17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਇਲੈਕਟ੍ਰੋਹੋਮਿਓਪੈਥੀ ਦੀ ਵੱਖਰੀ ਪਛਾਣ ਅਤੇ ਕਾਨੂੰਨੀ ਸਥਿਤੀ ਬਾਰੇ ਕੇਂਦਰ ਸਰਕਾਰ ਸਪੱਸ਼ਟ ਨੀਤੀ ਜਾਰੀ ਕਰੇ

ਮੋਗਾ, 17 ਨਵੰਬਰ (ਸੁਰਿੰਦਰਪਾਲ ਸਿੰਘ)-ਇਲੈਕਟ੍ਰੋਹੋਮਿਓਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਨੈਸ਼ਨਲ ਕਮਿਸ਼ਨ ਹੋਮੀਓਪੈਥੀ ਵਲੋਂ ਜਾਰੀ ਦੱਸੇ ਜਾ ਰਹੇ 12 ਨਵੰਬਰ ਦੇ ਪਬਲਿਕ ਨੋਟਿਸ ਦੇ ਸੰਦਰਭ ਵਿਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਲੈਕਟ੍ਰੋਹੋਮਿਓਪੈਥੀ ਦੀ ਵੱਖਰੀ ਇਤਿਹਾਸਕ, ਸਿਧਾਂਤਕ ਅਤੇ ਪ੍ਰਣਾਲੀਗਤ ਪਛਾਣ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

Ad Position 21
No active advertisement
ਅਜੀਤ ਡੈਸਕ 18-11-2026
ਮੋਗਾ, 17 ਨਵੰਬਰ (ਸੁਰਿੰਦਰਪਾਲ ਸਿੰਘ)-ਇਲੈਕਟ੍ਰੋਹੋਮਿਓਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਨੈਸ਼ਨਲ ਕਮਿਸ਼ਨ ਹੋਮੀਓਪੈਥੀ ਵਲੋਂ ਜਾਰੀ ਦੱਸੇ ਜਾ ਰਹੇ 12 ਨਵੰਬਰ ਦੇ ਪਬਲਿਕ ਨੋਟਿਸ ਦੇ ਸੰਦਰਭ ਵਿਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਲੈਕਟ੍ਰੋਹੋਮਿਓਪੈਥੀ ਦੀ ਵੱਖਰੀ ਇਤਿਹਾਸਕ, ਸਿਧਾਂਤਕ ਅਤੇ ਪ੍ਰਣਾਲੀਗਤ ਪਛਾਣ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਲੈਕਟ੍ਰੋਹੋਮਿਓਪੈਥੀ ਨੂੰ ਹੋਮਿਓਪੈਥੀ ਦੀ ਸ਼ਾਖਾ ਜਾਂ ਉਸ ਦਾ ਹਿੱਸਾ ਦੱਸਣਾ ਸਹੀ ਨਹੀਂ ਹੈ। ਦੋਵਾਂ ਪ੍ਰਣਾਲੀਆਂ ਦੇ ਆਪਣੇ ਵੱਖਰੇ ਸਿਧਾਂਤ ਅਤੇ ਇਤਿਹਾਸ ਹਨ। ਇਸ ਲਈ ਦੋਵਾਂ ਦੀ ਪਛਾਣ ਨੂੰ ਵੱਖਰੇ ਤੌਰ ‘ਤੇ ਸਮਝਿਆ ਜਾਣਾ ਚਾਹੀਦਾ ਹੈ। ਡਾ. ਸੇਖੋਂ ਨੇ ਕਿਹਾ ਕਿ ਜੇਕਰ ਐਨ.ਸੀ.ਐਚ. ਵਲੋਂ ਜਾਰੀ ਨੋਟਿਸ ਵਿਚ ਇਲੈਕਟਰੋਪੈਥੀ ਨੂੰ ਹੋਮਿਓਪੈਥੀ ਤੋਂ ਵੱਖਰਾ ਦੱਸਿਆ ਗਿਆ ਹੈ ਤਾਂ ਇਸ ਬਾਰੇ ਤੱਥਾਂ ਦੀ ਸਪੱਸ਼ਟਤਾ ਹੋਣੀ ਚਾਹੀਦੀ ਹੈ। ਪਰ ਇਸ ਨੋਟਿਸ ਦੀ ਵਿਆਖਿਆ ਕਰਦੇ ਸਮੇਂ ਇਲੈਕਟ੍ਰੋਹੋਮਿਓਪੈਥੀ ਦੇ ਇਤਿਹਾਸ, ਇਸ ਦੀ ਵੱਖਰੀ ਪਛਾਣ ਅਤੇ ਇਸ ਨਾਲ ਜੁੜੇ ਸਰਕਾਰੀ ਦਸਤਾਵੇਜ਼ਾਂ ਨੂੰ ਵੀ ਧਿਆਨ ’ਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕੇਂਦਰ ਸਰਕਾਰ, ਸਿਹਤ ਮੰਤਰਾਲੇ ਅਤੇ ਆਯੂਸ਼ ਮੰਤਰਾਲੇ ਤੋਂ ਮੰਗ ਕੀਤੀ ਕਿ ਇਲੈਕਟ੍ਰੋਹੋਮਿਓਪੈਥੀ ਦੀ ਕਾਨੂੰਨੀ ਸਥਿਤੀ, ਸਿੱਖਿਆ, ਖੋਜ, ਪ੍ਰੈਕਟਿਸ ਅਤੇ ਪ੍ਰੈਕਟੀਸ਼ਨਰਾਂ ਦੇ ਅਧਿਕਾਰਾਂ ਬਾਰੇ ਸਪਸ਼ਟ ਨੀਤੀ ਜਾਰੀ ਕੀਤੀ ਜਾਵੇ, ਤਾਂ ਜੋ ਇਸ ਖੇਤਰ ਨਾਲ ਜੁੜੇ ਲੋਕਾਂ ਵਿਚ ਕਿਸੇ ਕਿਸਮ ਦੀ ਭੰਬਲਭੂਸੇ ਵਾਲੀ ਸਥਿਤੀ ਪੈਦਾ ਨਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿਇਲੈਕਟ੍ਰੋਹੋਮਿਓਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਕਿਸੇ ਵੀ ਮਾਨਤਾ ਪ੍ਰਾਪਤ ਮੈਡੀਕਲ ਪ੍ਰਣਾਲੀ ਦੇ ਵਿਰੁੱਧ ਨਹੀਂ ਹੈ। ਐਸੋਸੀਏਸ਼ਨ ਦਾ ਉਦੇਸ਼ ਇਲੈਕਟ੍ਰੋਹੋਮਿਓਪੈਥੀ ਦੀ ਵੱਖਰੀ ਪਛਾਣ, ਸਿੱਖਿਆ ਅਤੇ ਖੋਜ ਨਾਲ ਜੁੜੇ ਮੁੱਦਿਆਂ ਨੂੰ ਸੰਵਿਧਾਨਕ ਅਤੇ ਕਾਨੂੰਨੀ ਦਾਇਰੇ ਵਿਚ ਉਠਾਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ਕੀਤਾ ਮੋਗਾ ਦਾ ਦੌਰਾ ਸਿਵਲ ਹਸਪਤਾਲ ਅਤੇ ਸਬ-ਜੇਲ੍ਹ ਦਾ ਕੀਤਾ ਨਿਰੀਖਣ ਅਗਲੀ ਖ਼ਬਰ ਨਗਰ ਕੌਂਸਲ ਬਾਘਾ ਪੁਰਾਣਾ ਚੋਣਾਂ ਲਈ 21 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ
Ad Position 24