28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਵਿਆਹੁਤਾ ਔਰਤ ਵਲੋਂ ਖ਼ੁਦਕਸ਼ੀ

ਸੁਨਾਮ ਊਧਮ ਸਿੰਘ ਵਾਲਾ, 27 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਨੇੜਲੇ ਪਿੰਡ ਛਾਜਲੀ ਦੀ ਇਕ ਵਿਆਹੁਤਾ ਔਰਤ ਵੱਲੋ ਬਿਮਾਰੀ ਦੇ ਠੀਕ ਨਾ ਹੋਣ ‘ਤੇ ਤੰਗ ਪ੍ਰੇਸ਼ਾਨ ਹੋ ਕੇ ਖੁਦਕਸ਼ੀ ਕਰ ਲੈਣ ਦੀ ਖਬਰ ਹੈ। ਪੁਲਿਸ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਧਰਮਜੀਤ ਕੌਰ (43) ਪਤਨੀ ਭੋਲਾ ਸਿੰਘ ਵਾਸੀ ਪਿੰਡ ਛਾਜਲੀ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਰਹਿਣ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ ਅਤੇ ਇਲਾਜ ਦੌਰਾਨ ਦਵਾਈ ਖਾ ਰਹੀ ਸੀ।

Ad Position 21
No active advertisement
ਅਜੀਤ ਡੈਸਕ 28-08-2026
ਸੁਨਾਮ ਊਧਮ ਸਿੰਘ ਵਾਲਾ, 27 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਨੇੜਲੇ ਪਿੰਡ ਛਾਜਲੀ ਦੀ ਇਕ ਵਿਆਹੁਤਾ ਔਰਤ ਵੱਲੋ ਬਿਮਾਰੀ ਦੇ ਠੀਕ ਨਾ ਹੋਣ ‘ਤੇ ਤੰਗ ਪ੍ਰੇਸ਼ਾਨ ਹੋ ਕੇ ਖੁਦਕਸ਼ੀ ਕਰ ਲੈਣ ਦੀ ਖਬਰ ਹੈ। ਪੁਲਿਸ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਧਰਮਜੀਤ ਕੌਰ (43) ਪਤਨੀ ਭੋਲਾ ਸਿੰਘ ਵਾਸੀ ਪਿੰਡ ਛਾਜਲੀ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਰਹਿਣ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ ਅਤੇ ਇਲਾਜ ਦੌਰਾਨ ਦਵਾਈ ਖਾ ਰਹੀ ਸੀ। ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆ ਬੀਤੀ 21 ਅਗਸਤ ਰਾਤ ਨੂੰ ਉਸ ਨੇ ਆਪਣੇ ਘਰ ਵਿਚ ਹੀ ਕੋਈ ਜਹਿਰੀਲੀ ਦਵਾਈ ਖਾ ਲਈ। ਪਤਾ ਲੱਗਣ ਤੇ ਪਰਿਵਾਰ ਵਲੋਂ ਉਸ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਮੋਹਾਲੀ ਦਾਖਲ ਕਰਵਾਇਆ ਗਿਆ ਪਰ ਧਰਮਜੀਤ ਕੌਰ ਦੀ ਸਿਹਤ ਵਿਚ ਕੋਈ ਸੁਧਾਰ ਨਾਂ ਹੋਣ ਕਾਰਨ ਪਰਿਵਾਰ ਵਲੋਂ ਇਲਾਜ ਲਈ ਉਸ ਨੂੰ ਲਿਆਕੇ ਸੁਨਾਮ ਦੇ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ। ਜਿੱਥੇ ਉਸ ਦੀ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕ ਦੇ ਪਤੀ ਭੋਲਾ ਸਿੰਘ ਦੇ ਬਿਆਨਾਂ ਤੇ ਬੀ ਐਨ ਐਸ ਐਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਉਣ ਉਪਰੰਤ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਦੇਹਕਲਾਂ ਵਿਖੇ ਮਨਾਇਆ ਤੀਜ ਦੀਆਂ ਤੀਆਂ ਦਾ ਤਿਉਹਾਰ ਵਿਧਾਇਕਾ ਭਰਾਜ ਨੂੰ ਦਿੱਤਾ ਤੀਆਂ ਦਾ ਸੰਧਾਰਾ ਅਗਲੀ ਖ਼ਬਰ ਸੇਹਕੇ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24