27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਵਿਰੋਧੀਆਂ ਵਲੋਂ ਪੁੱਛੇ ਗਏ ਸਵਾਲਾਂ ਨੂੰ ਅਮਨ ਅਰੋੜਾ ਵਲੋਂ ਗਾਲ੍ਹਾਂ ਕੱਢਣ ਦੇ ਤੁਲ ਦੱਸਣਾ, ਮੰਦਭਾਗਾ - ਦਾਮਨ ਬਾਜਵਾ

ਸੁਨਾਮ ਊਧਮ ਸਿੰਘ ਵਾਲਾ, 27 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਪੱਤਰਕਾਰਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵਿਰੋਧੀ ਧਿਰ ਦੇ ਆਗੂਆਂ ’ਤੇ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਲੋਕਾਂ ਵੱਲੋਂ ਪੁੱਛੇ ਜਾ ਰਹੇ ਸਵਾਲ ਕਿਸੇ ਨੂੰ ਗਾਲ੍ਹਾਂ ਨਹੀਂ, ਸਗੋਂ ਲੋਕਤੰਤਰ ਵਿੱਚ ਜਵਾਬਦੇਹੀ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇਹ ਸਵਾਲ ਅਮਨ ਅਰੋੜਾ ਦੀ ਕੁਰਸੀ ਨੂੰ ਪੁੱਛੇ ਜਾ ਰਹੇ ਹਨ, ਜਿਸ ਕੁਰਸੀ ਤੇ ਉਹ ਬੈਠੇ ਹਨ।

Ad Position 21
No active advertisement
ਅਜੀਤ ਡੈਸਕ 28-08-2026
ਸੁਨਾਮ ਊਧਮ ਸਿੰਘ ਵਾਲਾ, 27 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਪੱਤਰਕਾਰਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵਿਰੋਧੀ ਧਿਰ ਦੇ ਆਗੂਆਂ ’ਤੇ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਲੋਕਾਂ ਵੱਲੋਂ ਪੁੱਛੇ ਜਾ ਰਹੇ ਸਵਾਲ ਕਿਸੇ ਨੂੰ ਗਾਲ੍ਹਾਂ ਨਹੀਂ, ਸਗੋਂ ਲੋਕਤੰਤਰ ਵਿੱਚ ਜਵਾਬਦੇਹੀ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇਹ ਸਵਾਲ ਅਮਨ ਅਰੋੜਾ ਦੀ ਕੁਰਸੀ ਨੂੰ ਪੁੱਛੇ ਜਾ ਰਹੇ ਹਨ, ਜਿਸ ਕੁਰਸੀ ਤੇ ਉਹ ਬੈਠੇ ਹਨ। ਦਾਮਨ ਬਾਜਵਾ ਨੇ ਕਿਹਾ ਕਿ ਅਮਨ ਅਰੋੜਾ ਵੱਲੋਂ ਮੇਰੀਆਂ ਪੁਰਾਣੀਆਂ ਫੇਸ ਬੁੱਕ ਪੋਸਟਾਂ ਕੱਢ ਕੇ ਸਵਾਲ ਚੁੱਕਣ ਤੋਂ ਪਹਿਲਾਂ ਆਪਣੀਆਂ ਪੁਰਾਣੀਆਂ ਪੋਸਟਾਂ ਅਤੇ ਕੀਤੇ ਵਾਅਦਿਆਂ ਨੂੰ ਵੀ ਯਾਦ ਕਰ ਲੈਣਾ ਚਾਹੀਦਾ ਹੈ। ਨਵੀਂ ਅਨਾਜ ਮੰਡੀ ਦੇ ਡਰੇਨੇਜ ਸਿਸਟਮ ’ਤੇ ਅਮਨ ਅਰੋੜਾ ਆਪਣੇ ਸਾਢੇ ਚਾਰ ਸਾਲਾਂ ਦਾ ਹਿਸਾਬ ਦੇਣ ਕੀ ਕੀਤਾ ਹੈ। ਦਾਮਨ ਬਾਜਵਾ ਨੇ ਨਵੀਂ ਅਨਾਜ ਮੰਡੀ, ਸੁਨਾਮ ਦੇ ਡਰੇਨੇਜ ਸਿਸਟਮ ਸਬੰਧੀ ਕਿਹਾ ਕਿ 2017 ਤੋਂ 2022 ਤੱਕ ਹਲਕਾ ਇੰਚਾਰਜ ਵਜੋਂ ਉਨ੍ਹਾਂ ਦਾ ਧਿਆਨ ਪਿਛਲੀਆਂ ਸਰਕਾਰਾਂ ਨੂੰ ਦੋਸ਼ ਦੇਣ ਦੀ ਬਜਾਏ ਸਮੱਸਿਆ ਦਾ ਹੱਲ ਕਰਨ ’ਤੇ ਰਿਹਾ। ਉਨ੍ਹਾਂ ਦੱਸਿਆ ਕਿ ਪਹਿਲਾਂ ਭਾਰੀ ਬਾਰਸ਼ ਤੋਂ ਬਾਅਦ ਨਵੀਂ ਅਨਾਜ ਮੰਡੀ ਵਿੱਚ 10–12 ਦਿਨ ਤੱਕ ਪਾਣੀ ਖੜ੍ਹਾ ਰਹਿੰਦਾ ਸੀ। ਜਾਖ਼ਲ ਰੋਡ ਵੱਲ ਡਰੇਨੇਜ ਸਿਸਟਮ ਜਾਮ ਹੋਣ , ਪਾਣੀ ਦੇ ਓਵਰਫ਼ਲੋ ਅਤੇ ਰੇਲਵੇ ਲਾਈਨ ਨੇੜੇ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਕਾਰਨ ਹਾਲਾਤ ਹੋਰ ਗੰਭੀਰ ਹੋ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਵੱਲੋਂ ਨਵਾਂ ਪ੍ਰਬੰਧ ਕਰਵਾਇਆ ਗਿਆ, ਜਿਸ ਤਹਿਤ ਜਿਸਤੀ ਧਾਤ ਦੀਆ ਪਾਈਪਾਂ ਰਾਹੀਂ ਪਾਣੀ ਨੂੰ ਸਰਹਿੰਦ ਚੋਅ ਵੱਲ ਪੰਪ ਕਰਨ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਮਿਊਸੀਪਲ ਸੀਵਰੇਜ ਲਾਈਨ ਨਾਲ ਪਾਈਪਲਾਈਨ ਦਾ ਕਨੈੱਕਸ਼ਨ, ਦੋ ਨਵੀਆਂ ਮੋਟਰਾਂ ਅਤੇ ਜੈੱਨਰੇਟਰਾਂ ਦਾ ਪ੍ਰਬੰਧ ਵੀ ਕਰਵਾਇਆ ਗਿਆ, ਤਾਂ ਜੋ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੇ ਬਾਵਜੂਦ ਪਾਣੀ ਦੀ ਨਿਕਾਸੀ ਜਾਰੀ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਨਾਲ ਜਿੱਥੇ ਪਹਿਲਾਂ 10–12 ਦਿਨ ਪਾਣੀ ਖੜ੍ਹਾ ਰਹਿੰਦਾ ਸੀ, ਉੱਥੇ ਇਹ ਸਮਾਂ ਘਟ ਕੇ ਲਗਭਗ 1–2 ਤੱਕ ਰਹਿ ਗਿਆ। ਦਾਮਨ ਬਾਜਵਾ ਨੇ ਕਿਹਾ ਕਿ ਅਮਨ ਅਰੋੜਾ ਆਪਣੇ ਵੱਲੋਂ ਦੱਸੇ ਜਾ ਰਹੇ ‘ਡਰੀਮ ਪ੍ਰੋਜੈਕਟਾਂ’ ਸਰਹਿੰਦ ਚੋਅ ਵਾਲੇ ਵਾਕਿੰਗ ਟਰੈਕ ਦੀ ਹਾਲਤ ਬਾਰੇ ਵੀ ਲੋਕਾਂ ਨੂੰ ਦੱਸਣ ਦੀ ਖੇਚਲਾ ਕਰਨ, ਦਾਮਨ ਬਾਜਵਾ ਨੇ ਕਿਹਾ ਕਿ ਇਸ ਪ੍ਰੋਜੈਕਟ ’ ਤੇ ਲਗਭਗ 70 ਲੱਖ ਰੁਪਏ ਖ਼ਰਚ ਹੋਣ ਦੇ ਬਾਵਜੂਦ ਇਹ ਵਾਕਿੰਗ ਟਰੈਕ 70 ਦਿਨ ਨਹੀ ਚੱਲਿਆ। ਇਸੇ ਤਰ੍ਹਾਂ ਸ਼ਹਿਰ ਵਿੱਚ ਲਗਾਏ ਗਏ ਵੱਡੇ-ਵੱਡੇ ਗਮਲਿਆਂ ’ਤੇ ਵੀ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ’ਤੇ ਲਗਭਗ 49 ਲੱਖ ਰੁਪਏ ਖ਼ਰਚ ਕੀਤੇ ਗਏ ਸਨ ਤਾਂ ਇਨ੍ਹਾਂ ਦੀ ਮੌਜੂਦਾ ਹਾਲਤ ਅਤੇ ਵਰਤੋਂ ਬਾਰੇ ਵੀ ਜਨਤਾ ਨੂੰ ਜਾਣਕਾਰੀ ਦਿੱਤੀ ਜਾਵੇ। ਲੋਕਾਂ ਦੇ ਟੈਕਸਾਂ ਦਾ ਲੱਖਾ ਰੁਪਇਆ ਬਰਬਾਦ ਕਰ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਹਰਮਨਦੇਵ ਸਿੰਘ ਬਾਜਵਾ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ’ਚ ਪਾਇਨੀਅਰ ਕਾਨਵੈਂਟ ਸਕੂਲ ਦੇ ਪਹਿਲਵਾਨ ਪਹਿਲੇ ਸਥਾਨ ’ਤੇ ਅਗਲੀ ਖ਼ਬਰ ਸਰਕਾਰੀ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਕੀਤਾ ਪ੍ਰਦਰਸ਼ਨ
Ad Position 24