ਬਾਬਾ ਵਿਸ਼ਵਕਰਮਾ ਦਾ ਪ੍ਰਗਟ ਦਿਵਸ ਮਨਾਉਣ ਸੰਬੰਧੀ ਮੀਟਿੰਗ
9 ਨੂੰ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਜਾਵੇਗਾ-ਸਤਿਨਾਮ ਸਿੰਘ ਕਲਸੀ
ਕਿਸ਼ਨਪੁਰਾ ਕਲਾਂ, 3 ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਬਾਬਾ ਵਿਸ਼ਵਕਰਮਾ ਦਾ ਪ੍ਰਗਟ ਦਿਵਸ ਮਨਾਉਣ ਸਬੰਧੀ ਮੀਟਿੰਗ ਮਿਸਤਰੀ ਦਲੇਰ ਸਿੰਘ ਕਲਸੀ ਦੇ ਗ੍ਰਹਿ ਵਿਖੇ ਸਰਬਨ ਸਿੰਘ ਕਲਸੀ ਦੀ ਦੇਖ ਰੇਖ ਹੇਠ ਹੋਈ। ਮੀਟਿੰਗ ’ਚ ਹਰ ਮੈਂਬਰ ਦੀਆਂ ਵੱਖ-ਵੱਖ ਕੰਮਾਂ ਦੀ ਡਿਊਟੀਆਂ ਲਗਾਉਂਦਿਆਂ ਅਤੇ ਅਗਵਾਈ ਵੀ ਸ਼ੁਰੂ ਕਰਨ ਸਬੰਧੀ ਅਹਿਮ ਵਿਚਾਰਾਂ ਕਰਦਿਆਂ ਕਿਹਾ ਕਿ 9 ਨਵੰਬਰ ਨੂੰ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਜਾਵੇਗਾ।
ਕਿਸ਼ਨਪੁਰਾ ਕਲਾਂ, 3 ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਬਾਬਾ ਵਿਸ਼ਵਕਰਮਾ ਦਾ ਪ੍ਰਗਟ ਦਿਵਸ ਮਨਾਉਣ ਸਬੰਧੀ ਮੀਟਿੰਗ ਮਿਸਤਰੀ ਦਲੇਰ ਸਿੰਘ ਕਲਸੀ ਦੇ ਗ੍ਰਹਿ ਵਿਖੇ ਸਰਬਨ ਸਿੰਘ ਕਲਸੀ ਦੀ ਦੇਖ ਰੇਖ ਹੇਠ ਹੋਈ। ਮੀਟਿੰਗ ’ਚ ਹਰ ਮੈਂਬਰ ਦੀਆਂ ਵੱਖ-ਵੱਖ ਕੰਮਾਂ ਦੀ ਡਿਊਟੀਆਂ ਲਗਾਉਂਦਿਆਂ ਅਤੇ ਅਗਵਾਈ ਵੀ ਸ਼ੁਰੂ ਕਰਨ ਸਬੰਧੀ ਅਹਿਮ ਵਿਚਾਰਾਂ ਕਰਦਿਆਂ ਕਿਹਾ ਕਿ 9 ਨਵੰਬਰ ਨੂੰ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਜਾਵੇਗਾ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਤਨਾਮ ਸਿੰਘ ਕਲਸੀ ਨੇ ਦੱਸਿਆ ਕਿ 7 ਨਵੰਬਰ ਨੂੰ ਪੰਥਕ ਗੁਰਦੁਆਰਾ ਸਾਹਿਬ (ਸੰਤ ਬਾਬਾ ਵਿਸਾਖਾ ਸਿੰਘ) ਕਿਸ਼ਨਪੁਰਾ ਕਲਾਂ ਵਿਖੇ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ, ਜਿਨ੍ਹਾਂ ਦੇ ਭੋਗ 9 ਨਵੰਬਰ ਦਿਨ ਸੋਮਵਾਰ ਨੂੰ ਪਾਏ ਜਾਣਗੇ। ਉਪਰੰਤ ਦੀਵਾਨ ਸਜਾਏ ਜਾਣਗੇ, ਜਿਸ ਵਿਚ ਰਾਗੀ ਕਵੀਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੀਟਿੰਗ ‘ਚ ਬਲਵੀਰ ਸਿੰਘ ਕਲਸੀ, ਬਿੰਦਰ ਸਿੰਘ ਸੌਂਦ, ਜਸਵੀਰ ਸਿੰਘ ਸੈਂਭੀ, ਹਰਵਿੰਦਰ ਸਿੰਘ ਬਾਸੀ, ਅਵਤਾਰ ਸਿੰਘ ਭੱਚੂ, ਹੀਰਾ ਸਿੰਘ ਕਲਸੀ, ਕੁਲਦੀਪ ਸਿੰਘ ਕਲਸੀ, ਮਾਸਟਰ ਕੇਹਰ ਸਿੰਘ, ਤੇਜੀ ਸੈਂਭੀ, ਗੁਰਪ੍ਰੀਤ ਸਿੰਘ ਗੋਰਾ, ਗੁਰਦਿੱਤ ਸਿੰਘ ਭੋਗਲ, ਕਰਨਵੀਰ ਸਿੰਘ ਕਲਸੀ ਆਦਿ ਹਾਜ਼ਰ ਸਨ।