08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸਟੇਟ ਪੱਧਰੀ ਯੋਗਾਸਨ ਮੁਕਾਬਲੇ ’ਚ ਮੀਨਾਕਸ਼ੀ ਗੋਠਵਾਲ ਨੇ ਹਾਸਿਲ ਕੀਤਾ ਤੀਜਾ ਸਥਾਨ

ਖਨੌਰੀ, 7 ਸਤੰਬਰ (ਬਲਵਿੰਦਰ ਸਿੰਘ ਥਿੰਦ)- ਖਨੌਰੀ ਸ਼ਹਿਰ ਦੀ ਹੋਣਹਾਰ ਧੀ ਮੀਨਾਕਸ਼ੀ ਗੋਠਵਾਲ ਨੇ ਯੋਗਾਸਨ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 50ਵੇਂ ਸਟੇਟ ਪੱਧਰੀ ਯੋਗਾਸਨ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਦੇ ਨਾਲ ਹੀ ਮੀਨਾਕਸ਼ੀ ਗੋਠਵਾਲ ਦੀ ਆਗਾਮੀ ਨੈਸ਼ਨਲ ਚੈਂਪੀਅਨਸ਼ਿਪ ਲਈ ਪੰਜਾਬ ਵਲੋਂ ਭਾਗ ਲੈਣ ਲਈ ਚੋਣ ਵੀ ਹੋਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਖਨੌਰੀ, 7 ਸਤੰਬਰ (ਬਲਵਿੰਦਰ ਸਿੰਘ ਥਿੰਦ)- ਖਨੌਰੀ ਸ਼ਹਿਰ ਦੀ ਹੋਣਹਾਰ ਧੀ ਮੀਨਾਕਸ਼ੀ ਗੋਠਵਾਲ ਨੇ ਯੋਗਾਸਨ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 50ਵੇਂ ਸਟੇਟ ਪੱਧਰੀ ਯੋਗਾਸਨ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਦੇ ਨਾਲ ਹੀ ਮੀਨਾਕਸ਼ੀ ਗੋਠਵਾਲ ਦੀ ਆਗਾਮੀ ਨੈਸ਼ਨਲ ਚੈਂਪੀਅਨਸ਼ਿਪ ਲਈ ਪੰਜਾਬ ਵਲੋਂ ਭਾਗ ਲੈਣ ਲਈ ਚੋਣ ਵੀ ਹੋਈ ਹੈ। ਲੁਧਿਆਣਾ ਵਿਖੇ ਕਰਵਾਏ ਗਏ 50ਵੇਂ ਸਟੇਟ ਪੱਧਰੀ ਯੋਗਾਸਨ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਖਿਡਾਰੀਆਂ ਨੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਮੀਨਾਕਸ਼ੀ ਗੋਠਵਾਲ ਨੇ ਆਪਣੀ ਕਾਬਲੀਅਤ, ਸੰਤੁਲਨ ਅਤੇ ਸ਼ਾਨਦਾਰ ਤਕਨੀਕ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਿਲ ਕੀਤਾ। ਖਨੌਰੀ ਵਾਸੀ ਭਾਜਪਾ ਆਗੂ ਜਗਜੀਤ ਸਿੰਘ ਗੋਠਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਮੀਨਾਕਸ਼ੀ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਸਟੇਟ ਪੱਧਰੀ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਪਰਿਵਾਰ ਦਾ ਮਾਣ ਵਧਾਇਆ ਹੈ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਫਿਰਕਾਪ੍ਰਸਤੀ ਵਾਲੀ ਸੋਚ ਦਾ ਵਿਰੋਧ ਕਰੇਗੀ ਕਾਂਗਰਸ - ਰਣ ਸਿੰਘ ਮਹਿਲਾਂ ਅਗਲੀ ਖ਼ਬਰ ਸਾਬਕਾ ਪੰਚਾਇਤ ਸਕੱਤਰ ਵਿਜੇ ਕੁਮਾਰ ਨਹੀਂ ਰਹੇ
Ad Position 24