ਦਿੜ੍ਹਬਾ ਪੁੱਜੇ ਖ਼ਾਲਸਾ ਮਾਰਚ ਦਾ ਸੰਗਤਾਂ ਵੱਲੋਂ ਜੋਸ਼ੋ-ਖਰੋਸ਼ ਨਾਲ ਸਵਾਗਤ
ਦਿੜ੍ਹਬਾ ਮੰਡੀ, ਕੌਹਰੀਆ, 28 ਅਗਸਤ (ਜਸਵੀਰ ਸਿੰਘ ਔਜਲਾ, ਸੁਨੀਲ ਕੁਮਾਰ ਗਰਗ) - ਅੱਜ ਮੀਰੀ ਪੀਰੀ ਦੇ ਮਾਲਕ ਖਾਲਸਾ ਮਾਰਚ ਦਾ ਦਿੜ੍ਹਬਾ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਪੁੱਜਣ ’ਤੇ ਦਿੜ੍ਹਬਾ ਅਤੇ ਪਿੰਡਾਂ ਦੀਆਂ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਪਿੰਡ ਖਡਿਆਲ ਤੋਂ ਦਿੜ੍ਹਬਾ ਅਤੇਂ ਬਾਅਦ ਇਹ ਮਾਰਚ ਪਿੰਡ ਕੈਂਪਰ, ਰੋਗਲਾ ਹੁੰਦਾ ਹੋਇਆ ਪਿੰਡ ਕੌਹਰੀਆਂ ਵਿਖੇ ਪੁੱਜਿਆ।
ਦਿੜ੍ਹਬਾ ਮੰਡੀ, ਕੌਹਰੀਆ, 28 ਅਗਸਤ (ਜਸਵੀਰ ਸਿੰਘ ਔਜਲਾ, ਸੁਨੀਲ ਕੁਮਾਰ ਗਰਗ) - ਅੱਜ ਮੀਰੀ ਪੀਰੀ ਦੇ ਮਾਲਕ ਖਾਲਸਾ ਮਾਰਚ ਦਾ ਦਿੜ੍ਹਬਾ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਪੁੱਜਣ ’ਤੇ ਦਿੜ੍ਹਬਾ ਅਤੇ ਪਿੰਡਾਂ ਦੀਆਂ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਪਿੰਡ ਖਡਿਆਲ ਤੋਂ ਦਿੜ੍ਹਬਾ ਅਤੇਂ ਬਾਅਦ ਇਹ ਮਾਰਚ ਪਿੰਡ ਕੈਂਪਰ, ਰੋਗਲਾ ਹੁੰਦਾ ਹੋਇਆ ਪਿੰਡ ਕੌਹਰੀਆਂ ਵਿਖੇ ਪੁੱਜਿਆ। ਇਸ ਮਾਰਚ ਵਿੱਚ ਸਾਮਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਕਿਹਾ ਕਿ ਐਤਕੀ ਅੰਕੜਿਆਂ ਤੋਂ ਇੱਕ ਲੱਖ ਬੱਚਾ ਵੱਧ ਹੋਣਾ ਚਾਹੀਦਾ ਹੈ। ਸ਼੍ਰੀ ਖਾਲਸਾ ਮਾਰਚ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ। ਉਹਨਾਂ ਕਿਹਾ ਕਿ ਇਸ ਨਗਰ ਕੀਰਤਨ ਤੇ ਖਾਲਸਾ ਮਾਰਚ ਦਾ ਉਦੇਸ਼ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1604 ਈਸਵੀ ਵਿੱਚ ਸੱਚ ਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਕੀਤਾ। ਆਪ ਗੁਰੂ ਜੀ ਰਾਤ ਨੂੰ ਭੂੰਜੇ ਸੁੱਤੇ ਅਤੇ ਮਹਾਰਾਜ ਜੀ ਦਾ ਸੁੱਖ ਆਸਣ ਉਸ ਪਲੰਘ ਤੇ ਕੀਤਾ ਜਿੱਥੇ ਗੁਰੂ ਜੀ ਆਪ ਸੌਂਦੇ ਸਨ। ਕਲਗੀਧਰ ਪਾਤਸ਼ਾਹ ਜੀ ਨੇ 1708 ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਵੰਡਿਆਈ ਦਿੱਤੀ ਤੇ ਸਾਨੂੰ ਹੁਕਮ ਕੀਤਾ ‘ਆਗਿਆ ਭਈ ਅਕਾਲ ਕੀ ਗੁਰੂ ਮਾਨਿਓ ਗ੍ਰੰਥ’, ਸਾਨੂੰ ਹੁਕਮ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਜਾਨਣਾ ਹੈ। ਅਸੀਂ ਬਹੁਤ ਔਖੇ ਸਮਿਆਂ ਵਿੱਚ ਲੰਘੇ ਹਾਂ ਪਰ ਅੱਪਾਂ ਚੜ੍ਹਦੀਕਲਾ ਵਿੱਚ ਰਹਿਣ ਯੋਗੇ ਹਾਂ ਕਿਉਂਕਿ ਅੱਪਾਂ ਆਸਰਾ ਰੱਖਿਆ ਗੁਰੂ ਗ੍ਰੰਥ ਸਾਹਿਬ ਦਾ। ਸੋ ਖਾਲਸਾ ਮਾਰਚ ਦਾ ਇਹ ਸੰਦੇਸ਼ ਹੈ ਕਿ ਸਮਾਂ ਭਾਵੇਂ ਸੌਖਾ ਹੋਵੇ ਭਾਵੇਂ ਸਮਾਂ ਔਖਾ ਹੋਵੇ ਅੱਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨੀ ਹੈ ਜਿਹੜੀ ਵੀ ਅਰਦਾਸ ਕਰਦੇ ਹਾਂ ਗੁਰੂ ਜੀ ਸਾਡੀ ਅਰਦਾਸ ਸੁਣਦੇ ਹਨ। ਉਹਨਾਂ ਨੋਜਵਾਨਾਂ ਨੂੰ ਅੰਮ੍ਰਿਤ ਛਕ ਕੇ ਪੰਥ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਅਤੇ ਨਸ਼ਿਆਂ ਵੇਚਣ ਵਾਲਿਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ।