08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਵਿਧਾਨ ਸਭਾ ਵਿਚ ਚਾਰ ਰੂਟਾਂ ’ਤੇ ਬੱਸ ਸੇਵਾਵਾਂ ਬਾਰੇ ਚੁੱਕਿਆ ਗਿਆ ਮੁੱਦਾ

ਸੰਗਰੂਰ, 3 ਅਗਸਤ (ਧੀਰਜ ਪਸੋਰੀਆ) ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਹਲਕੇ ਦੇ ਚਾਰ ਰੂਟਾਂ ਸਮਾਣਾ ਤੋਂ ਨਾਭਾ ਵਾਇਆ ਚੰਨੋ- ਭੜੋ, ਸਮਾਣਾ ਤੋਂ ਧੂਰੀ ਵਾਇਆ ਕਾਕੜਾ -ਭਲਵਾਨ, ਸੰਗਰੂਰ ਤੋਂ ਨਾਭਾ ਵਾਇਆ ਭਵਾਨੀਗੜ੍ਹ ਅਤੇ ਸੰਗਰੂਰ ਤੋਂ ਚੰਡੀਗੜ੍ਹ ਲਈ ਬੱਸ ਸੇਵਾ ਦਾ ਮੁੱਦਾ ਉਠਾਇਆ। ਸੰਗਰੂਰ ਤੋਂ ਚੰਡੀਗੜ੍ਹ ਲਈ ਸਵੇਰੇ 4 ਵਜੇ ਲਈ ਬਸ ਰੂਟ ਦੀ ਮੰਗ ਕਰਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਇਸ ਨਾਲ ਲੋਕ ਜਲਦ ਚੰਡੀਗੜ੍ਹ ਪਹੁੰਚਕੇ ਆਪਣੇ ਕੰਮਕਾਰ ਨਿਪਟਾ ਲਿਆ ਕਰਨਗੇ।

Ad Position 21
No active advertisement
ਵਿਧਾਇਕ ਨਰਿੰਦਰ ਕੌਰ ਭਰਾਜ ਵਿਧਾਨ ਸਭਾ ਸੈਸ਼ਨ ਦੌਰਾਨ ਅਪਣੇ ਸਵਾਲ ਉਠਾਉਂਦੇ ਹੋਏ। ਤਸਵੀਰ-ਮੁਕੇਸ਼ ਕੁਮਾਰ 04-08-2026
ਸੰਗਰੂਰ, 3 ਅਗਸਤ (ਧੀਰਜ ਪਸੋਰੀਆ) ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਹਲਕੇ ਦੇ ਚਾਰ ਰੂਟਾਂ ਸਮਾਣਾ ਤੋਂ ਨਾਭਾ ਵਾਇਆ ਚੰਨੋ- ਭੜੋ, ਸਮਾਣਾ ਤੋਂ ਧੂਰੀ ਵਾਇਆ ਕਾਕੜਾ -ਭਲਵਾਨ, ਸੰਗਰੂਰ ਤੋਂ ਨਾਭਾ ਵਾਇਆ ਭਵਾਨੀਗੜ੍ਹ ਅਤੇ ਸੰਗਰੂਰ ਤੋਂ ਚੰਡੀਗੜ੍ਹ ਲਈ ਬੱਸ ਸੇਵਾ ਦਾ ਮੁੱਦਾ ਉਠਾਇਆ। ਸੰਗਰੂਰ ਤੋਂ ਚੰਡੀਗੜ੍ਹ ਲਈ ਸਵੇਰੇ 4 ਵਜੇ ਲਈ ਬਸ ਰੂਟ ਦੀ ਮੰਗ ਕਰਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਇਸ ਨਾਲ ਲੋਕ ਜਲਦ ਚੰਡੀਗੜ੍ਹ ਪਹੁੰਚਕੇ ਆਪਣੇ ਕੰਮਕਾਰ ਨਿਪਟਾ ਲਿਆ ਕਰਨਗੇ। ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਲਦ ਹੀ 900 ਨਵੀਆਂ ਬੱਸਾਂ ਪੰਜਾਬ ਦੀਆਂ ਸੜਕਾਂ ਉੱਤੇ ਦੌੜਨਗੀਆਂ ਜਿਸ ਨਾਲ ਲੋਕਾਂ ਦਾ ਸਫਰ ਕਾਫੀ ਕਾਲਾ ਹੋ ਜਾਵੇਗਾ।ਪਹਿਲੇ ਦੋ ਰੂਟਾਂ ਉੱਤੇ ਕੋਈ ਪਰਮਿਟ ਨਹੀਂ ਹਨ ਜੇਕਰ ਇਹਨਾਂ ਰੂਟਾਂ ਤੇ ਪਬਲਿਕ ਵੱਲੋਂ ਮੰਗ ਆਵੇਗੀ ਤਾਂ ਇਹ ਰੂਟ ਅਲਾਟ ਕਰ ਦਿੱਤੇ ਜਾਣਗੇ ਜੋ ਪੀਆਰਟੀਸੀ ਨੂੰ ਜਾਰੀ ਕਰ ਦਿੱਤੇ ਜਾਣਗੇ। ਵਿਧਾਇਕਾ ਭਰਾਜ ਨੇ ਦੱਸਿਆ ਕਿ ਇਹਨਾਂ ਦੋ ਰੂਟਾਂ ਸਬੰਧੀ ਲੋਕਾਂ ਵੱਲੋਂ ਮੰਗ ਆ ਚੁੱਕੀ ਹੈ ਜਿਸ ਨੂੰ ਟਰਾਂਸਪੋਰਟ ਵਿਭਾਗ ਕੋਲ ਭੇਜਿਆ ਹੋਇਆ ਹੈ। ਵਿਧਾਇਕਾ ਭਰਾਜ ਵੱਲੋਂ ਸਰਕਾਰੀ ਹਸਪਤਾਲ ਭਵਾਨੀਗੜ੍ਹ ਦੀ ਸਮਰੱਥਾ ਨੂੰ ਵਧਾ ਕੇ 30 ਬੈਡ ਕਰਨ ਦਾ ਸਵਾਲ ਵੀ ਉਠਾਇਆ ਗਿਆ ਜਿਸ ਦੇ ਜਵਾਬ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨਿਕ ਮਨਜ਼ੂਰੀ ਮਿਲ ਚੁੱਕੀ ਹੈ ਫੰਡ ਆਉਣ ਤੇ ਜਲਦ ਹੀ ਇਸ ਹਸਪਤਾਲ ਦੀ ਸਮਰਥਾ ਨੂੰ ਵਧਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਫੁੱਟਬਾਲ ਟੀਮ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਸੀਵਰੇਜ ਓਵਰਫਲੋ ਹੋਣ ਨਾਲ ਗੁਰੂ ਨਾਨਕ ਕਾਲੋਨੀ ਦੀਆਂ ਗਲੀਆਂ ਵਿੱਚ ਲੋਕ ਨਰਕ ਭਰੀ ਜ਼ਿੰਦਗੀ ਕੱਟਣ ਲਈ ਮਜਬੂਰ
Ad Position 24