ਕੇਂਦਰੀ ਪੰਜਾਬੀ ਲੇਖਕ ਸਭਾ ਸਰੀ ਦੇ ਕਵੀ ਦਰਬਾਰ ’ਚ ਜਸਵੀਰ ਭਲੂਰੀਆ ਦੀ ਪੁਸਤਕ ਜਾਰੀ
ਸਮਾਲਸਰ, 17 ਨਵੰਬਰ (ਗੁਰਜੰਟ ਕਲਸੀ ਲੰਡੇ)- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਮਹੀਨਾਵਾਰ ਕਵੀ-ਦਰਬਾਰ ਸੀਨੀਅਰ ਸਿਟੀਜ਼ਨ ਸੈਂਟਰ ਦੇ ਉੱਪਰਲੇ ਹਾਲ ’ਚ ਹੋਇਆ । ਇਸ ਕਵੀ-ਦਰਬਾਰ ਦੌਰਾਨ ਲੇਖਕ ਜਸਵੀਰ ਸਿੰਘ ਭਲੂਰੀਆ ਦੀ ਕਾਵਿ-ਵਿਅੰਗ ਦੀ ਪੁਸਤਕ ‘ਜਸਵੀਰ ਦੇ ਵਿਅੰਗ ਤੀਰ’ ਲੋਕ ਅਰਪਣ ਕੀਤੀ ਗਈ ਅਤੇ ਜਸਵੀਰ ਸਿੰਘ ਭਲੂਰੀਆ ਦਾ ਸਨਮਾਨ ਵੀ ਕੀਤਾ ਗਿਆ।
ਜ
ਜਸਵੀਰ ਸਿੰਘ ਭਲੂਰੀਆ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਰਾਏ ਅਜ਼ੀਜ਼ ਉੱਲਾ ਖਾਨ ਸਾਬਕਾ ਐਮ.ਪੀ. ਪਾਕਿਸਤਾਨ, ਜਸਵੀਰ ਸਿੰਘ, ਪ੍ਰੋ: ਕਸ਼ਮੀਰਾ ਸਿੰਘ ਅਤੇ ਸਭਾ ਦੇ ਜਨਰਲ ਸਕੱਤਰ ਪਲਵਿੰਦਰ ਸਿੰਘ ਰੰਧਾਵਾ। ਅਜੀਤ ਤਸਵੀਰ
18-11-2026
ਸਮਾਲਸਰ, 17 ਨਵੰਬਰ (ਗੁਰਜੰਟ ਕਲਸੀ ਲੰਡੇ)- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਮਹੀਨਾਵਾਰ ਕਵੀ-ਦਰਬਾਰ ਸੀਨੀਅਰ ਸਿਟੀਜ਼ਨ ਸੈਂਟਰ ਦੇ ਉੱਪਰਲੇ ਹਾਲ ’ਚ ਹੋਇਆ । ਇਸ ਕਵੀ-ਦਰਬਾਰ ਦੌਰਾਨ ਲੇਖਕ ਜਸਵੀਰ ਸਿੰਘ ਭਲੂਰੀਆ ਦੀ ਕਾਵਿ-ਵਿਅੰਗ ਦੀ ਪੁਸਤਕ ‘ਜਸਵੀਰ ਦੇ ਵਿਅੰਗ ਤੀਰ’ ਲੋਕ ਅਰਪਣ ਕੀਤੀ ਗਈ ਅਤੇ ਜਸਵੀਰ ਸਿੰਘ ਭਲੂਰੀਆ ਦਾ ਸਨਮਾਨ ਵੀ ਕੀਤਾ ਗਿਆ। ਜਨਰਲ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਸਟੇਜ ਦੀ ਸ਼ੁਰੂਆਤ ਕਰਦਿਆਂ ਲੇਖਕਾਂ, ਸ਼ਾਇਰਾਂ ਅਤੇ ਵਿਦਵਾਨਾਂ ਨੂੰ ਜੀ ਆਇਆਂ ਕਿਹਾ ਅਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਸਾਬਕਾ ਪ੍ਰਧਾਨ ਬਿੱਕਰ ਸਿੰਘ ਖੋਸਾ, ਲੇਖਕ ਜਸਵੀਰ ਸਿੰਘ ਭਲੂਰੀਆ ਅਤੇ ਪਲਵਿੰਦਰ ਸਿੰਘ ਰੰਧਾਵਾ ਸ਼ਾਮਿਲ ਹੋਏ। ਉਪਰੰਤ ਪਲਵਿੰਦਰ ਸਿੰਘ ਰੰਧਾਵਾ ਨੇ ਕਵੀ-ਦਰਬਾਰ ਦੀ ਰੂਪ ਰੇਖਾ ਸਰੋਤਿਆਂ ਨਾਲ ਸਾਂਝੀ ਕੀਤੀ। ਕਵੀ-ਦਰਬਾਰ ਦਾ ਆਗਾਜ਼ ਕਰਦਿਆਂ ਮਨਜੀਤ ਸਿੰਘ ਮੱਲ੍ਹਾ ਨੇ ਸੰਤ ਰਾਮ ਉਦਾਸੀ ਦੀ ਗੁਰੂ ਨਾਨਕ ਸਾਹਿਬ ਬਾਰੇ ਕਵਿਤਾ, ਪਵਨ ਭੰਮੀਆਂ ਨੇ ਕਵਿਤਾ, ਸੁਰਜੀਤ ਸਿੰਘ ਗਿੱਲ ਨੇ ਗੀਤ, ਰਣਜੀਤ ਸਿੰਘ ਨਿੱਝਰ ਨੇ ਗੁਰਪੁਰਬ ਨਾਲ ਸੰਬੰਧਿਤ ਗੀਤ, ਸੁਖਪ੍ਰੀਤ ਬੱਡੋ ਨੇ ਕਵਿਤਾ, ਸੁਰਿੰਦਰ ਸਿੰਘ ਜੱਬਲ ਨੇ ਗੁਰੂ ਨਾਨਕ ਸਾਹਿਬ ਬਾਰੇ ਕਵਿਤਾ, ਹਰਚੰਦ ਸਿੰਘ ਗਿੱਲ ਨੇ ਗੁਰੂ ਨਾਨਕ ਸਾਹਿਬ ਬਾਰੇ ਕਵਿਤਾ, ਗਿਆਨ ਸਿੰਘ ਕੋਟਲੀ ਨੇ ਕਵਿਤਾ, ਸਤੀਸ਼ ਗੁਲਾਟੀ ਨੇ ਗ਼ਜ਼ਲ, ਗੁਰਬਖਸ਼ ਸਿੰਘ ਸਿੱਧੂ ਨੇ ਕਵਿਤਾ, ਅਮਰੀਕ ਪਲਾਹੀ ਨੇ ਕਵਿਤਾ, ਗੁਰਦਰਸ਼ਨ ਬਾਦਲ ਨੇ ਗ਼ਜ਼ਲ, ਇੰਦਰਜੀਤ ਸਿੰਘ ਧਾਮੀ ਨੇ ਗ਼ਜ਼ਲ, ਸੁੱਖ ਗੋਹਲਵੜ ਨੇ ਵਿਅੰਗ, ਮੋਤਾ ਸਿੰਘ ਝੀਤਾ ਤੇ ਅਜਮੇਰ ਸਿੰਘ ਢਿੱਲੋਂ ਨੇ ਵਿਚਾਰ ਰੱਖੇ| ਪ੍ਰੋ: ਕਸ਼ਮੀਰਾ ਸਿੰਘ ਨੇ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਸਰੋਤਿਆਂ ਦੇ ਸਵਾਲਾਂ ਦੇ ਢੁਕਵੇਂ ਜਵਾਬ ਦਿੱਤੇ| ਪਲਵਿੰਦਰ ਸਿੰਘ ਰੰਧਾਵਾ, ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਹਰਦਮ ਮਾਨ ਅਤੇ ਡਾ: ਦਵਿੰਦਰ ਪਾਲ ਕੌਰ ਨੇ ਜਸਵੀਰ ਸਿੰਘ ਭਲੂਰੀਆ ਦੀ ਪੁਸਤਕ ਉੱਪਰ ਪਰਚੇ ਪੜ੍ਹੇ ਅਤੇ ਵਿਚਾਰ ਪੇਸ਼ ਕੀਤੇ। ਜਸਵੀਰ ਸਿੰਘ ਭਲੂਰੀਆ ਨੇ ਆਪਣੇ ਸਾਹਿਤਕ ਸਫ਼ਰ , ਨਵਪ੍ਰਕਾਸ਼ਿਤ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪਲਵਿੰਦਰ ਸਿੰਘ ਰੰਧਾਵਾ ਨੇ ਨਿਭਾਈ। ਅੰਤ ’ਚ ਪ੍ਰਧਾਨਗੀ ਮੰਡਲ, ਸਭਾ ਦੇ ਨੁਮਾਇੰਦਿਆਂ ਅਤੇ ਮਹਿਮਾਨਾਂ ਦੀ ਹਾਜ਼ਰੀ ’ਚ ਪੁਸਤਕ ਲੋਕ ਅਰਪਣ ਕੀਤੀ ਗਈ। ਸਭਾ ਵਲੋਂ ਜਸਵੀਰ ਸਿੰਘ ਭਲੂਰੀਆ ਦਾ ਸਨਮਾਨ ਵੀ ਕੀਤਾ ਗਿਆ| ਇਸ ਕਵੀ ਦਰਬਾਰ ’ਚ ਰੌਸ ਗੁਰਦੁਆਰਾ ਸਾਹਿਬ ਵੈਨਕੂਵਰ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ|