29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਅਫ਼ਸਰ ਕਾਲੋਨੀ ਵਿਚ ਧੂਮਧਾਮ ਨਾਲ ਮਨਾਈਆਂ ਤੀਆਂ

ਸੰਗਰੂਰ, 29 ਅਗਸਤ (ਅਮਨਦੀਪ ਸਿੰਘ ਬਿੱਟਾ)–ਅਫ਼ਸਰ ਕਲੋਨੀ ਵਿਖੇ ਪੰਜਾਬੀ ਸਭਿਆਚਾਰ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਪੂਰੇ ਹਰਸੋ ਹਲਾਸ ਨਾਲ ਕਲੋਨੀ ਦੇ ਪਾਰਕ ਵਿਖੇ ਮਨਾਇਆ ਗਿਆ। ਕਲੋਨੀ ਦੀ ਮਹਿਲਾਵਾਂ ਵੱਲੋਂ ਕਰਵਾਏ ਇਸ ਰੰਗਾਰੰਗ ਸਮਾਗਮ ਵਿੱਚ ਧੀਆ, ਭੈਣਾਂ, ਮਾਵਾਂ ਨੇ ਸਾਂਝੇ ਉੱਦਮ ਸਦਕਾ ਪੰਜਾਬੀ ਵਿਰਸੇ ਨੂੰ ਹੋਰ ਰੰਗੀਨ ਬਣਾ ਦਿੱਤਾ।

Ad Position 21
No active advertisement
ਅਜੀਤ ਡੈਸਕ 30-08-2026
ਸੰਗਰੂਰ, 29 ਅਗਸਤ (ਅਮਨਦੀਪ ਸਿੰਘ ਬਿੱਟਾ)–ਅਫ਼ਸਰ ਕਲੋਨੀ ਵਿਖੇ ਪੰਜਾਬੀ ਸਭਿਆਚਾਰ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਪੂਰੇ ਹਰਸੋ ਹਲਾਸ ਨਾਲ ਕਲੋਨੀ ਦੇ ਪਾਰਕ ਵਿਖੇ ਮਨਾਇਆ ਗਿਆ। ਕਲੋਨੀ ਦੀ ਮਹਿਲਾਵਾਂ ਵੱਲੋਂ ਕਰਵਾਏ ਇਸ ਰੰਗਾਰੰਗ ਸਮਾਗਮ ਵਿੱਚ ਧੀਆ, ਭੈਣਾਂ, ਮਾਵਾਂ ਨੇ ਸਾਂਝੇ ਉੱਦਮ ਸਦਕਾ ਪੰਜਾਬੀ ਵਿਰਸੇ ਨੂੰ ਹੋਰ ਰੰਗੀਨ ਬਣਾ ਦਿੱਤਾ। ਪੂਰੇ ਪਾਰਕ ਨੂੰ ਰਵਾਇਤੀ ਬੋਲੀਆਂ ਅਤੇ ਸੁਹਾਗ ਦੇ ਗੀਤਾਂ ਨਾਲ ਸਮਾਗਮ ਦਾ ਆਰੰਭ ਕੀਤਾ। ਵਾਰਡ ਦੇ ਕੌਂਸਲਰ ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਜਦ ਤੋਂ ਆਫ਼ੀਸਰ ਕਲੋਨੀ ਦਾ ਪਾਰਕ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਹੀ ਤੀਆਂ ਖੁੱਲ੍ਹੇ ਵਿਹੜੇ ਵਿੱਚ ਪੁਰਾਤਨ ਅਤੇ ਅਸਲੀ ਸਰੂਪ ਵਿੱਚ ਮਨਾਈਆਂ ਜਾਂਦੀਆਂ ਹਨ। ਪ੍ਰਬੰਧਕ ਮਾਸਟਰ ਪਰਮਦੇਵ ਨੇ ਕਿਹਾ ਕਿ ਸਮਾਗਮ ਕੇਵਲ ਮਨੋਰੰਜਨ ਨਹੀਂ ਸਗੋਂ ਆਪਸੀ ਮੇਲ ਮਿਲਾਪ ਪਿਆਰ, ਸਾਂਝ ਅਤੇ ਭਾਈਚਾਰਕ ਜਾਣ ਪਹਿਚਾਣ ਦਾ ਸਭਿਅਕ ਢੰਗ ਵੀ ਹੈ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਉੱਤੇ ਡੀ.ਜੇ. ਸਾੳਂੂਡ ਸਿਸਟਮ, ਖਾਣ ਪੀਣ ਦੇ ਛੇ ਸਟਾਲ ਵੀ ਲਗਾਏ ਗਏ। ਸਮਾਗਮ ਨੂੰ ਸਫਲ ਬਣਾਉਣ ਅਤੇ ਆਰਥਿਕ ਸਹਿਯੋਗ ਕਰਨ ਵਿੱਚ ਬਿੱਟੂ ਝੱਜ, ਨਾਜ਼ਰ ਸਿੰਘ, ਮੈਨੇਜਰ ਰਜਿੰਦਰ ਛਾਬੜਾ, ਅਮਰੀਕ, ਸੁਨੀਲ, ਪ੍ਰਸਤਮ ਕੁਮਾਰ ਵੇਰਕਾ ਮਿਲਕ ਪਲਾਂਟ ਵਾਲੇ, ਜਗਦੀਸ਼ ਵਾਲੀਆਂ, ਐਡਵੋਕੇਟ ਕੁਲਦੀਪ ਜੈਨ, ਮਹਾਵੀਰ ਪ੍ਰਸ਼ਾਦ, ਆਤਮ ਸਿੰਘ, ਨਾਜ਼ਰ ਸਿੰਘ, ਨਰਿੰਦਰ ਕੁਮਾਰ, ਸੋਰਵ ਕੋਹਲੀ, ਇਕਬਾਲ ਕੌਰ, ਬਲਜੀਤ ਕੌਰ, ਗੁਰਧਿਆਨ ਸਿੰਘ ਫੌਜੀ, ਕਿਰਨ ਪੰਧੇਰ ਦਾ ਵੀ ਅਹਿਮ ਯੋਗਦਾਨ ਰਿਹਾ। ਸੁਰਿੰਦਰ ਸਿੰਘ ਭਿੰਡਰ ਅਤੇ ਮਾਸਟਰ ਪਰਮਦੇਵ ਨੇ ਭਰੋਸਾ ਦਿਵਾਇਆ ਕਿ ਕੁਝ ਰਹਿ ਗਈਆਂ ਕਮੀਆਂ ਨੂੰ ਭਵਿੱਖ ਵਿੱਚ ਦੂਰ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਥੰਮ੍ਹ ਪੇਟਿੰਗ ਮੁਕਾਬਲੇ ਦੇ ਜੇਤੂ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਸਰਕਲ ਲਹਿਰਾਗਾਗਾ ਦਿਹਾਤੀ ਦੀ ਜਥੇਬੰਦੀ ਦਾ ਐਲਾਨ, ਅਹੁਦੇਦਾਰ ਨੂੰ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨ - ਬਿੱਲ...
Ad Position 24