28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ

ਸੰਗਰੂਰ, 28 ਅਗਸਤ (ਸੁਖਵਿੰਦਰ ਸਿੰਘ ਫੁੱਲ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਕੂਲ ਪੱਧਰ ਤੇ ਕਰਵਾਏ ਗਏ ਸਾਲਾਨਾ ਨੈਤਿਕ ਸਿੱਖਿਆ ਇਮਤਿਹਾਨ ਅਧੀਨ ਸੰਗਰੂਰ ਜ਼ੋਨ ਦੇ ਦੂਸਰੇ ਪੜਾਅ ਦਾ ਇਮਤਿਹਾਨ ਸੰਗਰੂਰ ਸ਼ਹਿਰ ਦੇ ਵੱਖ ਵੱਖ ਸਕੂਲਾਂ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ, ਦਇਆ ਨੰਦ ਆਰੀਆ ਸਕੂਲ, ਆਦਰਸ਼ ਮਾਡਲ ਸੀ ਸੈ ਸਕੂਲ, ਬਚਪਨ ਇੰਗਲਿਸ਼ ਸਕੂਲ, ਸਪਰਿੰਗਡੇਲਜ ਪਬਲਿਕ ਸਕੂਲ ਤੋਂ ਇਲਾਵਾ ਮਾਤਾ ਰਾਜ ਕੌਰ ਸਰਕਾਰੀ ਪੀ ਐਮ ਸੀ੍ ਸਮਾਰਟ ਸਕੂਲ ਬਡਰੁੱਖਾਂ, ਅਕਾਲ ਸੀ ਸੈ ਸਕੂਲ ਬਹਾਦਰਪੁਰ, ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਅਤੇ ਅਕਾਲ ਅਕੈਡਮੀ ਬੇਨੜਾ ਵਿਖੇ ਕਰਵਾਇਆ ਗਿਆ। ਸੰਗਰੂਰ ਜ਼ੋਨ ਦੇ ਕੋਆਰਡੀਨੇਟਰ ਸੁਰਿੰਦਰ ਪਾਲ ਸਿੰਘ ਸਿਦਕੀ, ਬਲਵੰਤ ਸਿੰਘ ਭਿੱਖੀ ਜ਼ਿਲ੍ਹਾ ਪ੍ਰਧਾਨ, ਪ੍ਰੋ ਨਰਿੰਦਰ ਸਿੰਘ ਅਕਾਦਮਿਕ ਖੇਤਰ, ਚਰਨਕਮਲ ਸਿੰਘ ਸ਼ੇਖੋਂ ਸਲਾਹਕਾਰ, ਹਰਵਿੰਦਰ ਕੌਰ, ਅਮਨਦੀਪ ਕੌਰ ਐਡੀਸ਼ਨਲ ਸਕੱਤਰ ਇਸਤਰੀ ਕੌਂਸਲ ਦੇ ਨਾਲ ਕਰਮ ਸਿੰਘ ਨਮੋਲ, ਬਲਵਿੰਦਰ ਸਿੰਘ, ਜਸਵੀਰ ਸਿੰਘ ਖਾਲਸਾ, ਰਾਜਵੀਰ ਸਿੰਘ ਫਤਿਹਗੜ੍ਹ ਛੰਨਾ ਆਦਿ ਦੀ ਦੇਖ ਰੇਖ ਹੇਠ ਇਸ ਇਮਤਿਹਾਨ ਲਈ ਸਬੰਧਤ ਸਕੂਲ ਦੇ ਪ੍ਰਿੰਸੀਪਲ ਦੀ ਅਗਵਾਈ ਵਿੱਚ ਵੱਖ ਵੱਖ ਸਕੂਲਾਂ ਦੇ ਅਧਿਆਪਕ ਇੰਚਾਰਜ ਸ਼ਿੰਦਰ ਕੌਰ, ਪੂਨਮ ਗਰਗ, ਪਰਮਿੰਦਰ ਕੌਰ, ਪਵਨਪ੍ਰੀਤ ਕੌਰ, ਬਲਜੀਤ ਕੌਰ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਹਰਪ੍ਰੀਤ ਕੌਰ ਦੇ ਨਾਲ ਨਿਗਰਾਨ ਅਮਲੇ ਨੇ ਡਿਊਟੀ ਨਿਭਾਈ।

Ad Position 21
No active advertisement
