08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪਿੰਡ ਕਾਲੇਕੇ ਵਿਖੇ ਸਾਲਾਨਾ ਵਿਸ਼ਾਲ ਮੇਲਾ 9 ਤੋਂ 11 ਮਾਰਚ ਤੱਕ

Ad Position 21
No active advertisement
ਅਜੀਤ ਡੈਸਕ 09-03-2026
ਧਨੌਲਾ, 8 ਮਾਰਚ (ਜਤਿੰਦਰ ਸਿੰਘ ਧਨੌਲਾ)-ਮਾਤਾ ਸੀਤਲਾ ਜੀ ਦੀ ਯਾਦ ਵਿਚ ਸਾਲਾਨਾ ਵਿਸ਼ਾਲ ਮੇਲਾ ਇਲਾਕੇ ਦੇ ਵੱਡੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਕਾਲੇਕੇ ਵਿਖੇ 9 ਮਾਰਚ ਤੋਂ 11 ਮਾਰਚ ਤੱਕ ਲਗਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਇਸ ਮੇਲੇ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪੁੱਜ ਕੇ ਨਤਮਸਤਕ ਹੁੰਦੇ ਹਨ | ਸਾਰਾ ਪਿੰਡ ਸੱਤ ਦਿਨ ਪਹਿਲਾਂ ਤੋਂ ਮੇਲੇ ਦੇ ਰੂਪ ਵਿਚ ਹੀ ਰੰਗਿਆ ਜਾਂਦਾ ਹੈ | ਹਰ ਗਲੀ ਮੁਹੱਲੇ ਵਿਚ ਸਟਾਲਾਂ ਲੱਗੀਆਂ ਹੁੰਦੀਆਂ ਹਨ | ਹੋਰ ਖੇਡਾਂ ਦੇ ਸਾਜ਼ ਸਮਾਨ ਤੋਂ ਇਲਾਵਾ ਵੱਖ-ਵੱਖ ਪ੍ਰਕਾਰ ਦੇ ਪਕੌੜੇ ਬਣਾਉਣ ਵਾਲੇ ਦੁਕਾਨਦਾਰ ਵੀ ਵੱਡੀ ਗਿਣਤੀ ਵਿਚ ਪੁੱਜੇ ਹੁੰਦੇ ਹਨ | ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਮਾਜ ਸੇਵੀ ਕਲੱਬਾਂ ਵਲੋਂ ਵੀ ਅਤੁੱਟ ਲੰਗਰ ਲਗਾਏ ਜਾਂਦੇ ਹਨ | ਸਥਿਤੀ ਇਸ ਕਦਰ ਭੀੜ ਭੜੱਕੇਵਾਲੀ ਬਣ ਜਾਂਦੀ ਹੈ ਕਿ ਮੇਲੇ ਤੋਂ ਦੋ ਦਿਨ ਪਹਿਲਾਂ ਤਾਂ ਸਾਰੀ ਟਰੈਫ਼ਿਕ ਮੁੱਖ ਮਾਰਗ ਤੋਂ ਬਾਹਰ ਹੀ ਰੋਕ ਦਿੱਤੀ ਜਾਂਦੀ ਹੈ ਅਤੇ ਸ਼ਰਧਾਲੂ ਡੇਢ ਕਿੱਲੋਮੀਟਰ ਦਾ ਪੈਂਡਾ ਤੈਅ ਕਰ ਕੇ ਪਿੰਡ ਅੰਦਰ ਬਣੇ ਵੱਖ-ਵੱਖ ਦੋ ਮੰਦਰਾਂ ਵਿਚ ਮੱਥਾ ਟੇਕਦੇ ਹਨ | ਕਾਕਾ ਗਰੇਵਾਲ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਲੋਂ ਵੀ ਬੜੇ ਪੁਖ਼ਤਾ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ |

Ad Position 22
No active advertisement
ਪਿਛਲੀ ਖ਼ਬਰ ਅਹਿਮਦਗੜ੍ਹ ਦੇ ਨਾਂਮਵਰ ਕੜਵਲ ਤੇ ਸਿੰਗਲਾ ਪਰਿਵਾਰ ਹੋਏ ਕਮਲ ਧਾਲੀਵਾਲ ਦੀ ਅਗਵਾਈ 'ਚ ਕਾਂਗਰਸ 'ਚ ਸ਼ਾਮਿਲ <br/> ਅਗਲੀ ਖ਼ਬਰ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ ਅਧਿਆਪਕ ਤਨਖ਼ਾਹਾਂ ਨੂੰ ਤਰਸੇ
Ad Position 24