਊਧਮ ਸਿੰਘ ਵਾਲਾ, 12 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸਾਂਝੀ ਤਾਲਮੇਲ ਕਮੇਟੀ ਸੁਨਾਮ ਦੀ ਮੀਟਿੰਗ ਸਾਥੀ ਦਰਸ਼ਨ ਸਿੰਘ ਭਰੂਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਵਿਛੜ ਗਏ ਸਾਥੀ ਗੋਬਿੰਦਰ ਸਿੰਘ ਇੰਸਪੈਕਟਰ ਪੰਜਾਬ ਪੁਲਿਸ ਨੂੰ ਸਰਧਾਂਜਲੀ ਭੇਟ ਕਰਨ ਉਪਰੰਤ ਅੱਜ 13 ਸਤੰਬਰ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਘਿਰਾਓ ਨੂੰ ਵਿਚਾਰ ਚਰਚਾ ਕੀਤੀ ਗਈ ਅਤੇ ਡਿਊਟੀਆਂ ਲਾਈਆਂ ਗਈਆਂ । ਸਾਥੀ ਰਾਮ ਸਰੂਪ ਢੈਪਈ, ਸੁਰਿੰਦਰ ਸਿੰਘ ਸੁਨਾਮ, ਰਵਿੰਦਰ ਸਿੰਘ, ਜੀਤ ਸਿੰਘ ਬੰਗਾ, ਚੇਤ ਸਿੰਘ ਢਿੱਲੋਂ, ਸੁਰੇਸ਼ ਕਾਂਸਲ, ਸੋਮ ਸਿੰਘ, ਸਵਿੰਦਰ ਸਿੰਘ, ਤਰਸੇਮ ਸਿੰਘ, ਸੁਖਮਿੰਦਰ ਸਿੰਘ, ਦੁਲੀਆ ਰਾਮ, ਪਵਨ ਕੁਮਾਰ, ਬ੍ਰਿਜ ਲਾਲ ਧੀਮਾਨ,ਗੁਰਸਿਮਰਤ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਡੀ ਏ ਸਬੰਧੀ ਹਾਈਕੋਰਟ ਦੇ ਫੈਸਲੇ ਨੂੰ ਇੰਨ-ਬਿੰਨ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, 2.59 ਦਾ ਫਾਰਮੂਲਾ ਸਾਰੇ ਪੈਨਸ਼ਨਰਾਂ ਤੇ ਲਾਗੂ ਕਰਨ, ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ । ਆਗੂਆਂ ਨੇ ਤੂਰਬਨਜਾਰਾ ਦੇ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਹੋਈ ਧੱਕੇਸ਼ਾਹੀ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਵੀ ਕੀਤੀ। ਅੰਤ ਵਿਚ ਸਾਥੀ ਜੀਤ ਸਿੰਘ ਬੰਗਾ ਵਲੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ।