11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਭਾਕਿਯੂ ਏਕਤਾ ਉਗਰਾਹਾਂ ਬਲਾਕ ਬਾਘਾ ਪੁਰਾਣਾ ਚੋਣ ਸਰਬਸੰਮਤੀ ਨਾਲ ਹੋਈ

ਬਾਘਾ ਪੁਰਾਣਾ, 11 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਹਰਗੋਬਿੰਦ ਸਾਹਿਬ (ਲੋਪੋ ਵਾਲਾ) ਬਾਘਾ ਪੁਰਾਣਾ ਵਿਖੇ ਜ਼ਿਲ੍ਹਾ ਆਗੂ ਬਲੌਰ ਸਿੰਘ ਘੱਲ ਕਲਾਂ ਦੀ ਅਗਵਾਈ ਹੇਠ ਹੋਈ| ਮੀਟਿੰਗ ਵਿਚ ਯੂਨੀਅਨ ਦੇ ਸੰਗਠਨ ਤਹਿਤ ਬਲਾਕ ਬਾਘਾ ਪੁਰਾਣਾ ਦੇ ਯੂਨੀਅਨ ਮੈਂਬਰਾਂ ਦੀ ਨਵੇਂ ਸਿਰੇ ਤੋਂ ਚੋਣ ਕੀਤੀ ਗਈ| ਇਸ ਮੌਕੇ ਯੂਨੀਅਨ ਆਗੂ ਬਲੌਰ ਸਿੰਘ ਨੇ ਦੱਸਿਆ ਕਿ ਯੂਨੀਅਨ ਨੂੰ ਪੰਜਾਬ ਪੱਧਰ ’ਤੇ ਮਜ਼ਬੂਤ ਕਰਨ ਦੇ ਮਨੋਰਥ ਤਹਿਤ ਪਿੰਡ-ਪਿੰਡ ਇਕਾਈਆਂ ਦੀ ਚੋਣ ਕੀਤੀ ਜਾ ਰਹੀ ਹੈ| ਇਸ ਮੌਕੇ ਸਾਰੇ ਪਿੰਡਾਂ ਦੇ ਇਕਾਈ ਮੈਂਬਰਾਂ ਦੀ ਸਰਬਸੰਮਤੀ ਨਾਲ ਬਲਾਕ ਬਾਘਾ ਪੁਰਾਣਾ ਦੇ ਮੈਂਬਰਾਂ ਦੀ ਚੋਣ ਕੀਤੀ ਗਈ| ਇਸ ਚੋਣ ’ਚ ਬਲਜੀਤ ਸਿੰਘ ਸੁਖਾਨੰਦ ਨੂੰ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਜਦੋਂ ਕਿ ਸੀਨੀਅਰ ਮੀਤ ਪ੍ਰਧਾਨ ਹਰਮੇਲ ਸਿੰਘ ਘਾਲੀ ਸਮਾਲਸਰ, ਮੀਤ ਪ੍ਰਧਾਨ ਮੱਖਣ ਸਿੰਘ ਢਿਲਵਾਂ ਕਲਾਂ, ਜਰਨਲ ਸਕੱਤਰ ਰਸ਼ਪਾਲ ਸਿੰਘ ਡੇਮਰੂ, ਸੰਗਠਨ ਸਕੱਤਰ ਨਿਰਮਲ ਸਿੰਘ ਕਾਲੇਕੇ, ਖਜ਼ਾਨਚੀ ਮੈਨੇਜਰ ਚੇਤ ਸਿੰਘ ਮਾਣੂੰਕੇ, ਪ੍ਰਚਾਰ ਸਕੱਤਰ ਹਰਭਜਨ ਸਿੰਘ ਘੋਲੀਆ ਕਲਾਂ ਤੋਂ ਇਲਾਵਾ ਸ਼ਾਮ ਸਿੰਘ ਲੰਗੇਆਣਾ, ਗੁਰਚੰਦ ਸਿੰਘ ਡੇਮਰੂ, ਗੁਰਜੰਟ ਸਿੰਘ ਬਾਘਾ ਪੁਰਾਣਾ, ਤਾਰਾ ਸਿੰਘ, ਅੰਗਰੇਜ਼ ਸਿੰਘ ਕਾਲੇਕੇ, ਗੁਰਦਾਸ ਸਿੰਘ ਸੇਖਾ ਕਲਾਂ ਨੂੰ ਕਮੇਟੀ ਸਲਾਹਕਾਰ ਵਜੋਂ ਚੁਣਿਆਂ ਗਿਆ| ਇਸ ਮੌਕੇ ਯੂਨੀਅਨ ਦੇ ਔਰਤ ਵਿੰਗ ਨੂੰ ਮਜ਼ਬੂਤ ਕਰਨ ਤਹਿਤ ਹਰਜੀਤ ਕੌਰ ਸੁਖਾਨੰਦ ਨੂੰ ਮੀਤ ਪ੍ਰਧਾਨ, ਕਰਮਜੀਤ ਕੌਰ ਸੁਖਾਨੰਦ ਨੂੰ ਸਲਾਹਕਾਰ ਵਜੋਂ ਚੁਣ ਲਿਆ ਗਿਆ| ਇਸ ਮੌਕੇ ਬਲਾਕ ਪੱਧਰ ’ਤੇ ਨਵ-ਨਿਯੁਕਤ ਅਹੁਦੇਦਾਰਾਂ ਨੇ ਮੀਟਿੰਗ ’ਚ ਪਹੁੰਚੇ ਜ਼ਿਲ੍ਹਾ ਆਗੂਆਂ ਦਾ ਇਸ ਨਿਯੁਕਤੀ ਲਈ ਧੰਨਵਾਦ ਕਰਦੇ ਹੋਏ ਯੂਨੀਅਨ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ| ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ, ਨਿਰਮਲ ਸਿੰਘ ਮਾਣੂੰਕੇ, ਰੇਸ਼ਮ ਸਿੰਘ, ਹਰਕਰਨ ਸਿੰਘ ਗੁਲਾਬ ਸਿੰਘ ਵਾਲਾ, ਦਲਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਯੂਨੀਅਨ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ|

Ad Position 21
No active advertisement
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਸਮੇਂ ਬਲਾਕ ਪੱਧਰ ’ਤੇ ਚੋਣ ਕਰਨ ਉਪਰੰਤ ਬਾਘਾ ਪੁਰਾਣਾ ਦੇ ਯੂਨੀਅਨ ਮੈਂਬਰ ਅਤੇ ਜ਼ਿਲ੍ਹਾ ਕਮੇਟੀ ਮੈਂਬਰ| ਤਸਵੀਰ: ਮਾਣੂੰਕੇ 12-11-2026
ਬਾਘਾ ਪੁਰਾਣਾ, 11 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਹਰਗੋਬਿੰਦ ਸਾਹਿਬ (ਲੋਪੋ ਵਾਲਾ) ਬਾਘਾ ਪੁਰਾਣਾ ਵਿਖੇ ਜ਼ਿਲ੍ਹਾ ਆਗੂ ਬਲੌਰ ਸਿੰਘ ਘੱਲ ਕਲਾਂ ਦੀ ਅਗਵਾਈ ਹੇਠ ਹੋਈ| ਮੀਟਿੰਗ ਵਿਚ ਯੂਨੀਅਨ ਦੇ ਸੰਗਠਨ ਤਹਿਤ ਬਲਾਕ ਬਾਘਾ ਪੁਰਾਣਾ ਦੇ ਯੂਨੀਅਨ ਮੈਂਬਰਾਂ ਦੀ ਨਵੇਂ ਸਿਰੇ ਤੋਂ ਚੋਣ ਕੀਤੀ ਗਈ| ਇਸ ਮੌਕੇ ਯੂਨੀਅਨ ਆਗੂ ਬਲੌਰ ਸਿੰਘ ਨੇ ਦੱਸਿਆ ਕਿ ਯੂਨੀਅਨ ਨੂੰ ਪੰਜਾਬ ਪੱਧਰ ’ਤੇ ਮਜ਼ਬੂਤ ਕਰਨ ਦੇ ਮਨੋਰਥ ਤਹਿਤ ਪਿੰਡ-ਪਿੰਡ ਇਕਾਈਆਂ ਦੀ ਚੋਣ ਕੀਤੀ ਜਾ ਰਹੀ ਹੈ| ਇਸ ਮੌਕੇ ਸਾਰੇ ਪਿੰਡਾਂ ਦੇ ਇਕਾਈ ਮੈਂਬਰਾਂ ਦੀ ਸਰਬਸੰਮਤੀ ਨਾਲ ਬਲਾਕ ਬਾਘਾ ਪੁਰਾਣਾ ਦੇ ਮੈਂਬਰਾਂ ਦੀ ਚੋਣ ਕੀਤੀ ਗਈ| ਇਸ ਚੋਣ ’ਚ ਬਲਜੀਤ ਸਿੰਘ ਸੁਖਾਨੰਦ ਨੂੰ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਜਦੋਂ ਕਿ ਸੀਨੀਅਰ ਮੀਤ ਪ੍ਰਧਾਨ ਹਰਮੇਲ ਸਿੰਘ ਘਾਲੀ ਸਮਾਲਸਰ, ਮੀਤ ਪ੍ਰਧਾਨ ਮੱਖਣ ਸਿੰਘ ਢਿਲਵਾਂ ਕਲਾਂ, ਜਰਨਲ ਸਕੱਤਰ ਰਸ਼ਪਾਲ ਸਿੰਘ ਡੇਮਰੂ, ਸੰਗਠਨ ਸਕੱਤਰ ਨਿਰਮਲ ਸਿੰਘ ਕਾਲੇਕੇ, ਖਜ਼ਾਨਚੀ ਮੈਨੇਜਰ ਚੇਤ ਸਿੰਘ ਮਾਣੂੰਕੇ, ਪ੍ਰਚਾਰ ਸਕੱਤਰ ਹਰਭਜਨ ਸਿੰਘ ਘੋਲੀਆ ਕਲਾਂ ਤੋਂ ਇਲਾਵਾ ਸ਼ਾਮ ਸਿੰਘ ਲੰਗੇਆਣਾ, ਗੁਰਚੰਦ ਸਿੰਘ ਡੇਮਰੂ, ਗੁਰਜੰਟ ਸਿੰਘ ਬਾਘਾ ਪੁਰਾਣਾ, ਤਾਰਾ ਸਿੰਘ, ਅੰਗਰੇਜ਼ ਸਿੰਘ ਕਾਲੇਕੇ, ਗੁਰਦਾਸ ਸਿੰਘ ਸੇਖਾ ਕਲਾਂ ਨੂੰ ਕਮੇਟੀ ਸਲਾਹਕਾਰ ਵਜੋਂ ਚੁਣਿਆਂ ਗਿਆ| ਇਸ ਮੌਕੇ ਯੂਨੀਅਨ ਦੇ ਔਰਤ ਵਿੰਗ ਨੂੰ ਮਜ਼ਬੂਤ ਕਰਨ ਤਹਿਤ ਹਰਜੀਤ ਕੌਰ ਸੁਖਾਨੰਦ ਨੂੰ ਮੀਤ ਪ੍ਰਧਾਨ, ਕਰਮਜੀਤ ਕੌਰ ਸੁਖਾਨੰਦ ਨੂੰ ਸਲਾਹਕਾਰ ਵਜੋਂ ਚੁਣ ਲਿਆ ਗਿਆ| ਇਸ ਮੌਕੇ ਬਲਾਕ ਪੱਧਰ ’ਤੇ ਨਵ-ਨਿਯੁਕਤ ਅਹੁਦੇਦਾਰਾਂ ਨੇ ਮੀਟਿੰਗ ’ਚ ਪਹੁੰਚੇ ਜ਼ਿਲ੍ਹਾ ਆਗੂਆਂ ਦਾ ਇਸ ਨਿਯੁਕਤੀ ਲਈ ਧੰਨਵਾਦ ਕਰਦੇ ਹੋਏ ਯੂਨੀਅਨ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ| ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ, ਨਿਰਮਲ ਸਿੰਘ ਮਾਣੂੰਕੇ, ਰੇਸ਼ਮ ਸਿੰਘ, ਹਰਕਰਨ ਸਿੰਘ ਗੁਲਾਬ ਸਿੰਘ ਵਾਲਾ, ਦਲਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਯੂਨੀਅਨ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਸਰਕਾਰ ਸਿਰਫ਼ ਕਿਸਾਨਾਂ ’ਤੇ ਪਰਾਲੀ ਪ੍ਰਦੂਸ਼ਣ ਦਾ ਦੋਸ਼ ਲਗਾ ਕੇ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ-ਪ੍ਰੀਤੀ ਤਿਆਗੀ ਅਗਲੀ ਖ਼ਬਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦਾ ਖਮਿਆਜ਼ਾ ਸਰਕਾਰ ਨੂੰ ਚੋਣਾਂ ’ਚ ਭੁਗਤਣਾ ਪਵੇਗਾ-ਮਹੇਸਰੀ
Ad Position 24