10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਭਾਸ਼ਾ ਦਫ਼ਤਰ ਵਲੋਂ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਸਾਹਿਤਕ ਸਮਾਗਮ

ਬਰਨਾਲਾ, 10 ਨਵੰਬਰ (ਅਸ਼ੋਕ ਭਾਰਤੀ)-ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ: ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵੰਬਰ-2026 ਨੂੰ ਪੰਜਾਬੀ ਮਹੀਨੇ ਵਜੋਂ ਮਨਾਏ ਜਾਣ ਦੀ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵਲੋਂ ਜ਼ਿਲ੍ਹੇ ਦੀਆਂ ਸਮੂਹ ਸਾਹਿਤਕ, ਕ੍ਰਾਂਤੀਕਾਰੀ ਅਤੇ ਮਜ਼ਦੂਰ ਸਭਾਵਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ‘ਸੰਤ ਰਾਮ ਉਦਾਸੀ ਦਾ ਕਾਵਿ-ਸੰਸਾਰ’ ਵਿਸ਼ੇ ’ਤੇ ਚਰਚਾ ਅਤੇ ‘ਪੰਜਾਬੀ ਕਵੀ ਦਰਬਾਰ’ ਕਰਵਾਇਆ ਗਿਆ।

Ad Position 21
No active advertisement
ਲੋਕ ਕਵੀ ਸੰਤ ਰਾਮ ਉਦਾਸੀ ਦੀ ਧਰਮ ਪਤਨੀ ਨਸੀਬ ਕੌਰ ਨੂੰ ਸਨਮਾਨਿਤ ਕਰਦੇ ਹੋਏ ਬਿੰਦਰ ਸਿੰਘ ਖੁੱਡੀ ਕਲਾਂ ਅਤੇ ਹੋਰ। ਅਜੀਤ ਤਸਵੀਰ 11-11-2026
ਬਰਨਾਲਾ, 10 ਨਵੰਬਰ (ਅਸ਼ੋਕ ਭਾਰਤੀ)-ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ: ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵੰਬਰ-2026 ਨੂੰ ਪੰਜਾਬੀ ਮਹੀਨੇ ਵਜੋਂ ਮਨਾਏ ਜਾਣ ਦੀ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵਲੋਂ ਜ਼ਿਲ੍ਹੇ ਦੀਆਂ ਸਮੂਹ ਸਾਹਿਤਕ, ਕ੍ਰਾਂਤੀਕਾਰੀ ਅਤੇ ਮਜ਼ਦੂਰ ਸਭਾਵਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ‘ਸੰਤ ਰਾਮ ਉਦਾਸੀ ਦਾ ਕਾਵਿ-ਸੰਸਾਰ’ ਵਿਸ਼ੇ ’ਤੇ ਚਰਚਾ ਅਤੇ ‘ਪੰਜਾਬੀ ਕਵੀ ਦਰਬਾਰ’ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ਨਾਲ ਹੋਈ। ਬਿੰਦਰ ਸਿੰਘ ਖੁੱਡੀ ਕਲਾਂ ਨੇ ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਰਾਹੀਂ ਨਵੰਬਰ ਮਹੀਨੇ ਨੂੰ ਪੰਜਾਬੀ ਮਹੀਨੇ ਵਜੋਂ ਮਨਾਏ ਜਾਣ ਦੇ ਮਨੋਰਥ ਬਾਰੇ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੀ ਪ੍ਰਧਾਨਗੀ ਲੋਕ ਕਵੀ ਸੰਤ ਰਾਮ ਉਦਾਸੀ ਦੀ ਧਰਮ ਪਤਨੀ ਮਾਤਾ ਨਸੀਬ ਕੌਰ ਵਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਪਹੁੰਚੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕਿਹਾ ਕਿ ਸੰਤ ਰਾਮ ਉਦਾਸੀ ਪੰਜਾਬੀ ਲੋਕ-ਕਾਵਿ ਦੇ ਅਜਿਹੇ ਅਮਰ ਹਸਤਾਖ਼ਰ ਹਨ। ਜਿਨ੍ਹਾਂ ਦੀ ਕਵਿਤਾ ਨੇ ਹਮੇਸ਼ਾ ਦੱਬੇ-ਕੁਚਲੇ, ਮਜ਼ਲੂਮਾਂ ਅਤੇ ਕਿਰਤੀ ਵਰਗ ਦੀ ਆਵਾਜ਼ ਬੁਲੰਦ ਕੀਤੀ ਹੈ। ਮੁੱਖ ਬੁਲਾਰੇ ਵਜੋਂ ‘ਲੋਕ ਕਵੀ ਸੰਤ ਰਾਮ ਉਦਾਸੀ ਦੇ ਕਾਵਿ-ਸੰਸਾਰ’ ਬਾਰੇ ਬੋਲਦਿਆਂ ਇਨਕਲਾਬੀ ਕੇਂਦਰ ਆਗੂ ਨਰਾਇਣ ਦੱਤ ਨੇ ਕਿਹਾ ਕਿ ਸੰਤ ਰਾਮ ਉਦਾਸੀ ਦਾ ਜੀਵਨ ਦਰਸ਼ਨ ਮਨੁੱਖੀ ਅਧਿਕਾਰਾਂ ਅਤੇ ਸਮਾਜਿਕ ਬਰਾਬਰੀ ਦੀ ਪੈਰਵੀ ਕਰਦਾ ਹੈ ਅਤੇ ਉਨ੍ਹਾਂ ਦੀ ਵਿਚਾਰਧਾਰਾ ਸਾਨੂੰ ਹੱਕ-ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦੀ ਹੈ। ਵਿਸ਼ੇਸ਼ ਮਹਿਮਾਨ ਬੂਟਾ ਸਿੰਘ ਚੌਹਾਨ ਮੈਂਬਰ ਭਾਰਤੀ ਸਾਹਿਤ ਅਕਾਦਮੀ, ਡਾ: ਜੋਗਿੰਦਰ ਸਿੰਘ ਨਿਰਾਲਾ ਕਹਾਣੀਕਾਰ ਅਤੇ ਆਲੋਚਕ, ਤੇਜਾ ਸਿੰਘ ਤਿਲਕ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਰਨਾਲਾ, ਪੱਤਰਕਾਰ ਅਤੇ ਲੇਖਕ ਸੀ.ਮਾਰਕੰਡਾ, ਸੁਰਜੀਤ ਸਿੰਘ ਦਿਹੜ, ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਕਿਹਾ ਕਿ ਉਦਾਸੀ ਦੀਆਂ ਰਚਨਾਵਾਂ ਸਮਾਜ ਵਿਚ ਇਨਕਲਾਬੀ ਸੋਚ ਅਤੇ ਚੇਤਨਾ ਪੈਦਾ ਕਰਨ ਲਈ ਅੱਜ ਵੀ ਓਨੀਆਂ ਹੀ ਸਾਰਥਿਕ ਤੇ ਪ੍ਰਸੰਗਿਕ ਹਨ। ਡਾ: ਜਸਵੀਰ ਸਿੰਘ ਔਲਖ, ਗਿ: ਕਰਮ ਸਿੰਘ ਭੰਡਾਰੀ, ਸੋਹਣ ਸਿੰਘ ਮਾਝੀ, ਮਾਸਟਰ ਰਜਿੰਦਰ ਭਦੌੜ ਨੇ ਸੰਤ ਰਾਮ ਉਦਾਸੀ ਦੇ ਕਾਵਿ-ਸੰਸਾਰ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਲੇਖਣੀ ਪੰਜਾਬੀ ਸਾਹਿਤ ਦਾ ਅਣਮੁੱਲਾ ਸਰਮਾਇਆ ਹੈ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡਾ ਸਭ ਦਾ ਨੈਤਿਕ ਫ਼ਰਜ਼ ਹੈ। ਸਮਾਗਮ ਦੇ ਅਗਲੇ ਪੜਾਅ ਵਿਚ ਕਰਵਾਏ ਗਏ ਕਵੀ ਦਰਬਾਰ ਵਿਚ ਰਾਮ ਸਰੂਪ ਸ਼ਰਮਾ, ਸਾਗਰ ਸਿੰਘ ਸਾਗਰ, ਰਾਜਿੰਦਰ ਕੁਮਾਰ ਸ਼ੌਂਕੀ, ਜਗਜੀਤ ਕੌਰ ਢਿੱਲਵਾਂ, ਰਜਨੀਸ਼ ਕੌਰ ਬਬਲੀ, ਡਾ: ਹਰਪ੍ਰੀਤ ਕੌਰ ਰੂਬੀ, ਡਾ: ਗਗਨਦੀਪ ਕੌਰ, ਜਗਜੀਤ ਗੁਰਮ, ਗੁਰਪਾਲ ਸਿੰਘ ਬਿਲਾਵਲ, ਰਘਵੀਰ ਸਿੰਘ ਗਿੱਲ ਕੱਟੂ, ਜਗਤਾਰ ਪੱਖੋ, ਰੁਪਿੰਦਰ ਕੌਰ ਸ਼ਹਿਣਾ, ਮਨਨ ਕੌਸ਼ਲ ਮਨੀ, ਜਸਵੀਰ ਕੌਰ ਬਦਰਾ, ਪਰਮਜੀਤ ਸਿੰਘ ਰਾਜਗੜ੍ਹ, ਪ੍ਰੋ: ਰਮਨਦੀਪ ਕੌਰ ਧਾਲੀਵਾਲ, ਅਜਮੇਰ ਅਕਲੀਆ, ਅਮਰਜੀਤ ਅਮਨ ਧੂਰੀ, ਇਕਬਾਲ ਦੀਨ, ਸੁਰਿੰਦਰ ਭੱਠਲ, ਜਗਤਾਰ ਜਜ਼ੀਰਾ ਅਤੇ ਹਾਕਮ ਸਿੰਘ ਨੂਰ, ਹਰਦੀਪ ਸਿੰਘ ਨੇ ਲੋਕ ਕਵੀ ਸੰਤ ਰਾਮ ਉਦਾਸੀ ਦੇ ਇਨਕਲਾਬੀ ਗੀਤ ਅਤੇ ਭਾਵਪੂਰਤ ਕਵਿਤਾਵਾਂ ਪੇਸ਼ ਕੀਤੀਆਂ। ਇਸ ਦੌਰਾਨ ਲੋਕ ਕਵੀ ਸੰਤ ਰਾਮ ਉਦਾਸੀ ਦੀ ਪੁੱਤਰੀ ਇਕਬਾਲ ਕੌਰ ਉਦਾਸੀ ਅਤੇ ਪੁੱਤਰ ਮੋਹਕਮ ਸਿੰਘ ਨੇ ਭਾਵੁਕ ਹੁੰਦਿਆਂ ਆਪਣੇ ਪਿਤਾ ਦੀਆਂ ਯਾਦਾਂ, ਸੰਘਰਸ਼ਮਈ ਜੀਵਨ ਅਤੇ ਉਨ੍ਹਾਂ ਦੇ ਇਨਕਲਾਬੀ ਸਫ਼ਰ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ। ਭਾਸ਼ਾ ਦਫ਼ਤਰ ਵਲੋਂ ਸੰਤ ਰਾਮ ਉਦਾਸੀ ਦੀ ਧਰਮ ਪਤਨੀ ਨੂੰ ਵਿਭਾਗੀ ਲੋਈ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਸਮੂਹ ਪ੍ਰਧਾਨਗੀ ਮੰਡਲ ਦਾ ਵਿਭਾਗੀ ਲੋਈਆਂ ਨਾਲ ਸਨਮਾਨ ਕਰਨ ਦੇ ਨਾਲ-ਨਾਲ ਕਵੀਆਂ ਅਤੇ ਬਾਕੀ ਬੁਲਾਰਿਆਂ ਨੂੰ ਵਿਭਾਗੀ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਬੇਦੀ, ਬਿੱਕਰ ਸਿੰਘ ਔਲਖ, ਕੁਲਦੀਪ ਰਾਣੀ, ਪ੍ਰਸ਼ੋਤਮ ਬੱਲੀ, ਨਵਕਿਰਨ ਪੱਤੀ, ਸੁਖਵਿੰਦਰ ਸਿੰਘ ਢਿੱਲਵਾਂ, ਰਾਮ ਸਿੰਘ ਬੀਹਲਾ, ਅਮਿਤ ਮਿੱਤਰ, ਸਰਵਣ ਸਿੰਘ ਕਾਲਾਬੂਲਾ, ਸੁਦਰਸ਼ਨ ਗੁੱਡੂ ਖੇਡ, ਸੁਰਿੰਦਰ ਭੱਠਲ, ਹਰਚਰਨ ਸਿੰਘ ਚਹਿਲ (ਜਮਹੂਰੀ ਅਧਿਕਾਰ ਸਭਾ), ਚਰਨਜੀਤ ਕੌਰ (ਇਸਤਰੀ ਜਾਗ੍ਰਿਤੀ ਮੰਚ), ਸਵਰਨਜੀਤ ਕੌਰ, ਜਸਵਿੰਦਰ ਕੌਰ, ਮੈਡਮ ਕੋਮਲ ਬੁਝਾਨੀ, ਸੁਖਵਿੰਦਰ ਸਿੰਘ ਰਾਏਸਰ, ਕੁਲਵਿੰਦਰ ਕੌਰ ਰਾਏਸਰ, ਮੇਜਰ ਸਿੰਘ ਸਹੌਰ, ਡਾ: ਰਜਿੰਦਰ ਬਰਨਾਲਾ, ਸੁਖਵਿੰਦਰ ਸਿੰਘ ਠੀਕਰੀਵਾਲਾ, ਹੈਡ ਮਾਸਟਰ ਕਮਲਜੀਤ ਨੰਗਲ, ਹੈਡ ਮਾਸਟਰ ਕੁਲਦੀਪ ਸਿੰਘ ਕਮਲ ਛਾਪਾ, ਸੁਖਦਰਸ਼ਨ ਕੌਰ, ਗੁਲਜ਼ਾਰ ਸ਼ੌਂਕੀ ਧੂਰੀ, ਹਰਜੀਤ ਸਿੰਘ ਕਾਤਿਲ, ਸੁਰਿੰਦਰ ਸ਼ਰਮਾ ਰਾਏਸਰ, ਦਰਸ਼ਨ ਸਿੰਘ ਠੀਕਰੀਵਾਲਾ, ਗਗਨਦੀਪ ਕੌਰ ਰਾਏਸਰ, ਕਲਰਕ ਸੰਦੀਪ ਕੌਰ, ਗੁਰਪ੍ਰੀਤ ਕੌਰ, ਰਾਜਦੀਪ ਸਿੰਘ, ਹਰਜੀਤ ਸਿੰਘ ਖਿਆਲੀ, ਗੋਬਿੰਦ ਸਿੰਘ ਸ਼ੇਰਪੁਰ, ਪਰਮਜੀਤ ਕੌਰ ਜੋਧਪੁਰ ਅਤੇ ਜੁਗਰਾਜ ਸ਼ਰਮਾ ਰਾਏਸਰ ਆਦਿ ਤੋਂ ਵੱਡੀ ਗਿਣਤੀ ਵਿਚ ਲੇਖਕ, ਪਾਠਕ, ਇਨਕਲਾਬੀ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੀ.ਜੀ.ਆਈ. ਘਾਬਦਾਂ ‘ਚ ਤਮਾਮ ਓ.ਪੀ.ਡੀ. ਅਤੇ ਐਮਰਜੈਂਸੀ ਸੇਵਾਵਾਂ ਸ਼ੁਰੂ ਕਰਕੇ ਸੰਜੀਵਨੀ ਬੂਟੀ ਬਣਾਇਆ ਜਾਵੇ-ਬਜਾਜ ਅਗਲੀ ਖ਼ਬਰ ਸੜਕ ਹਾਦਸੇ ਵਿਚ ਮਜ਼ਦੂਰ ਦੀ ਮੌਤ
Ad Position 24