28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸੇਹਕੇ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਸੰਗਰੂਰ, 27 ਅਗਸਤ (ਧੀਰਜ ਪਸੋਰੀਆ) - ਫੋਰਚੂਨ ਕਾਨਵੈਂਟ ਸਕੂਲ, ਸੰਗਰੂਰ ਦੇ ਵਿਦਿਆਰਥੀਆਂ ਨੇ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਖਿਡਾਰੀਆਂ ਨੇ ਬੇਸਬਾਲ, ਲਾਨ ਟੈਨਿਸ, ਰਾਈਫਲ ਸ਼ੂਟਿੰਗ, ਫੈਂਸਿੰਗ, ਤਾਇਕਵਾਂਡੋ ਅਤੇ ਓਪਨ ਐਥਲੈਟਿਕਸ ਵਿੱਚ ਸੋਨ ਤਗਮੇ ਜਿੱਤੇ।

Ad Position 21
No active advertisement
ਅਜੀਤ ਡੈਸਕ 28-08-2026
ਸੰਗਰੂਰ, 27 ਅਗਸਤ (ਧੀਰਜ ਪਸੋਰੀਆ) - ਫੋਰਚੂਨ ਕਾਨਵੈਂਟ ਸਕੂਲ, ਸੰਗਰੂਰ ਦੇ ਵਿਦਿਆਰਥੀਆਂ ਨੇ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਖਿਡਾਰੀਆਂ ਨੇ ਬੇਸਬਾਲ, ਲਾਨ ਟੈਨਿਸ, ਰਾਈਫਲ ਸ਼ੂਟਿੰਗ, ਫੈਂਸਿੰਗ, ਤਾਇਕਵਾਂਡੋ ਅਤੇ ਓਪਨ ਐਥਲੈਟਿਕਸ ਵਿੱਚ ਸੋਨ ਤਗਮੇ ਜਿੱਤੇ। ਇਸ ਤੋਂ ਇਲਾਵਾ ਹਾਕੀ ਅਤੇ ਟੇਬਲ ਟੈਨਿਸ ਵਿੱਚ ਚਾਂਦੀ ਦੇ ਤਗਮੇ, ਜਦਕਿ ਕੁਸ਼ਤੀ ਵਿੱਚ ਕਾਂਸੀ ਦੇ ਤਗਮੇ ਹਾਸਲ ਕੀਤੇ। ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਏਕਮਜੋਤ ਸਿੰਘ, ਸਿਮਰਨ ਕੌਰ, ਮਾਨਵ ਸ਼ੇਰਗਿੱਲ, ਹਰਿੰਦਰ ਸਿੰਘ ਅਤੇ ਮਨਸਹਿਜ ਸਿੰਘ ਦੀ ਚੋਣ ਪੰਜਾਬ ਰਾਜ ਸਕੂਲ ਖੇਡਾਂ ਲਈ ਹੋਈ ਹੈ। ਇਹ ਖਿਡਾਰੀ ਹਾਕੀ, ਕੁਸ਼ਤੀ, ਟੇਬਲ ਟੈਨਿਸ, ਤਾਇਕਵਾਂਡੋ ਸਮੇਤ ਵੱਖ-ਵੱਖ ਖੇਡਾਂ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ। ਸਕੂਲ ਦੇ ਚੇਅਰਮੈਨ ਡਾ. ਪ੍ਰਤਾਪ ਸਿੰਘ ਧਾਲੀਵਾਲ ਨੇ ਇਸ ਸ਼ਾਨਦਾਰ ਪ੍ਰਾਪਤੀ ‘ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਹਰ ਸੰਭਵ ਸਹਿਯੋਗ ਦਿੰਦਾ ਰਹੇਗਾ। ਡਾਇਰੈਕਟਰ (ਅਕਾਦਮਿਕ) ਐਮ . ਐਸ. ਬਖ਼ਤਾਵਰ ਅਤੇ ਪ੍ਰਿੰਸੀਪਲ ਸ੍ਰੀਮਤੀ ਰਾਜਵੀਰ ਕੌਰ ਨੇ ਵੀ ਜੇਤੂ ਵਿਦਿਆਰਥੀਆਂ ਅਤੇ ਕੋਚਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਵਿਆਹੁਤਾ ਔਰਤ ਵਲੋਂ ਖ਼ੁਦਕਸ਼ੀ ਅਗਲੀ ਖ਼ਬਰ ਬਾਂਕੀਪੁਰ ਦੀ ਹਾਰ ਨੇ ਭਾਜਪਾ ਦੀਆਂ ਰਾਜਸੀ ਜੜ੍ਹਾਂ ਹਿਲਾਈਆਂ - ਬਹਿਰੂ
Ad Position 24