07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਧੂਰੀ ਪੁਲਿਸ ਨੇ ਲੱਭ ਕੇ ਅਸਲ ਮਾਲਕਾਂ ਨੂੰ ਸੌਂਪੇ 12 ਗੁੰਮ ਹੋਏ ਮੋਬਾਈਲ

ਧੂਰੀ, 3 ਅਗਸਤ (ਲਖਵੀਰ ਸਿੰਘ ਧਾਂਦਰਾ) - ਧੂਰੀ ਪੁਲਿਸ ਨੇ ਇਲਾਕੇ ਦੇ ਲੋਕਾਂ ਦੇ ਗੁੰਮ ਹੋਏ ਕਰੀਬ 12 ਮੋਬਾਈਲ ਫੋਨ ਲੱਭ ਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੁਪੁਰਦ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.

Ad Position 21
No active advertisement
ਅਜੀਤ ਡੈਸਕ 04-08-2026
ਧੂਰੀ, 3 ਅਗਸਤ (ਲਖਵੀਰ ਸਿੰਘ ਧਾਂਦਰਾ) - ਧੂਰੀ ਪੁਲਿਸ ਨੇ ਇਲਾਕੇ ਦੇ ਲੋਕਾਂ ਦੇ ਗੁੰਮ ਹੋਏ ਕਰੀਬ 12 ਮੋਬਾਈਲ ਫੋਨ ਲੱਭ ਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੁਪੁਰਦ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਧੂਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਵਲੋਂ ਤਕਨੀਕੀ ਮਦਦ ਅਤੇ ਵਿਸ਼ੇਸ਼ ਯਤਨਾਂ ਨਾਲ ਇਹ ਮੋਬਾਈਲ ਫੋਨ ਟ੍ਰੈਕ ਕੀਤੇ ਗਏ ਸਨ। ਅੱਜ ਆਪਣੇ ਦਫ਼ਤਰ ਵਿਖੇ ਇੱਕ ਉਨ੍ਹਾਂ ਇਹ ਮੋਬਾਈਲ ਫੋਨ ਸਬੰਧਤ ਵਿਅਕਤੀਆਂ ਦੇ ਹਵਾਲੇ ਕੀਤੇ। ਆਪਣੇ ਗੁੰਮ ਹੋਏ ਮੋਬਾਈਲ ਮੁੜ ਪ੍ਰਾਪਤ ਕਰਕੇ ਨਾਗਰਿਕਾਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਅਤੇ ਉਨ੍ਹਾਂ ਧੂਰੀ ਪੁਲਿਸ ਦੀ ਤਤਪਰਤਾ ਦਾ ਧੰਨਵਾਦ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਵੀ ਮੋਬਾਈਲ ਫੋਨ ਚੋਰੀ ਜਾਂ ਗੁੰਮ ਹੋ ਜਾਂਦਾ ਹੈ, ਤਾਂ ਉਹ ਬਿਨਾਂ ਕਿਸੇ ਦੇਰੀ ਭਾਰਤ ਸਰਕਾਰ ਦੇ ‘ਸੀ.ਈ.ਆਈ.ਆਰ.’ ਪੋਰਟਲ ‘ਤੇ ਆਪਣੀ ਸ਼ਿਕਾਇਤ ਜ਼ਰੂਰ ਦਰਜ ਕਰਵਾਉਣ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ‘ਤੇ ਆਈਐਮਈਆਈ ਨੰਬਰ ਦਰਜ ਹੁੰਦਿਆਂ ਹੀ ਗੁੰਮ ਹੋਇਆ ਫੋਨ ਬਲਾਕ ਹੋ ਜਾਂਦਾ ਹੈ, ਜਿਸ ਨਾਲ ਕੋਈ ਵੀ ਅਣਪਛਾਤਾ ਜਾਂ ਗਲਤ ਅਨਸਰ ਉਸ ਦੀ ਦੁਰਵਰਤੋਂ ਨਹੀਂ ਕਰ ਸਕਦਾ ਅਤੇ ਪੁਲਿਸ ਲਈ ਉਸ ਨੂੰ ਟ੍ਰੈਕ ਕਰਨਾ ਬਹੁਤ ਸੁਖਾਲਾ ਹੋ ਜਾਂਦਾ ਹੈ। ਉਨ੍ਹਾਂ ਅੱਗੇ ਆਖਿਆ ਕਿ ਧੂਰੀ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸੰਪਤੀ ਦੀ ਰਾਖੀ ਲਈ ਵਚਨਬੱਧ ਹੈ। ਪੁਲਿਸ ਪ੍ਰਸ਼ਾਸਨ ਵਲੋਂ ਗੁੰਮ ਹੋਏ ਫੋਨਾਂ ਨੂੰ ਲੱਭ ਕੇ ਮਾਲਕਾਂ ਤੱਕ ਪਹੁੰਚਾਉਣ ਦੀ ਇਹ ਮੁਹਿੰਮ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹੇਗੀ। ਇਸ ਦੇ ਨਾਲ ਹੀ ਉਨ੍ਹਾਂ ਨਾਗਰਿਕਾਂ ਨੂੰ ਸੁਚੇਤ ਕੀਤਾ ਕਿ ਬਾਜ਼ਾਰ ਵਿੱਚੋਂ ਕੋਈ ਵੀ ਪੁਰਾਣਾ ਮੋਬਾਈਲ ਖਰੀਦਣ ਸਮੇਂ ਉਸ ਦਾ ਅਸਲ ਬਿੱਲ ਅਤੇ ਪਛਾਣ ਪੱਤਰ ਦੀ ਜਾਂਚ ਜ਼ਰੂਰ ਕਰਨ ਤਾਂ ਜੋ ਕਿਸੇ ਵੀ ਕਿਸਮ ਦੀ ਗੈਰ-ਕਾਨੂੰਨੀ ਸਮੱਸਿਆ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਲ ਦੀ ਅਹਿਮ ਮੀਟਿੰਗ ਅੱਜ ਅਗਲੀ ਖ਼ਬਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਚੈਕਿੰਗ; ਨਿਯਮਾਂ ਦੀ ਉਲੰਘਣਾ ਕਰਨ ’ਤੇ 2 ਚਲਾਨ
Ad Position 24
No active advertisement