11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫਦ ਬੀ.ਪੀ.ਈ.ਓ. ਨੂੰ ਮਿਲਿਆ

ਬਾਘਾ ਪੁਰਾਣਾ, 11 ਨਵੰਬਰ (ਟਿੰਕੂ ਕਾਠਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਬਾਘਾ ਪੁਰਾਣਾ ਦਾ ਵਫਦ ਸਬ ਡਵੀਜ਼ਨ ਪ੍ਰਧਾਨ ਰਘਬੀਰ ਸਿੰਘ ਲੰਗੇਆਣਾ ਨਵਾਂ ਦੀ ਯੋਗ ਅਗਵਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਬੀ. ਪੀ.

Ad Position 21
No active advertisement
ਅਜੀਤ ਡੈਸਕ 12-11-2026
ਬਾਘਾ ਪੁਰਾਣਾ, 11 ਨਵੰਬਰ (ਟਿੰਕੂ ਕਾਠਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਬਾਘਾ ਪੁਰਾਣਾ ਦਾ ਵਫਦ ਸਬ ਡਵੀਜ਼ਨ ਪ੍ਰਧਾਨ ਰਘਬੀਰ ਸਿੰਘ ਲੰਗੇਆਣਾ ਨਵਾਂ ਦੀ ਯੋਗ ਅਗਵਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਬੀ.ਪੀ.ਈ.ਓ.) ਹਰਦੇਵ ਸਿੰਘ ਨੂੰ ਮਿਲਿਆ। ਇਹ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ| ਜਿਸ ਵਿਚ ਦਫਤਰ ਵਲੋਂ ਲਕੇਸ਼ਵਰ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਲੀਵ ਇਨਕੈਸ਼ਮੈਂਟ ਦੀਆਂ ਰਹਿੰਦੀਆਂ ਕਿਸ਼ਤਾਂ ਦੇ ਬਕਾਏ ਸਬੰਧੀ ਬਿੱਲ ਨਵੰਬਰ ਮਹੀਨੇ ਵਿਚ ਹੀ ਖਜ਼ਾਨਾ ਦਫਤਰ ਤੋਂ ਕਢਵਾਉਣ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ 6ਵੇਂ ਪੇ ਕਮਿਸ਼ਨ ਦੇ 1 ਜਨਵਰੀ 2016 ਤੋਂ 30 ਜੂਨ 2021 ਤੱਕ ਦੇ ਬਕਾਏ ਦੀਆਂ ਕਿਸ਼ਤਾਂ ਇਕ-ਇਕ ਕਰਕੇ ਖਜ਼ਾਨਾ ਦਫਤਰ ਭੇਜਣ ਬਾਰੇ ਸਹਿਮਤੀ ਬਣੀ ਤਾਂ ਜੋ ਅਦਾਇਗੀ ਵਿਚ ਕੋਈ ਤਕਨੀਕੀ ਰੁਕਾਵਟ ਪੇਸ਼ ਨਾ ਆਵੇ। ਮੈਡੀਕਲ ਬਿੱਲਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲਕੇਸ਼ਵਰ ਸ਼ਰਮਾ ਨੇ ਦੱਸਿਆ ਕਿ ਜੋ ਬਿੱਲ ਪਾਸ ਹੋ ਗਏ ਹਨ ਅਤੇ ਜੋ ਸਿਵਲ ਸਰਜਨ ਮੋਗਾ ਕੋਲ ਭੇਜੇ ਗਏ ਹਨ ਉਨ੍ਹਾਂ ’ਤੇ ਤੇਜ਼ੀ ਨਾਲ ਕਾਰਵਾਈ ਹੋ ਰਹੀ ਹੈ। ਦਫਤਰ ਵਲੋਂ ਵਫਦ ਨੂੰ ਭਰੋਸਾ ਦਿਵਾਇਆ ਗਿਆ ਕਿ ਬਜਟ ਪ੍ਰਾਪਤ ਹੁੰਦਿਆਂ ਹੀ ਸਾਰੇ ਬਿੱਲ ਤੁਰੰਤ ਪਾਸ ਕਰਵਾ ਕੇ ਅਦਾਇਗੀ ਕਰ ਦਿੱਤੀ ਜਾਵੇਗੀ। ਇਸ ਮੌਕੇ ਵਫਦ ਵਿਚ ਸੁਰਿੰਦਰਪਾਲ ਸਿੰਘ ਵਿੱਤ ਸਕੱਤਰ, ਮਾ. ਨਾਹਰ ਸਿੰਘ ਨੱਥੋਕੇ ਸਹਾਇਕ ਸਕੱਤਰ, ਸੁਰਿੰਦਰ ਰਾਮ ਕੁੱਸਾ ਸੂਬਾ ਜਨਰਲ ਸਕੱਤਰ, ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਜਸਵੰਤ ਸਿੰਘ ਸਾਬਕਾ ਸਕੱਤਰ, ਗੁਰਮੀਤ ਸਿੰਘ ਬਾਘਾ ਪੁਰਾਣਾ, ਸੈਕਟਰੀ ਰਣਜੀਤ ਸਿੰਘ, ਬਲਦੇਵ ਸਿੰਘ ਰੋਡੇ ਸੀਨੀਅਰ ਮੀਤ ਪ੍ਰਧਾਨ, ਸੂਰਜ ਰਾਮ, ਰਾਮ ਬਰਨ, ਸੁਰਿੰਦਰ ਸਿੰਘ ਖੁਰਾਣਾ ਅਤੇ ਬਲਬੀਰ ਸਿੰਘ ਰੱਖੜਾ ਸਮੇਤ ਹੋਰ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਗੁਰਤਾਗੱਦੀ ਦਿਵਸ ਮਨਾਇਆ ਅਗਲੀ ਖ਼ਬਰ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ
Ad Position 24