29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਹਿਮਾਚਲ ’ਚ ਅੰਮ੍ਰਿਤਧਾਰੀ ਸਿੱਖ ਬੱਚਿਆਂ ਨੂੰ ਪ੍ਰੀਖਿਆ ਕੇਂਦਰ ’ਚ ਜਾਣ ਤੋਂ ਰੋਕਣਾ ਬੇਹੱਦ ਮੰਦਭਾਗਾ- ਖ਼ਾਲਸਾ

ਕੋਟ ਈਸੇ ਖਾਂ, 29 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)- ਹਿਮਾਚਲ ਪ੍ਰਦੇਸ਼ ਰਾਜ ਚੋਣ ਕਮਿਸ਼ਨ ਵਲੋਂ ਪਟਵਾਰੀਆਂ ਦੀਆਂ ਅਸਾਮੀਆਂ ਸੰਬੰਧੀ ਲਏ ਜਾ ਰਹੇ ਪੇਪਰਾਂ ’ਚ ਅੰਮ੍ਰਿਤਧਾਰੀ ਸਿੱਖ ਬੱਚਿਆਂ ਨੂੰ ਪ੍ਰੀਖਿਆ ਅੰਦਰ ਕੇਂਦਰ ‘ਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਧਾਰਮਿਕ ਚਿੰਨ ਕਕਾਰ ਉਤਾਰਨ ਲਈ ਕਹਿਣਾ ਅਤੇ ਕਕਾਰ ਨਾ ਉਤਾਰਨ ਦੀ ਸੂਰਤ ’ਚ ਪ੍ਰੀਖਿਆ ਵਿਚ ਨਾ ਬੈਠਣ ਦੇਣ ਦੀਆਂ ਘਟਨਾਵਾਂ ਨੇ ਇਕ ਵਾਰ ਫਿਰ ਸਰਕਾਰਾਂ ਦੀ ਸਿੱਖਾਂ ਪ੍ਰਤੀ ਗਲਤ ਭਾਵਨਾ ਨੂੰ ਉਜਾਗਰ ਕੀਤਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਧਰਮਕੋਟ ਤੋਂ ਇੰਚਾਰਜ ਬਲਰਾਜ ਸਿੰਘ ਖ਼ਾਲਸਾ ਨੇ ਪ੍ਰੈੱਸ ਬਿਆਨ ਰਾਹੀਂ ਕੀਤਾ।

Ad Position 21
No active advertisement
ਬਲਰਾਜ ਸਿੰਘ ਖਾਲਸਾ 30-11-2026
ਕੋਟ ਈਸੇ ਖਾਂ, 29 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)- ਹਿਮਾਚਲ ਪ੍ਰਦੇਸ਼ ਰਾਜ ਚੋਣ ਕਮਿਸ਼ਨ ਵਲੋਂ ਪਟਵਾਰੀਆਂ ਦੀਆਂ ਅਸਾਮੀਆਂ ਸੰਬੰਧੀ ਲਏ ਜਾ ਰਹੇ ਪੇਪਰਾਂ ’ਚ ਅੰਮ੍ਰਿਤਧਾਰੀ ਸਿੱਖ ਬੱਚਿਆਂ ਨੂੰ ਪ੍ਰੀਖਿਆ ਅੰਦਰ ਕੇਂਦਰ ‘ਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਧਾਰਮਿਕ ਚਿੰਨ ਕਕਾਰ ਉਤਾਰਨ ਲਈ ਕਹਿਣਾ ਅਤੇ ਕਕਾਰ ਨਾ ਉਤਾਰਨ ਦੀ ਸੂਰਤ ’ਚ ਪ੍ਰੀਖਿਆ ਵਿਚ ਨਾ ਬੈਠਣ ਦੇਣ ਦੀਆਂ ਘਟਨਾਵਾਂ ਨੇ ਇਕ ਵਾਰ ਫਿਰ ਸਰਕਾਰਾਂ ਦੀ ਸਿੱਖਾਂ ਪ੍ਰਤੀ ਗਲਤ ਭਾਵਨਾ ਨੂੰ ਉਜਾਗਰ ਕੀਤਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਧਰਮਕੋਟ ਤੋਂ ਇੰਚਾਰਜ ਬਲਰਾਜ ਸਿੰਘ ਖ਼ਾਲਸਾ ਨੇ ਪ੍ਰੈੱਸ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਹਮਣੇ ਆਈਆਂ ਘਟਨਾਵਾਂ ‘ਚ ਪਾਉਂਟਾ ਸਾਹਿਬ ਦੇ ਜਸ਼ਨਦੀਪ ਸਿੰਘ ਨੂੰ ਦੇਵ ਭੂਮੀ ਪ੍ਰੀਖਿਆ ਕੇਂਦਰ ਸੋਲਨ ‘ਚ ਅਤੇ ਜ਼ਿਲ੍ਹਾ ਊਨਾ ਦੇ ਚਲੋਲਾ ਸਥਿਤ ਪ੍ਰੀਖਿਆ ਕੇਂਦਰ ‘ਚ ਅੰਮ੍ਰਿਤਧਾਰੀ ਲੜਕੀ ਰਾਜਵਿੰਦਰ ਕੌਰ ਨੂੰ ਕਕਾਰ ਉਤਾਰ ਕੇ ਪ੍ਰੀਖਿਆ ਕੇਂਦਰ ਵਿਚ ਜਾਣ ਲਈ ਕਿਹਾ ਗਿਆ ਜੋ ਵਿਦਿਆਰਥੀਆਂ ਵਲੋਂ ਨਹੀਂ ਮੰਨਿਆ ਗਿਆ, ਕਿਉਂਕਿ ਕਕਾਰ ਅੰਮ੍ਰਿਤਧਾਰੀ ਸਿੱਖ ਦੀਆਂ ਧਾਰਮਿਕ ਤੇ ਗੁਰੂ ਵਲੋਂ ਬਖ਼ਸ਼ੀਆਂ ਨਿਸ਼ਾਨੀਆਂ ਹਨ ਅਤੇ ਸੰਵਿਧਾਨ ਦੀ ਧਾਰਾ 25 ਤਹਿਤ ਮਿਲੀ ਧਾਰਮਿਕ ਆਜ਼ਾਦੀ ਤੇ ਕਾਨੂੰਨ ਅਨੁਸਾਰ ਵੀ ਕੜਾ, ਕ੍ਰਿਪਾਨ ਪਹਿਨਣ ‘ਤੇ ਅੰਮ੍ਰਿਤਧਾਰੀ ਸਿੱਖ ਨੂੰ ਆਜ਼ਾਦੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਦੀ ਕਾਂਗਰਸ ਸਰਕਾਰ ਜੇਕਰ ਲੋਕਤੰਤਰ ਦੀ ਹਾਮੀ ਹੈ ਤਾਂ ਤੁਰੰਤ ਇਸ ਮਸਲੇ ‘ਤੇ ਧਿਆਨ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੇ ਹਿਤਾਂ ਲਈ ਸਹੀ ਫ਼ੈਸਲਾ- ਨਸੀਬ ਸਿੰਘ ਸੰਧੂਆਂ ਵਾਲਾ ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ’ਚ ਮਨਾਇਆ ਰੈੱਡ ਪਲੈਨੇਟ ਡੇ
Ad Position 24