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਲਈ ਗਈ ਪ੍ਰੀਖਿਆ ਦੀ ਝਲਕ। ਤਸਵੀਰ: ਮੁਕੇਸ਼ ਕੁਮਾਰ ਵੱਖ ਵੱਖ ਸਕੂਲਾਂ ਦੇ 10000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ 29-08-2026
ਸੰਗਰੂਰ, 28 ਅਗਸਤ (ਸੁਖਵਿੰਦਰ ਸਿੰਘ ਫੁੱਲ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਕੂਲ ਪੱਧਰ ਤੇ ਕਰਵਾਏ ਗਏ ਸਾਲਾਨਾ ਨੈਤਿਕ ਸਿੱਖਿਆ ਇਮਤਿਹਾਨ ਅਧੀਨ ਸੰਗਰੂਰ ਜ਼ੋਨ ਦੇ ਦੂਸਰੇ ਪੜਾਅ ਦਾ ਇਮਤਿਹਾਨ ਸੰਗਰੂਰ ਸ਼ਹਿਰ ਦੇ ਵੱਖ ਵੱਖ ਸਕੂਲਾਂ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ, ਦਇਆ ਨੰਦ ਆਰੀਆ ਸਕੂਲ, ਆਦਰਸ਼ ਮਾਡਲ ਸੀ ਸੈ ਸਕੂਲ, ਬਚਪਨ ਇੰਗਲਿਸ਼ ਸਕੂਲ, ਸਪਰਿੰਗਡੇਲਜ ਪਬਲਿਕ ਸਕੂਲ ਤੋਂ ਇਲਾਵਾ ਮਾਤਾ ਰਾਜ ਕੌਰ ਸਰਕਾਰੀ ਪੀ ਐਮ ਸੀ੍ ਸਮਾਰਟ ਸਕੂਲ ਬਡਰੁੱਖਾਂ, ਅਕਾਲ ਸੀ ਸੈ ਸਕੂਲ ਬਹਾਦਰਪੁਰ, ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਅਤੇ ਅਕਾਲ ਅਕੈਡਮੀ ਬੇਨੜਾ ਵਿਖੇ ਕਰਵਾਇਆ ਗਿਆ। ਸੰਗਰੂਰ ਜ਼ੋਨ ਦੇ ਕੋਆਰਡੀਨੇਟਰ ਸੁਰਿੰਦਰ ਪਾਲ ਸਿੰਘ ਸਿਦਕੀ, ਬਲਵੰਤ ਸਿੰਘ ਭਿੱਖੀ ਜ਼ਿਲ੍ਹਾ ਪ੍ਰਧਾਨ, ਪ੍ਰੋ ਨਰਿੰਦਰ ਸਿੰਘ ਅਕਾਦਮਿਕ ਖੇਤਰ, ਚਰਨਕਮਲ ਸਿੰਘ ਸ਼ੇਖੋਂ ਸਲਾਹਕਾਰ, ਹਰਵਿੰਦਰ ਕੌਰ, ਅਮਨਦੀਪ ਕੌਰ ਐਡੀਸ਼ਨਲ ਸਕੱਤਰ ਇਸਤਰੀ ਕੌਂਸਲ ਦੇ ਨਾਲ ਕਰਮ ਸਿੰਘ ਨਮੋਲ, ਬਲਵਿੰਦਰ ਸਿੰਘ, ਜਸਵੀਰ ਸਿੰਘ ਖਾਲਸਾ, ਰਾਜਵੀਰ ਸਿੰਘ ਫਤਿਹਗੜ੍ਹ ਛੰਨਾ ਆਦਿ ਦੀ ਦੇਖ ਰੇਖ ਹੇਠ ਇਸ ਇਮਤਿਹਾਨ ਲਈ ਸਬੰਧਤ ਸਕੂਲ ਦੇ ਪ੍ਰਿੰਸੀਪਲ ਦੀ ਅਗਵਾਈ ਵਿੱਚ ਵੱਖ ਵੱਖ ਸਕੂਲਾਂ ਦੇ ਅਧਿਆਪਕ ਇੰਚਾਰਜ ਸ਼ਿੰਦਰ ਕੌਰ, ਪੂਨਮ ਗਰਗ, ਪਰਮਿੰਦਰ ਕੌਰ, ਪਵਨਪ੍ਰੀਤ ਕੌਰ, ਬਲਜੀਤ ਕੌਰ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਹਰਪ੍ਰੀਤ ਕੌਰ ਦੇ ਨਾਲ ਨਿਗਰਾਨ ਅਮਲੇ ਨੇ ਡਿਊਟੀ ਨਿਭਾਈ। ਜ਼ੋਨਲ ਪ੍ਰਧਾਨ ਕੁਲਵੰਤ ਸਿੰਘ ਨਾਗਰੀ ਨੇ ਦੱਸਿਆ ਕਿ ਇਸ ਇਮਤਿਹਾਨ ਲਈ ਬਣਾਏ ਤਿੰਨ ਦਰਜਿਆਂ ਪਾ੍ਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਲਈ ਕ੍ਰਮਵਾਰ ਬਾਲ ਵਿਰਸਾ, ਗੁਣਤਾਸ, ਮਾਰਗਿ ਮੋਤੀ ਪੁਸਤਕਾਂ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ। ਅਜਮੇਰ ਸਿੰਘ ਜ਼ੋਨਲ ਸਕੱਤਰ, ਗੁਰਮੇਲ ਸਿੰਘ ਵਿੱਤ ਸਕੱਤਰ ਨੇ ਦੱਸਿਆ ਕਿ ਜ਼ੋਨ ਦੇ ਸੰਗਰੂਰ, ਬਰਨਾਲਾ, ਮਾਲੇਰਕੋਟਲਾ, ਮਾਨਸਾ ਜ਼ਿਲ੍ਹਿਆਂ ਵਿੱਚ ਦੋ ਪੜਾਅ ਵਿੱਚ ਕਰਵਾਏ ਇਮਤਿਹਾਨ ਵਿੱਚ 10000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਹੈ। ਜ਼ੋਨ ਅਨੁਸਾਰ ਦੂਸਰੇ ਅਤੇ ਤੀਸਰੇ ਦਰਜੇ ਦੇ ਪਹਿਲੇ ਪੰਜ ਸਥਾਨ ਦੇ ਜੇਤੂ ਵਿਦਿਆਰਥੀਆਂ ਨੂੰ ਨਗਦ ਪੁਰਸਕਾਰ ਅਤੇ ਉਤਸ਼ਾਹ ਵਧਾਊ ਇਨਾਮ ਦਿੱਤੇ ਜਾਣਗੇ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਇਸ ਇਮਤਿਹਾਨ ਦਾ ਨਤੀਜਾ ਜਲਦੀ ਐਲਾਨਿਆ ਜਾਵੇਗਾ। ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਦਿਨੇਸ਼ ਦੇਵ, ਵਿਕਾਸ ਗਰਗ, ਜੋਗਾ ਸਿੰਘ ਤੂਰ, ਅਨੂ ਸੂਦਨ, ਵੈਸ਼ਾਲੀ, ਰਾਜਿੰਦਰ ਸਿੰਘ, ਵਿਜੈ ਪਲਾਹਾ, ਅਤੇ ਸਪਰਿੰਗਡੇਲਜ ਪਬਲਿਕ ਸਕੂਲ ਦੇ ਚੇਅਰਮੈਨ ਜੀਵਨ ਗਰਗ ਨੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਜਾਗਰੂਕ ਕਰਨ ਲਈ ਕਰਵਾਏ ਇਸ ਇਮਤਿਹਾਨ ਲਈ ਸਟੱਡੀ ਸਰਕਲ ਦੁ ਸ਼ਲਾਘਾ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਦਿੜ੍ਹਬਾ ਪੁੱਜੇ ਖ਼ਾਲਸਾ ਮਾਰਚ ਦਾ ਸੰਗਤਾਂ ਵੱਲੋਂ ਜੋਸ਼ੋ-ਖਰੋਸ਼ ਨਾਲ ਸਵਾਗਤ ਅਗਲੀ ਖ਼ਬਰ ਪ੍ਰੋ. (ਡਾ.) ਐੱਸ.ਪੀ. ਸੋਫਤ ਰੋਟਰੀ ਜ਼ਿਲ੍ਹਾ 3090 ਦੇ ਜ਼ੋਨਲ ਕੋਆਰਡੀਨੇਟਰ ਨਿਯੁਕਤ
Ad Position 24