03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

‘ ਆਪ’ ਸਰਕਾਰ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣਾ-ਬਿਲਾਸਪੁਰ 9 ਲੱਖ 60 ਹਜ਼ਾਰ ਦੀ ਲਾਗਤ ਨਾਲ ਬਣਾਏ ਆਧੁਨਿਕ ਕਲਾਸ ਰੂਮ ਦਾ ਕੀਤਾ ਉਦਘਾਟਨ

ਬੱਧਨੀ ਕਲਾਂ, 3 ਨਵੰਬਰ (ਸੰਜੀਵ ਕੋਛੜ)- ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਦਾ ਮੁੱਖ ਉਦੇਸ਼ ਹੀ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣਾ ਹੈ। ਇਹ ਪ੍ਰਗਟਾਵਾ ਸ.

Ad Position 21
No active advertisement
ਅਜੀਤ ਡੈਸਕ 04-11-2026
ਬੱਧਨੀ ਕਲਾਂ, 3 ਨਵੰਬਰ (ਸੰਜੀਵ ਕੋਛੜ)- ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਦਾ ਮੁੱਖ ਉਦੇਸ਼ ਹੀ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣਾ ