28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਤਿੰਨ ਰੋਜ਼ਾ ਰਿਹਾਇਸ਼ੀ ਨੇਚਰ ਕੈਂਪ ਸਮਾਪਤ

ਮੋਗਾ, 28 ਨਵੰਬਰ (ਜਸਪਾਲ ਸਿੰਘ ਬੱਬੀ)-ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਮੋਗਾ ਜ਼ਿਲ੍ਹੇ ਦੇ ਈਕੋ ਕਲੱਬ ਮੈਂਬਰਾਂ ਵਲੋਂ ਵਾਤਾਵਰਨ ਨੂੰ ਸੰਭਾਲਣ ਲਈ ਪਠਾਨਕੋਟ ਦੇ ਜੰਗਲਾਂ ਵਿਚ ਪ੍ਰਣ ਲੈਂਦੇ ਹੋਏ ਇਕ ਨਵੀਂ ਸੋਚ ਨਾਲ ਤਿੰਨ ਰੋਜ਼ਾ ਰਿਹਾਇਸ਼ੀ ਨੇਚਰ ਕੈਂਪ ਆਪਣੀਆਂ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਨੇਚਰ ਕੈਂਪ ਦੇ ਜ਼ਿਲ੍ਹਾ ਕੋਆਰਡੀਨੇਟਰ ਸਟੇਟ ਐਵਾਰਡੀ ਡਾ.

Ad Position 21
No active advertisement
ਅਜੀਤ ਡੈਸਕ 29-11-2026
ਮੋਗਾ, 28 ਨਵੰਬਰ (ਜਸਪਾਲ ਸਿੰਘ ਬੱਬੀ)-ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਮੋਗਾ ਜ਼ਿਲ੍ਹੇ ਦੇ ਈਕੋ ਕਲੱਬ ਮੈਂਬਰਾਂ ਵਲੋਂ ਵਾਤਾਵਰਨ ਨੂੰ ਸੰਭਾਲਣ ਲਈ ਪਠਾਨਕੋਟ ਦੇ ਜੰਗਲਾਂ ਵਿਚ ਪ੍ਰਣ ਲੈਂਦੇ ਹੋਏ ਇਕ ਨਵੀਂ ਸੋਚ ਨਾਲ ਤਿੰਨ ਰੋਜ਼ਾ ਰਿਹਾਇਸ਼ੀ ਨੇਚਰ ਕੈਂਪ ਆਪਣੀਆਂ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਨੇਚਰ ਕੈਂਪ ਦੇ ਜ਼ਿਲ੍ਹਾ ਕੋਆਰਡੀਨੇਟਰ ਸਟੇਟ ਐਵਾਰਡੀ ਡਾ. ਦੀਪਕ ਸ਼ਰਮਾ ਵਾਸੀ ਮੋਗਾ ਨੇ ਦੱਸਿਆ ਕਿ ਨੇਚਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਪਹਾੜਾਂ ਦੇ ਸ਼ਾਂਤ ਵਾਤਾਵਰਨ ਵਿਚ ਬਣੇ ਰਾਵੀ ਦੇ ਕੰਢੇ ਮੁਕਤੇਸ਼ਵਰ ਧਾਮ ਵਿਖੇ ਇਤਿਹਾਸ ਨੂੰ ਯਾਦ ਕਰਦਿਆਂ 5500 ਸਾਲ ਪੁਰਾਤਨ ਪਾਂਡਵਾਂ ਦੁਆਰਾ ਸਥਾਪਿਤ ਗੁਫਾਵਾਂ ਦੇ ਦਰਸ਼ਨ ਕਰਕੇ ਅਧਿਆਤਮਕ ਸ਼ਾਂਤੀ ਦਾ ਆਨੰਦ ਲਿਆ। ਵਿਦਿਆਰਥੀਆਂ ਨੇ ਬਣੀ ਝੀਲ ਦੇ ਕੰਢੇ ਪੇਂਟਿੰਗ ਕੰਪੀਟੀਸ਼ਨ, ਮੰਡੇਲਾ ਆਰਟਸ ਕਰਵਾਇਆ। ਰੁੱਖ ਲਗਾਓ ਵਾਤਾਵਰਨ ਬਚਾਓ, ਊਰਜਾ ਬਚਾਓ, ਪਾਣੀ ਬਚਾਓ, ਦੇ ਨਾਅਰੇ ਲਗਾਉਂਦੇ ਹੋਏ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜਿਸ ਨੂੰ ਸਥਾਨਕ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਕੈਂਪ ਦੀ ਸਮਾਪਤੀ ਮੌਕੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਜੰਗਲਾਂ ਵਿਚੋਂ ਨੇਚਰ ਵਾਕ ਦੌਰਾਨ ਇਕੱਤਰ ਕੀਤੇ ਪੱਤਿਆਂ ਅਤੇ ਫੁੱਲਾਂ ਦੇ ਗੁਲਦਸਤੇ ਨੂੰ ਈ.ਈ.ਪੀ. ਟੀਮ ਮੋਗਾ ਨੂੰ ਭੇਟ ਕੀਤਾ ਗਿਆ। ਜ਼ਿਲ੍ਹਾ ਕੋਆਰਡੀਨੇਟਰ ਡਾ. ਦੀਪਕ ਸ਼ਰਮਾ ਵਲੋਂ ਮੈਡਮ ਕਿਰਨ ਬਾਲਾ, ਪਲਕ ਗੁਪਤਾ, ਰਾਹੁਲ ਗੋਇਲ, ਨਿਹਾਰਕਾ, ਗਾਈਡ ਰਣਜੀਤ, ਮੈਡੀਟੇਸ਼ਨ ਇੰਸਟਰਕਟਰ ਸਿਮਰਨ ਅਤੇ ਮੈਡਮ ਮਨਪ੍ਰੀਤ ਨੂੰ ਨੇਚਰ ਕੈਂਪ ਨੂੰ ਸਫਲ ਬਣਾਉਣ ਲਈ ਦਿੱਤੇ ਯੋਗਦਾਨ ਲਈ ਐਪਰੀਸੀਏਸ਼ਨ ਐਵਾਰਡ ਨਾਲ ਅਤੇ ਨੇਚਰ ਐਕਟੀਵਿਟੀ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਟੇਸ਼ਨਰੀ ਕਿੱਟਾਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਡੀ.ਈ.ਓ. ਅਸ਼ੀਸ਼ ਕੁਮਾਰ ਸ਼ਰਮਾ ਮੋਗਾ ਅਤੇ ਡਿਪਟੀ ਡੀ.ਈ.ਓ. ਮੋਗਾ ਗੁਰਦਿਆਲ ਸਿੰਘ ਮਠਾੜੂ ਨੇ ਜ਼ਿਲ੍ਹਾ ਕੋਆਰਡੀਨੇਟਰ ਡਾ. ਦੀਪਕ ਸ਼ਰਮਾ ਦੀ ਸ਼ਲਾਘਾ ਕਰਦੇ ਹੋਏ ਪੂਰੇ ਮੋਗਾ ਜ਼ਿਲ੍ਹੇ ਦੀ ਈ.ਈ.ਪੀ. ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਦੀਪਕ ਸ਼ਰਮਾ, ਕਿਰਨ ਬਾਲਾ, ਰਾਹੁਲ ਗੋਇਲ, ਪਲਕ ਗੁਪਤਾ, ਨਿਹਾਰਕਾ, ਰਣਜੀਤ, ਸਿਮਰਨ, ਮਨਪ੍ਰੀਤ ਅਤੇ ਮੋਗਾ ਜ਼ਿਲ੍ਹੇ ਦੇ ਈਕੋ ਕਲੱਬ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਰੇਗਾ ਮੁਲਾਜ਼ਮਾਂ ਦੀ ਮੋਗਾ ’ਚ ਹੋਈ ਸੂਬਾ ਪੱਧਰੀ ਮੀਟਿੰਗ ਅਗਲੀ ਖ਼ਬਰ ਮੋਗਾ ਵਿਖੇ ਆਮ ਆਦਮੀ ਪਾਰਟੀ ਵਲੋਂ ਕੀਤੀ ਗਈ ਸੂਬਾ ਪੱਧਰੀ ਖ਼ੁਸ਼ਹਾਲ ਰੈਲੀ ਦੁਬਾਰਾ ਸਰਕਾਰ ਆਉਣ ਦਾ ਮੁੱਢ ਬੰਨ੍ਹੇਗੀ-ਕੁਲਵੰਤ...
Ad Position 24