ਰੇਡ ਬੁੱਲ ਹਾਫ਼ ਕੋਰਟ 2026 ਵਿਸ਼ਵ ਕੱਪ ਲਈ ਮੋਗਾ ਤੋਂ ਰਵਾਨਾ ਹੋਇਆ ਗੁਰੂ ਨਾਨਕ ਬਾਸਕਟਬਾਲ ਅਕੈਡਮੀ ਦਾ ਖਿਡਾਰੀ ਏਕਨੂਰ ਜੌਹਲ
ਮੋਗਾ, 28 ਨਵੰਬਰ (ਸੁਰਿੰਦਰਪਾਲ ਸਿੰਘ)-ਗੁਰੂ ਨਾਨਕ ਬਾਸਕਟਬਾਲ ਅਕੈਡਮੀ ਦਾ ਹੋਣਹਾਰ ਖਿਡਾਰੀ ਏਕਨੂਰ ਜੌਹਲ ਰੇਡ ਬੁੱਲ ਹਾਫ਼ ਕੋਰਟ 2026 ਵਿਸ਼ਵ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਮਨੀਲਾ (ਫਿਲੀਪੀਨਜ਼) ਵਾਸਤੇ ਰਵਾਨਾ ਹੋ ਗਿਆ। ਇਹ ਚੈਂਪੀਅਨਸ਼ਿਪ 1 ਤੋਂ 6 ਦਸੰਬਰ ਤੱਕ ਮਨੀਲਾ ਵਿਖੇ ਕਰਵਾਈ ਜਾ ਰਹੀ ਹੈ।
ਵ
ਵਧੀਕ ਡਿਪਟੀ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਐੱਸ.ਡੀ.ਐੱਮ. ਗਗਨਦੀਪ ਵਲੋਂ ਬਾਘਾ ਪੁਰਾਣਾ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ
29-11-2026
ਮੋਗਾ, 28 ਨਵੰਬਰ (ਸੁਰਿੰਦਰਪਾਲ ਸਿੰਘ)-ਗੁਰੂ ਨਾਨਕ ਬਾਸਕਟਬਾਲ ਅਕੈਡਮੀ ਦਾ ਹੋਣਹਾਰ ਖਿਡਾਰੀ ਏਕਨੂਰ ਜੌਹਲ ਰੇਡ ਬੁੱਲ ਹਾਫ਼ ਕੋਰਟ 2026 ਵਿਸ਼ਵ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਮਨੀਲਾ (ਫਿਲੀਪੀਨਜ਼) ਵਾਸਤੇ ਰਵਾਨਾ ਹੋ ਗਿਆ। ਇਹ ਚੈਂਪੀਅਨਸ਼ਿਪ 1 ਤੋਂ 6 ਦਸੰਬਰ ਤੱਕ ਮਨੀਲਾ ਵਿਖੇ ਕਰਵਾਈ ਜਾ ਰਹੀ ਹੈ। ਇਸ ਮੌਕੇ ਮੋਗਾ ਦੇ ਨੇਚਰ ਪਾਰਕ ਤੋਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਅਤੇ ਕੌਂਸਲਰ ਮਨਜੀਤ ਸਿੰਘ ਧੰਮੂ ਨੇ ਏਕਨੂਰ ਜੌਹਲ ਦਾ ਮੂੰਹ ਮਿੱਠਾ ਕਰਵਾ ਕੇ ਅਤੇ ਗੁਲਦਸਤਾ ਭੇਟ ਕਰ ਕੇ ਉਸ ਨੂੰ ਸ਼ੁੱਭਕਾਮਨਾਵਾਂ ਨਾਲ ਰਵਾਨਾ ਕੀਤਾ। ਇਸ ਮੌਕੇ ਅਮਰਜੀਤ ਸਿੰਘ ਗਿੱਲ ਅਤੇ ਕੌਂਸਲਰ ਮਨਜੀਤ ਸਿੰਘ ਧੰਮੂ ਨੇ ਆਸ ਪ੍ਰਗਟਾਈ ਕਿ ਏਕਨੂਰ ਜੌਹਲ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਜਿੱਤ ਹਾਸਲ ਕਰੇਗਾ ਅਤੇ ਆਪਣੇ ਦੇਸ਼, ਸ਼ਹਿਰ ਅਤੇ ਕੋਚ ਦਾ ਨਾਂਅ ਰੌਸ਼ਨ ਕਰ ਕੇ ਵਾਪਸ ਪਰਤੇਗਾ। ਜਾਣਕਾਰੀ ਦਿੰਦਿਆਂ ਅਕੈਡਮੀ ਦੇ ਜਨਰਲ ਸਕੱਤਰ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ ਨੇ ਦੱਸਿਆ ਕਿ ਮਨੀਲਾ ਵਿਚ ਹੋਣ ਵਾਲੀ ਇਸ ਵਿਸ਼ਵ ਪੱਧਰੀ ਬਾਸਕਟਬਾਲ ਚੈਂਪੀਅਨਸ਼ਿਪ ਵਿਚ 18 ਦੇਸ਼ਾਂ ਦੇ ਖਿਡਾਰੀ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਏਕਨੂਰ ਜੌਹਲ ਦੀ ਟੀਮ 911 ਨੇ ਚੰਡੀਗੜ੍ਹ ਵਿਖੇ ਹੋਈ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਇਸ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣੀ ਜਗ੍ਹਾ ਬਣਾਈ ਹੈ। ਇਸ ਮੌਕੇ ਅਮਰਜੀਤ ਸਿੰਘ ਗਿੱਲ ਵਲੋਂ ਗੁਰੂ ਨਾਨਕ ਸਪੋਰਟਸ ਕਲੱਬ ਨੂੰ 11 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਵੀ ਭੇਟ ਕੀਤੀ ਗਈ। ਇਸ ਮੌਕੇ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ, ਅੰਤਾ ਸੇਖੋਂ, ਦੀਪੂ ਸਹੋਤਾ, ਠੇਕੇਦਾਰ ਸੰਤੋਖ ਸਿੰਘ, ਸਮੀਰ ਜੈਨ, ਬੱਬੂ ਢਿੱਲੋਂ, ਪਵਿੱਤਰ ਸਿੰਘ, ਗੁੱਲੂ ਆਹਲੂਵਾਲੀਆ, ਗੋਪੀ ਲਾਹੌਰਾ, ਮੱਖਣ ਅਤੇ ਝੇਲਮ ਗਿੱਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।