03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਨਸ਼ਿਆਂ ਵਿਰੁੱਧ ਟੀਮ ਇਨਸਾਫ਼ ਪੰਜਾਬ ਵਲੋਂ 15 ਨੂੰ ਮੋਗਾ ਦੇ ਪਿੰਡ ਡਗਰੂ ਵਿਖੇ ਹੋਵੇਗੀ ਰਾਜ ਪੱਧਰੀ ਰੈਲੀ

ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਨਸ਼ਿਆਂ ਵਿਰੁੱਧ ਲੋਕ ਲਹਿਰ ਖੜ੍ਹੀ ਕਰਨ ਦੇ ਉਦੇਸ਼ ਨਾਲ ਟੀਮ ਇਨਸਾਫ਼ ਪੰਜਾਬ ਵਲੋਂ ਅਰੰਭੀ ਗਈ ਮੁਹਿੰਮ ਨੂੰ ਸੂਬੇ ਭਰ ’ਚੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸੇ ਲੜੀ ਤਹਿਤ ਟੀਮ ਇਨਸਾਫ਼ ਪੰਜਾਬ ਵਲੋਂ 15 ਨਵੰਬਰ ਦਿਨ ਐਤਵਾਰ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਡਗਰੂ ਵਿਖੇ ਵਿਸ਼ਾਲ ਕਾਨਫ਼ਰੰਸ ਅਤੇ ਰੈਲੀ ਕੀਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 04-11-2026
ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਨਸ਼ਿਆਂ ਵਿਰੁੱਧ ਲੋਕ ਲਹਿਰ ਖੜ੍ਹੀ ਕਰਨ ਦੇ ਉਦੇਸ਼ ਨਾਲ ਟੀਮ ਇਨਸਾਫ਼ ਪੰਜਾਬ ਵਲੋਂ ਅਰੰਭੀ ਗਈ ਮੁਹਿੰਮ ਨੂੰ ਸੂਬੇ ਭਰ ’ਚੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸੇ ਲੜੀ ਤਹਿਤ ਟੀਮ ਇਨਸਾਫ਼ ਪੰਜਾਬ ਵਲੋਂ 15 ਨਵੰਬਰ ਦਿਨ ਐਤਵਾਰ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਡਗਰੂ ਵਿਖੇ ਵਿਸ਼ਾਲ ਕਾਨਫ਼ਰੰਸ ਅਤੇ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਸੂਬਾ ਪ੍ਰਧਾਨ ਜਗਮੀਤ ਸਿੰਘ ਜੱਗਾ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਪਿੰਡ ਡਗਰੂ ਵਿਖੇ ਪੰਜਾਬ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ, ਹਲਕਾ ਇੰਚਾਰਜਾਂ ਅਤੇ ਹੋਰ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦਾ ਮੁੱਖ ਮਕਸਦ 15 ਨਵੰਬਰ ਦੀ ਰੈਲੀ ਨੂੰ ਸਫਲ ਬਣਾਉਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਰੂਪ-ਰੇਖਾ ਉਲੀਕਣਾ, ਵੱਖ-ਵੱਖ ਜ਼ਿੰਮੇਵਾਰੀਆਂ ਦੀ ਵੰਡ ਕਰਨਾ ਸੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ਼ ਕਿਸੇ ਇਕ ਪਿੰਡ, ਸ਼ਹਿਰ ਜਾਂ ਜ਼ਿਲ੍ਹੇ ਤੱਕ ਸੀਮਤ ਨਹੀਂ ਹੈ, ਸਗੋਂ ਇਹ ਸਮੁੱਚੇ ਪੰਜਾਬ ਲਈ ਗੰਭੀਰ ਚੁਣੌਤੀ ਬਣੀ ਹੋਈ ਹੈ। ਇਸ ਲਈ ਇਸ ਵਿਰੁੱਧ ਸੂਬਾ ਪੱਧਰ ‘ਤੇ ਸਾਂਝੀ ਲੜਾਈ ਲੜਨ ਅਤੇ ਲੋਕਾਂ ਨੂੰ ਇਕ ਮੰਚ ‘ਤੇ ਇਕੱਠਾ ਕਰਨ ਦੀ ਲੋੜ ਹੈ। ਆਗੂਆਂ ਨੇ ਕਿਹਾ ਕਿ ਇਸ ਰੈਲੀ ਨੂੰ ਸਫਲ ਬਣਾਉਣ ਲਈ ਸਾਰੇ ਜ਼ਿਲ੍ਹਿਆਂ ਦੇ ਆਗੂ ਆਪੋ-ਆਪਣੇ ਇਲਾਕਿਆਂ ’ਚ ਲੋਕਾਂ ਨੂੰ ਲਾਮਬੰਦ ਕਰਨਗੇ। ਇਸ ਮੌਕੇ ਜਲੰਧਰ ਤੋਂ ਕੁਲਵੰਤ ਪੱਡਾ, ਫ਼ਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਚੀਮਾ, ਰਾਜ ਬਾਵਾ, ਗੁਰਿੰਦਰ ਜੋਤ, ਬਠਿੰਡਾ ਤੋਂ ਬਲਵੀਰ ਸੇਖੋਂ, ਚਮਕੌਰ ਸਿੰਘ, ਯੂਥ ਪ੍ਰਧਾਨ ਪ੍ਰਿਤਪਾਲ ਵਾਜਕ, ਸੁਖਦੀਪ ਦਸਾਜ, ਸੁਖਦੇਵ ਸਿੰਘ ਬਿੱਲਾ, ਹੁਸ਼ਿਆਰਪੁਰ ਤੋਂ ਡਾ. ਸੁਨੀਤਾ ਰਾਣੀ, ਤਜਿੰਦਰ, ਮੋਗਾ ਤੋਂ ਸੁਖਪਾਲ ਕੋਕਰੀ ਕਲਾਂ, ਜਗਜੀਤ ਸਿੰਘ, ਸੁਖਮੰਦਰ ਨਗਰ, ਸੁਖਜੀਤ ਧਰਮਕੋਟ ਅਤੇ ਡਾ. ਬਲਵੀਰ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪਟਿਆਲਾ ਤੋਂ ਜਰਨੈਲ ਸਿੰਘ, ਮੋਹਾਲੀ ਤੋਂ ਜੋਰਾ ਸਿੰਘ, ਮਲੇਰਕੋਟਲਾ ਤੋਂ ਲਾਲਦਿਨ, ਬਰਨਾਲਾ ਤੋਂ ਨਿਰਮਲ ਸਿੰਘ ਤੇ ਭਰਪੂਰ ਸਿੰਘ, ਸੰਗਰੂਰ ਤੋਂ ਮਨਜੀਤ ਸਿੰਘ ਨਾਗਰਾ, ਗੁਰਦਾਸਪੁਰ ਤੋਂ ਤਜਿੰਦਰ ਔਲਖ, ਪਠਾਨਕੋਟ ਤੋਂ ਗਹਿਣਾ ਰਾਮ, ਰੋਪੜ ਤੋਂ ਕੁਲਵੰਤ ਗਿੱਲ, ਕਰਤਾਰਪੁਰ ਤੋਂ ਨਰਿੰਦਰ ਬਾਜ਼ੀਗਰ, ਮਾਲਵਾ ਜ਼ੋਨ ਮਹਿਲਾ ਵਿੰਗ ਤੋਂ ਰਿੰਪੀ ਗਰੇਵਾਲ, ਫ਼ਿਰੋਜ਼ਪੁਰ ਤੋਂ ਰਮਨ ਕੌਰ, ਸੁਖਵਿੰਦਰ, ਡਾ. ਬਲਵੀਰ, ਸਤਨਾਮ ਸਿੰਘ, ਸ੍ਰੀ ਮੁਕਤਸਰ ਸਾਹਿਬ ਤੋਂ ਕਮਲ ਧਮਨ, ਜ਼ੀਰੇ ਤੋਂ ਲੱਖਾ ਕੰਗ, ਪੰਜਾਬ ਦੇ ਵਾਈਸ ਪ੍ਰਧਾਨ ਜਗਜੀਤ ਸੰਧੂਆਂ ਅਤੇ ਪਿੰਡ ਡਗਰੂ ਤੋਂ ਸਰਪੰਚ ਰਾਜ ਸਮੇਤ ਹੋਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤੀਸਰੀ ਵਾਰ ਟਿਕਟ ਮਿਲਣ ਬਾਅਦ ਬੱਧਨੀ ਕਲਾਂ ਵਿਖੇ ਪਹੁੰਚਣ ’ਤੇ ਵਿਧਾਇਕ ਬਿਲਾਸਪੁਰ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਟਰੈਫ਼ਿਕ ਦੀ ਉਲੰਘਣਾ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ-ਸੁਖਮੰਦਰ ਸਿੰਘ ਟਰੈਫ਼ਿਕ ਇੰਚਾਰਜ
Ad Position 24