06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ਼੍ਰੋ. ਅ. ਦ. ਬਾਦਲ ਦੀ ਹੋਈ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 6 ਅਗਸਤ (ਭੁੱਲਰ, ਧਾਲੀਵਾਲ, ਸੱਗੂ) - ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਦਿੜ੍ਹਬਾ ਦੀ ਮੀਟਿੰਗ ਪਾਰਟੀ ਦੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਣਕ ਦੀ ਅਗਵਾਈ ਵਿਚ ਸੁਨਾਮ-ਖਡਿਆਲ ਸੜਕ ਤੇ ਕਵਾਨਾ ਪੈਲੇਸ ਵਿਖੇ ਹੋਈ। ਜਿਸ ਵਿਚ ਸ਼੍ਰੋ ਅ ਦ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ,ਸੀਨੀਅਰ ਅਕਾਲੀ ਆਗੂ ਅਤੇ ਕੋਆਰਡੀਨੇਟਰ ਹਰਪਾਲ ਸਿੰਘ ਖਡਿਆਲ,ਕੁਲਦੀਪ ਸਿੰਘ ਝਿੰਜਰ ਪ੍ਰਧਾਨ ਐਸ ਓ ਆਈ ਮਾਲਵਾ ਜੋਨ ਅਤੇ ਬਲਵਿੰਦਰ ਸਿੰਘ ਕੌਹਰੀਆਂ ਵਿਸੇਸ਼ ਤੌਰ ਤੇ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 07-08-2026
ਸੁਨਾਮ ਊਧਮ ਸਿੰਘ ਵਾਲਾ, 6 ਅਗਸਤ (ਭੁੱਲਰ, ਧਾਲੀਵਾਲ, ਸੱਗੂ) - ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਦਿੜ੍ਹਬਾ ਦੀ ਮੀਟਿੰਗ ਪਾਰਟੀ ਦੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਣਕ ਦੀ ਅਗਵਾਈ ਵਿਚ ਸੁਨਾਮ-ਖਡਿਆਲ ਸੜਕ ਤੇ ਕਵਾਨਾ ਪੈਲੇਸ ਵਿਖੇ ਹੋਈ। ਜਿਸ ਵਿਚ ਸ਼੍ਰੋ ਅ ਦ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ,ਸੀਨੀਅਰ ਅਕਾਲੀ ਆਗੂ ਅਤੇ ਕੋਆਰਡੀਨੇਟਰ ਹਰਪਾਲ ਸਿੰਘ ਖਡਿਆਲ,ਕੁਲਦੀਪ ਸਿੰਘ ਝਿੰਜਰ ਪ੍ਰਧਾਨ ਐਸ ਓ ਆਈ ਮਾਲਵਾ ਜੋਨ ਅਤੇ ਬਲਵਿੰਦਰ ਸਿੰਘ ਕੌਹਰੀਆਂ ਵਿਸੇਸ਼ ਤੌਰ ਤੇ ਸ਼ਾਮਿਲ ਹੋਏ। ਵਰਕਰਾਂ ਦੇ ਇਕ ਭਰਵੇਂ ਇਕੱਠ ਨੂੰ ਸੰਬੋਧਿਨ ਕਰਦਿਆਂ ਆਗੂਆਂ ਨੇ ਕਿਹਾ ਕਿ ਵਰਕਰਾਂ ਨੂੰ ਹੁਣ ਤੋਂ ਹੀ ਅਗਾਮੀ ਵਿਧਾਨ ਸਭਾ ਚੋਣਾਂ ਲਈ ਤਿਆਰੀ ਸ਼ੁਰੂ ਕਰ ਲੈਣੀ ਚਾਹੀਦੀ ਹੈ ਕਿਉਂਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੂਰੇ ਹੌਂਸਲੇ ਨਾਲ ਤਕੜੇ ਹੋਕੇ ਲੜੇਗੀ।ਉਨ੍ਹਾਂ ਕਿਹਾ ਕਿ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਸਖਤ ਮਿਹਨਤ ਦੀ ਲੋੜ ਹੈ।ਜਿਸ ਲਈ ਬੂਥ ਲੈਵਲ ਦੀ ਤਿਆਰੀ ਦੇ ਨਾਲ-ਨਾਲ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੀ ਵੀ ਲੋੜ ਹੈ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ ਸੂਬੇ ਦਾ ਹਰ ਵਰਗ ਆਪਣੀਆਂ ਮੰਗਾਂ ਨੂੰ ਲੈਕੇ ਸੜਕਾਂ ਤੇ ਹੈ।ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਪੰਜਾਬ ਦਿਨੋ-ਦਿਨ ਕਰਜਾਈ ਹੋ ਰਿਹਾ ਹੈ। ਇਸ ਮੌਕੇ ਕਸ਼ਮੀਰ ਸਿੰਘ ਕੜਿਆਲ,ਉਪਿੰਦਰ ਸਿੰਘ ਹਨੀ ਛਾਜਲੀ,ਗੁਰਲਾਲ ਸਿੰਘ ਫਤਹਿਗੜ੍ਹ,ਭੁਪਿੰਦਰ ਸਿੰਘ,ਸੁਭਾਸ਼ ਗੋਇਲ,ਸਤਿਗੁਰ ਸਿੰਘ,ਮਾਸਟਰ ਅਮਰੀਕ ਸਿੰਘ,ਬਿੰਦਰ ਸਿੰਘ ਰਤਨਗੜ੍ਹ ਪਾਟਿਆਂਵਾਲੀ,ਸਰਪੰਚ ਜਗਸੀਰ ਸਿੰਘ ਜੱਗਾ ਛਾਹੜ,ਮੋਤੀ ਸਿੰਘ ਸੂਲਰ ਘਰਾਟ,ਮੇਜਰ ਸਿੰਘ ਗੁੱਜਰਾਂ,ਬਲਜਿੰਦਰ ਸਿੰਘ ਵਿੱਕੀ ਖਨਾਲ,ਗਗਨਦੀਪ ਸਿੰਘ ਗੰਢੂਆਂ,ਝੰਡਾ ਸਿੰਘ ਖੇਤਲਾ ਅਤੇ ਅਮਰੀਕ ਸਿੰਘ ਉੱਭਿਆ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਅੱਜ ਸੱਥ ਲਗਾਉਣਗੇ ਸੂਬੇ ਭਰ ਦੇ ਭੱਠਾ ਮਜ਼ਦੂਰ ਅਗਲੀ ਖ਼ਬਰ ਆਰਗੈਨਿਕ ਖੇਤੀ ਨਾਲ ਮਿਸਾਲ ਬਣੇ ਜਸਵੀਰ ਸਿੰਘ, ਚਾਰ ਸਾਲਾਂ ਤੋਂ ਬਿਨਾਂ ਰਸਾਇਣਕ ਖਾਦਾਂ ਕਰ ਰਹੇ ਹਨ ਖੇਤੀ
Ad Position 24
No active advertisement