ਵੱਡਾ ਘਰ ਵਿਖੇ ਮਗਨਰੇਗਾ ਮਜ਼ਦੂਰਾਂ ਨੂੰ ਨਹੀਂ ਮਿਲ ਰਹੇ ਪੈਸੇ
ਨੱਥੂਵਾਲਾ ਗਰਬੀ, 11 ਨਵੰਬਰ (ਨਵਦੀਪ ਸਿੰਘ)- ਪਿੰਡ ਵੱਡਾ ਘਰ ਵਿਖੇ ਮਗਨਰੇਗਾ ਮਜ਼ਦੂਰ ਵੀਰਾਂ ਅਤੇ ਬੀਬੀਆਂ ਨੂੰ ਉਨ੍ਹਾਂ ਦੇ ਕੀਤੇ ਕੰਮ ਦੇ ਪੈਸੇ ਨਾ ਮਿਲਣ ਕਾਰਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਪਾਲ ਸਿੰਘ ਤੇ ਮੰਗਤੂ ਸਿੰਘ ਨੇ ਦੱਸਿਆ ਕਿ 11. 8.
ਨੱਥੂਵਾਲਾ ਗਰਬੀ, 11 ਨਵੰਬਰ (ਨਵਦੀਪ ਸਿੰਘ)- ਪਿੰਡ ਵੱਡਾ ਘਰ ਵਿਖੇ ਮਗਨਰੇਗਾ ਮਜ਼ਦੂਰ ਵੀਰਾਂ ਅਤੇ ਬੀਬੀਆਂ ਨੂੰ ਉਨ੍ਹਾਂ ਦੇ ਕੀਤੇ ਕੰਮ ਦੇ ਪੈਸੇ ਨਾ ਮਿਲਣ ਕਾਰਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਪਾਲ ਸਿੰਘ ਤੇ ਮੰਗਤੂ ਸਿੰਘ ਨੇ ਦੱਸਿਆ ਕਿ 11.8.26 ਤੋਂ 1.9.26 ਤੱਕ ਪਿੰਡ ਦੇ ਸਕੂਲ ਦਾ ਕਮਰਾ ਢਾਹੁਣ ਅਤੇ ਬੀਬੀਆਂ ਤੋਂ ਜੈ ਸਿੰਘ ਵਾਲਾ ਪਿੰਡ ਵਿਖੇ ਬਣੀ ਨਰਸਰੀ ਵਿਚ ਬੂਟੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਮੇਟ ਸੁਖਮੰਦਰ ਸਿੰਘ ਸਾਨੂੰ ਆਪਣੀ ਨਿੱਜੀ ਕਾਰ ’ਤੇ ਲੈ ਕੇ ਜਾਂਦਾ ਸੀ ਅਤੇ ਸਾਥੋਂ ਸਭ ਤੋਂ ਚਾਲੀ ਰੁਪਏ ਪ੍ਰਤੀ ਵਿਅਕਤੀ ਕਰਾਇਆ ਵੀ ਵਸੂਲਦਾ ਰਿਹਾ। ਇਨ੍ਹਾਂ ਸਭਨਾਂ ਨੇ ਦੱਸਿਆ ਕਿ ਇਹ ਵਿਅਕਤੀ ਸੁਖਮੰਦਰ ਸਿੰਘ ਸੱਤਾਧਾਰੀ ਧਿਰ ਦੇ ਨੇੜੇ ਹੋਣ ਕਾਰਨ ਗਲਤ ਵੀ ਬੋਲਦਾ ਹੈ ਕਿਉਂਕਿ ਜਦ ਇਸ ਮੇਟ ਦਾ ਪੱਖ ਜਾਣਨ ਲਈ ਫੋਨ ਕੀਤਾ ਤਾਂ ਇਹ ਸੱਤਾਧਾਰੀ ਧਿਰ ਦੇ ਨੇੜੇ ਹੋਣ ਕਾਰਨ ਪੱਤਰਕਾਰ ਨੂੰ ਵੀ ਕਹਿੰਦਾ ਕਿ ਜੇ ਇਹ ਖਬਰ ਛਪੀ ਤਾਂ ਮੈਂ ਤੈਨੂੰ ਦੇਖਾਂਗਾ। ਜਦੋਂ ਇਸ ਸੰਬੰਧੀ ਨਹਿਰ ਮਹਿਕਮੇ ਦੇ ਗਾਰਡ ਦਾ ਪੱਖ ਜਾਣਿਆ ਤਾਂ ਉਨ੍ਹਾਂ ਵੀ ਇਹੀ ਕਿਹਾ ਕਿ ਮੈਂ ਮੇਟ ਨੂੰ ਕਹਿ ਦਿੱਤਾ ਸੀ ਕਿ ਕੰਮ ਬੰਦ ਹੈ ਪਰ ਇਹ ਆਪਣੀ ਮਰਜ਼ੀ ਨਾਲ ਹੀ ਇਨ੍ਹਾਂ ਸਭਨਾਂ ਨੂੰ ਲੈ ਕੇ ਕੰਮ ਕਰਵਾਉਂਦਾ ਰਿਹਾ। ਇਸ ਸਮੇਂ ਮਨਜੀਤ ਕੌਰ, ਅੱਕੋ ਕੌਰ, ਸਿਮਰਜੀਤ ਕੌਰ, ਜਗੀਰ ਕੌਰ, ਅਜਮੇਰ ਸਿੰਘ, ਹਰਪਾਲ ਸਿੰਘ, ਮੰਗਤੂ ਸਿੰਘ, ਗੁਰਦੇਵ ਸਿੰਘ, ਜੱਗਾ ਸਿੰਘ, ਜਲੌਰਾ ਸਿੰਘ, ਮੱਸੂ ਸਿੰਘ, ਬਲਵੰਤ ਸਿੰਘ, ਜੰਗੀਰਾ ਸਿੰਘ, ਬਲਵੀਰ ਸਿੰਘ (ਸਾਰੇ ਮਗਨਰੇਗਾ ਮਜ਼ਦੂਰ) ਹਾਜ਼ਰ ਸਨ|