ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਮੌਕੇ ਬੱਚਿਆਂ ਨੂੰ ਖਵਾਈ ਅਲਬੈਂਡਾਜ਼ੋਲ
ਸ਼ੇਰਪੁਰ 10 ਅਗਸਤ (ਮੇਘ ਰਾਜ ਜੋਸ਼ੀ) - ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.
ਸ਼ੇਰਪੁਰ 10 ਅਗਸਤ (ਮੇਘ ਰਾਜ ਜੋਸ਼ੀ) - ਸਿਵਲ ਸਰਜਨ ਸੰਗਰੂਰ ਡਾ.ਅਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐੱਸ ਭਿੰਡਰ ਦੀ ਅਗਵਾਈ ਵਿੱਚ ‘ਨੈਸ਼ਨਲ ਡੀ ਵਰਮਿੰਗ ਡੇ ਦੇ ਮੌਕੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਆਉਂਦੇ ਸਿਹਤ ਕੇਂਦਰ ਚਾਂਗਲੀ, ਬਧੇਸ਼ਾ,ਮਾਹਮਦਪੁਰ ਅਤੇ ਗੁਰਬਖ਼ਸਪੁਰਾ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਅਲਬੇਂਡਾਜ਼ੋਲ ਦੀਆਂ ਗੋਲੀਆਂ ਖਾਵਾਈਆਂ ਗਈਆਂ। ਇਸ ਮੌਕੇ ਐੱਸ.ਐਮ.ਓ. ਡਾ. ਜੀ.ਐੱਸ. ਭਿੰਡਰ ਨੇ ਕਿਹਾ ਕਿ “ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ” 10 ਅਗਸਤ ਨੂੰ 1 ਸਾਲ ਤੋਂ 2 ਸਾਲ ਦੀ ਉਮਰ ਦੇ ਬੱਚਿਆਂ ਨੂੰ ਅਲਬੈਂਡਾਜੋਲ 200 ਮਿਲੀਗ੍ਰਾਮ ਪੀਣ ਵਾਲੀ ਦਵਾਈ ਦਿੱਤੀ ਜਾਵੇਗੀ ਅਤੇ 2 ਸਾਲ ਤੋਂ 19 ਸਾਲ ਦੀ ਉਮਰ ਨੂੰ 400 ਮਿਲੀਗ੍ਰਾਮ ਗੋਲੀ ਖਵਾਈ ਜਾ ਰਹੀ ਹੈ।ਜਿਹੜੇ ਬੱਚੇ ਇਸ ਦਿਨ ਵਾਂਝੇ ਰਹਿ ਗਏ ਓਹਨਾਂ ਨੂੰ 17 ਅਗਸਤ ਨੂੰ ਦਿਹ ਦਵਾਈ ਖਵਾਈ ਜਾਵੇਗੀ। ਜਾਣਕਾਰੀ ਦਿੰਦਿਆਂ ਬਲਾਕ ਐਜ਼ੂਕੇਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਅਲਬੈਂਡਾਜੋਲ ਦੀ ਦਵਾਈ ਨਾਲ ਬੱਚਿਆਂ ਦੇ ਪੇਟ ਦੇ ਕੀੜਿਆਂ ਤੋਂ ਬਚਾਅ ਹੁੰਦਾ ਹੈ ਜਿਸ ਨਾਲ ਬੱਚਿਆਂ ਨੂੰ ਅਨੀਮੀਆ ਤੋਂ ਬਚਾਇਆ ਜਾ ਸਕਦਾ ਹੈ ਅਤੇ ਬੱਚੇ ਦਾ ਸਰੀਰਕ ਤੇ ਮਾਨਸਿਕ ਵਿਕਾਸ ਹੋਕੇ ਬੱਚੇ ਸਿਹਤਮੰਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਖਾਣ-ਪੀਣ ਵਾਲੀਆਂ ਵਸਤਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ। ਇਸ ਮੌਕੇ ਰਾਜੇਸ਼ ਰਿਖੀ, ਰਵਿੰਦਰ ਕੁਮਾਰੀ, ਸਤਿੰਦਰ ਸਿੰਘ, ਗੁਰਮੀਤ ਕੌਰ, ਮਨਜਿੰਦਰ ਕੌਰ ਸਮੇਤ ਸਮੂਹ ਸਿਹਤ ਕਰਮਚਾਰੀ ਹਾਜ਼ਰ ਸਨ।