07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਾਂਗਰਸ ਤੋਂ ਬਾਅਦ ਹੁਣ ਭਾਜਪਾ ’ਚ ਵੀ ਖੜ੍ਹਾ ਹੋਇਆ ਅੰਦਰੂਨੀ ਕਲੇਸ਼

ਸੰਗਰੂਰ, ਭਵਾਨੀਗੜ੍ਹ, 3 ਅਗਸਤ (ਦਮਨਜੀਤ ਸਿੰਘ, ਰਣਧੀਰ ਸਿੰਘ ਫੱਗੂਵਾਲਾ)–ਪੰਜਾਬ ਕਾਂਗਰਸ ’ਚ ਇੰਚਾਰਜ ਦੀ ਭੂਮਿਕਾ ਨੂੰ ਲੈ ਕੇ ਚੱਲ ਰਹੇ ਆਪਸੀ ਖਿਲਾਰੇ ਉਪਰੰਤ ਹੁਣ ਇਹ ਸਿਲਸਿਲਾ ਪੰਜਾਬ ਭਾਜਪਾ ਵਿਚ ਵੀ ਸ਼ੁਰੂ ਹੋ ਗਿਆ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਵੱਲੋਂ ਬੀਤੇ ਕੱਲ੍ਹ 6 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਜਾਰੀ ਕੀਤੀ ਗਈ ਸੂਚੀ ਉਪਰੰਤ ਭਾਜਪਾ ਅੰਦਰ ਨਵਾ ਵਿਵਾਦ ਖੜ੍ਹਾ ਹੋ ਗਿਆ ਜਿਸ ਨੇ ਪਾਰਟੀ ਦੇ ਸੰਗਠਨ ਮੰਤਰੀ ਮੰਥਰੀ ਸ੍ਰੀਨਿਵਾਸਲੂ ਦੀ ਭੂਮਿਕਾ ਉੱਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

Ad Position 21
No active advertisement
ਭਾਜਪਾ ਵਲੋਂ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਗਏ ਮਨਿੰਦਰ ਸਿੰਘ ਕਪਿਆਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ: ਮੁਕੇਸ਼ ਕੁਮਾਰ 04-08-2026
ਸੰਗਰੂਰ, ਭਵਾਨੀਗੜ੍ਹ, 3 ਅਗਸਤ (ਦਮਨਜੀਤ ਸਿੰਘ, ਰਣਧੀਰ ਸਿੰਘ ਫੱਗੂਵਾਲਾ)–ਪੰਜਾਬ ਕਾਂਗਰਸ ’ਚ ਇੰਚਾਰਜ ਦੀ ਭੂਮਿਕਾ ਨੂੰ ਲੈ ਕੇ ਚੱਲ ਰਹੇ ਆਪਸੀ ਖਿਲਾਰੇ ਉਪਰੰਤ ਹੁਣ ਇਹ ਸਿਲਸਿਲਾ ਪੰਜਾਬ ਭਾਜਪਾ ਵਿਚ ਵੀ ਸ਼ੁਰੂ ਹੋ ਗਿਆ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਵੱਲੋਂ ਬੀਤੇ ਕੱਲ੍ਹ 6 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਜਾਰੀ ਕੀਤੀ ਗਈ ਸੂਚੀ ਉਪਰੰਤ ਭਾਜਪਾ ਅੰਦਰ ਨਵਾ ਵਿਵਾਦ ਖੜ੍ਹਾ ਹੋ ਗਿਆ ਜਿਸ ਨੇ ਪਾਰਟੀ ਦੇ ਸੰਗਠਨ ਮੰਤਰੀ ਮੰਥਰੀ ਸ੍ਰੀਨਿਵਾਸਲੂ ਦੀ ਭੂਮਿਕਾ ਉੱਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਲੰਘੀ 18 ਜੁਲਾਈ ਨੂੰ ਭਾਜਪਾ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ 16 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਸੀ ਜਿਸ ਤਹਿਤ ਜ਼ਿਲ੍ਹਾ ਸੰਗਰੂਰ -1 ਲਈ ਮਨਿੰਦਰ ਸਿੰਘ ਕਪਿਆਲ ਨੂੰ ਜ਼ਿਲ੍ਹੇ ਦੀ ਕਮਾਨ ਸੰਭਾਈ ਗਈ ਸੀ ਪਰ ਬੀਤੀ ਕੱਲ੍ਹ ਮਹਿਜ਼ 13 ਦਿਨਾਂ ਬਾਅਦ ਹੀ ਭਾਜਪਾ ਨੇ 6 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕਰਦਿਆਂ ਮਨਿੰਦਰ ਸਿੰਘ ਕਪਿਆਲ ਦੀ ਥਾਂ ਜ਼ਿਲ੍ਹੇ ਦਾ ਸਾਬਕਾ ਕਾਰਜਕਾਰੀ ਪ੍ਰਧਾਨ ਸਰਜੀਵਨ ਜਿੰਦਲ ਨੂੰ ਸੰਗਰੂਰ-1 ਲਈ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਦਿੱਤਾ। ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ 13 ਦਿਨਾਂ ਦੇ ਅੰਦਰ ਹੀ ਬਿਨ੍ਹਾਂ ਕਿਸੇ ਨੋਟਿਸ ਜਾਂ ਹਾਈ ਕਮਾਨ ਦੇ ਸੁਨੇਹੇ ਤੋਂ ਹਟਾਏ ਜਾਣ ਕਾਰਨ ਖ਼ਫ਼ਾ ਹੋਏ ਮਨਿੰਦਰ ਸਿੰਘ ਕਪਿਆਲ ਨੇ ਦੇਰ ਸ਼ਾਮ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀਡੀਓ ਸਾਂਝੀ ਕਰਦਿਆਂ ਸੰਗਠਨ ਮੰਤਰੀ ਮੰਥਰੀ ਸ੍ਰੀਨਿਵਾਸਲੂ ਉੱਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਗਿਆ ਕਿ ਸੰਗਠਨ ਮੰਤਰੀ ਵੱਲੋਂ ਜਾਣਬੁੱਝ ਕੇ ਪੰਜਾਬ ਅੰਦਰ ਭਾਜਪਾ ਨੂੰ ਕਮਜ਼ੋਰ ਕਰਨ ਲਈ ਅਜਿਹੇ ਫ਼ੈਸਲੇ ਕੀਤੇ ਜਾ ਰਹੇ ਹਨ। ਕਪਿਆਲ ਨੇ ਆਪਣੀ ਵੀਡੀਓ ਰਾਹੀਂ ਇਹ ਵੀ ਦਾਅਵਾ ਕੀਤਾ ਕਿ ਉਹ ਪੰਜਾਬ ਅੰਦਰ ਹਮਖਿਆਲੀ ਭਾਜਪਾ ਆਗੂਆਂ ਨੂੰ ਨਾਲ ਲੈ ਕੇ ਮੰਥਰੀ ਸ੍ਰੀਨਿਵਾਸਲੂ ਖ਼ਿਲਾਫ਼ ਮੋਰਚਾ ਖੋਲ੍ਹਣ ਜਾ ਰਹੇ ਹਨ। ਇਸ ਵੀਡੀਓ ਕਾਰਨ ਸਿਆਸੀ ਚਰਚਾਵਾਂ ਵਿੱਚ ਆਏ ਮਨਿੰਦਰ ਸਿੰਘ ਕਪਿਆਲ ਨੇ ਅੱਜ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਥਰੀ ਸ੍ਰੀਨਿਵਾਸਲੂ ਪੰਜਾਬ ਅੰਦਰ ਸਿੱਖ ਚਿਹਰਿਆਂ ਅਤੇ ਕਿਸਾਨੀ ਪਰਿਵਾਰਾਂ ਨਾਲ ਜੁੜੇ ਆਗੂਆਂ ਨੂੰ ਬੇਇੱਜ਼ਤ ਕਰ ਕੇ ਪਾਰਟੀ ਵਿਚੋਂ ਭਜਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗਠਨ ਮੰਤਰੀ ਵੱਲੋਂ ਨਾ ਤਾਂ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਹਟਾਏ ਜਾਣ ਬਾਰੇ ਕੋਈ ਨੋਟਿਸ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਇਸ ਪਿੱਛੇ ਦੇ ਕਾਰਨ ਤੋਂ ਜਾਣੂ ਕਰਵਾਇਆ ਗਿਆ। ਕਪਿਆਲ ਨੇ ਕਿਹਾ ਕਿ ਜਦ ਉਨ੍ਹਾਂ ਵੱਲੋਂ ਸੰਗਠਨ ਮੰਤਰੀ ਪਾਸੋਂ ਉਨ੍ਹਾਂ ਨੂੰ ਹਟਾਏ ਜਾਣ ਦਾ ਕਾਰਨ ਪੁੱਛੇ ਜਾਣ ਲਈ ਫ਼ੋਨ ਉੱਤੇ ਸੰਪਰਕ ਕਰਨਾ ਚਾਹਿਆਂ ਤਾਂ ਵਾਰ ਵਾਰ ਫ਼ੋਨ ਕਰਨ ਉੱਤੇ ਵੀ ਉਨ੍ਹਾਂ ਵੱਲੋਂ ਫ਼ੋਨ ਨਹੀਂ ਚੁੱਕਿਆ ਗਿਆ। ਕਪਿਆਲ ਨੇ ਆਪਣੇ ਇੱਕ ਸਾਥੀ ਦੇ ਫ਼ੋਨ ਰਾਹੀਂ ਸੰਗਠਨ ਮੰਤਰੀ ਨਾਲ ਸੰਪਰਕ ਸਾਧਿਆ ਤਾਂ ਸੰਗਠਨ ਮੰਤਰੀ ਕੋਈ ਸਪਸ਼ਟ ਜਵਾਬ ਦੇਣ ਦੀ ਥਾਂ ਗੱਲ ਨੂੰ ਗੋਲਮੋਲ ਕਰ ਗਏ। ਉਨ੍ਹਾਂ ਕਿਹਾ ਕਿ ਸੰਗਠਨ ਮੰਤਰੀ ਪਿਛਲੇ 20-25 ਸਾਲਾਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਉਨ੍ਹਾਂ ਵਰਗੇ ਆਗੂਆਂ ਨੂੰ ਪਾਰਟੀ ਵਿੱਚੋਂ ਭਜਾਉਣਾ ਚਾਹੁੰਦੇ ਹਨ ਪਰ ਹੁਣ ਕਪਿਆਲ ਆਪਣੇ ਹਮਖ਼ਿਆਲੀ ਪਾਰਟੀ ਆਗੂਆਂ ਨੂੰ ਨਾਲ ਲੈ ਕੇ ‘ਮੰਥਰੀ ਸ੍ਰੀਨਿਵਾਸਲੂ ਭਜਾਓ ਪੰਜਾਬ ਭਾਜਪਾ ਬਚਾਓ’ ਦੇ ਨਾਅਰੇ ਹੇਠ ਮੁਹਿੰਮ ਆਰੰਭ ਕੇ ਸੰਗਠਨ ਮੰਤਰੀ ਨੂੰ ਹੀ ਪੰਜਾਬ ਵਿਚੋਂ ਬਾਹਰ ਦਾ ਰਸਤਾ ਦਿਖਾਉਣਗੇ। ਕਪਿਆਲ ਨੇ ਇਹ ਵੀ ਦੋਸ਼ ਲਗਾਏ ਕਿ ਸੰਗਠਨ ਮੰਤਰੀ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ ਕਿਉਂਕਿ ਆਮ ਘਰਾਂ ਦੇ ਮੁੰਡੇ ਸੰਗਠਨ ਮੰਤਰੀ ਨੂੰ 5 ਤਾਰਾ ਹੋਟਲਾਂ ਵਿੱਚ ਠਹਿਰਾਉਣ ਜਾਂ ਖਾਣੇ ਖਵਾਉਣ ਵਰਗੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕਦੇ। ਉਨ੍ਹਾਂ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਈਰਲ ਹੋਣ ਉਪਰੰਤ ਉਨ੍ਹਾਂ ਨੂੰ ਪੰਜਾਬ ਵਿਚੋਂ ਬਹੁਤ ਸਾਰੇ ਲੋਕਾਂ ਨੇ ਸੰਗਠਨ ਮੰਤਰੀ ਖ਼ਿਲਾਫ਼ ਕਈ ਚੀਜ਼ਾਂ ਭੇਜਿਆ ਹਨ ਜਿਨ੍ਹਾਂ ਨੂੰ ਲੈ ਕੇ ਉਹ ਆਉਂਦੇ ਦਿਨਾਂ ਵਿਚ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਖ਼ੁਲਾਸੇ ਕਰਨਗੇ। ਕਪਿਆਲ ਨੇ ਇਹ ਵੀ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਆਪਣੀ ਪਾਰਟੀ ਭਾਜਪਾ ਨਾਲ ਕੋਈ ਸ਼ਿਕਵਾ ਨਹੀਂ ਕਿਉਂਕਿ ਉਹ ਪਹਿਲਾਂ ਵੀ ਪਾਰਟੀ ਦੇ ਵਰਕਰ ਵਜੋਂ ਕੰਮ ਕਰ ਰਹੇ ਸਨ ਅਤੇ ਹੁਣ ਵੀ ਕਰਦੇ ਰਹਿਣਗੇ। ਮਨਿੰਦਰ ਸਿੰਘ ਕਪਿਆਲ ਵਲੋਂ ਸੰਗਠਨ ਮੰਤਰੀ ਸ੍ਰੀਨਿਵਾਸਲੂ ਖ਼ਿਲਾਫ਼ ਲਗਾਏ ਗਏ ਦੋਸ਼ਾਂ ਸਬੰਧੀ ਜਦ ਫ਼ੋਨ ਰਾਹੀਂ ਸੰਗਠਨ ਮੰਤਰੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਾਰ-ਵਾਰ ਫ਼ੋਨ ਕਰਨ ਉਤੇ ਵੀ ਫ਼ੋਨ ਨਹੀਂ ਚੁੱਕਿਆ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਖੱਜਲ-ਖੁਆਰ ਹੋਏ ਲੋਕ ਅਗਲੀ ਖ਼ਬਰ ਕਿਸਾਨ ਯੂਨੀਅਨ ਇਕਾਈ ਲੌਂਗੋਵਾਲ ਅਤੇ ਸਤੀਪੁਰਾ ਦੀ ਹੋਈ ਚੋਣ ਚੌਧਰੀ ਹਰਦੇਵ ਸਿੰਘ ਸੰਦੌੜ ਬਣੇ ਖ਼ਲਸਾ ਕਾਲਜ ਸੰਦੌੜ ਦੇ ਪ੍...
Ad Position 24