15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਅਵਾਰਾ ਪਸ਼ੂ ਨੇ ਸਕੂਟਰੀ ਸਵਾਰ ਦੀ ਲਈ ਜਾਨ

ਸੁਨਾਮ ਊਧਮ ਸਿੰਘ ਵਾਲਾ,14 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸਥਾਨਕ ਪਟਿਆਲਾ ਸੜਕ ਤੇ ਮਹਾਰਾਜਾ ਪੈਲੇਸ ਨੇੜੇ ਇਕ ਵਿਅਕਤੀ ਦੀ ਸਕੂਟਰੀ ਅੱਗੇ ਅਵਾਰਾ ਪਸ਼ੂ ਆ ਜਾਣ ਕਾਰਨ ਮੌਤ ਹੋਣ ਦੀ ਖਬਰ ਹੈ। ਪੁਲਿਸ ਚੌਂਕੀ ਨਵੀ ਅਨਾਜ ਮੰਡੀ ਦੇ ਇੰਚਾਰਜ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਵਾਸੀ ਸੁਨਾਮ ਨੇੜਲੇ ਪਿੰਡ ਕੁਲਾਰ ਖੁਰਦ ਤੋਂ ਆਪਣੇ ਕੰਮ-ਕਾਰ ਤੋਂ ਵਿਹਲਾ ਹੋਕੇ ਬੀਤੀ ਰਾਤ ਕਰੀਬ ਅੱਠ ਕੁ ਵਜੇ ਸਕੂਟਰੀ ਤੇ ਸੁਨਾਮ ਘਰ ਆ ਰਿਹਾ ਸੀ।

Ad Position 21
No active advertisement
ਇਸਤਰੀ ਵਿੰਗ ਲਹਿਰਾ ਦੀ ਸੀਨੀਅਰ ਆਗੂ ਬੀਬੀ ਦਲਜੀਤ ਕੌਰ ਭੁੱਲਰ। 15-08-2026
ਸੁਨਾਮ ਊਧਮ ਸਿੰਘ ਵਾਲਾ,14 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸਥਾਨਕ ਪਟਿਆਲਾ ਸੜਕ ਤੇ ਮਹਾਰਾਜਾ ਪੈਲੇਸ ਨੇੜੇ ਇਕ ਵਿਅਕਤੀ ਦੀ ਸਕੂਟਰੀ ਅੱਗੇ ਅਵਾਰਾ ਪਸ਼ੂ ਆ ਜਾਣ ਕਾਰਨ ਮੌਤ ਹੋਣ ਦੀ ਖਬਰ ਹੈ।ਪੁਲਿਸ ਚੌਂਕੀ ਨਵੀ ਅਨਾਜ ਮੰਡੀ ਦੇ ਇੰਚਾਰਜ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਵਾਸੀ ਸੁਨਾਮ ਨੇੜਲੇ ਪਿੰਡ ਕੁਲਾਰ ਖੁਰਦ ਤੋਂ ਆਪਣੇ ਕੰਮ-ਕਾਰ ਤੋਂ ਵਿਹਲਾ ਹੋਕੇ ਬੀਤੀ ਰਾਤ ਕਰੀਬ ਅੱਠ ਕੁ ਵਜੇ ਸਕੂਟਰੀ ਤੇ ਸੁਨਾਮ ਘਰ ਆ ਰਿਹਾ ਸੀ।ਜਿਵੇਂ ਹੀ ਉਹ ਸੁਨਾਮ-ਪਟਿਆਲਾ ਸੜਕ ’ਤੇ ਸਥਾਨਕ ਮਹਾਰਾਜਾ ਪੈਲੇਸ ਨੇੜੇ ਆਇਆ ਤਾਂ ਅਚਾਨਕ ਸਕੂਟਰੀ ਅੱਗੇ ਇਕ ਅਵਾਰਾ ਪਸ਼ੂ ਆ ਗਿਆ। ਜਿਸ ਕਾਰਨ ਬਲਕਾਰ ਸਿੰਘ ਸੜਕ ’ਤੇ ਡਿਗਣ ਕਾਰਨ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਕੁਝ ਰਾਹਗੀਰ ਵਲੋਂ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸੁਨਾਮ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਸੰਗਰੂਰ ਭੇਜ ਦਿੱਤਾ।ਸੰਗਰੂਰ ਹਸਪਤਾਲ ਵਿਚ ਬਲਕਾਰ ਸਿੰਘ ਦੀ ਹਾਲਤ ਵਿਚ ਸੁਧਾਰ ਨਾਂ ਹੁੰਦਾ ਵੇਖ ਡਾਕਟਰਾਂ ਵਲੋਂ ਉਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ। ਜਿੱਥੇ ਬਲਕਾਰ ਸਿੰਘ (46) ਪੁੱਤਰ ਬੁੱਧ ਸਿੰਘ ਵਾਸੀ ਸੁਨਾਮ ਦੀ ਇਲਾਜ ਦੌਰਾਨ ਮੌਤ ਹੋ ਗਈ। ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮ੍ਰਿਤਕ ਦੇ ਬੇਟੇ ਲਵਪ੍ਰੀਤ ਸਿੰਘ ਉਰਫ ਹੈਪੀ ਦੇ ਬਿਆਨਾਂ ਤੇ ਬੀ ਐਨ ਐਸ ਐਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਸੈਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਮਲੇਰਕੋਟਲਾ ਵਿਖੇ ਲਹਿਰਾਉਣਗੇ ਕੌਮੀ ਤਿਰੰਗਾ
Ad Position 24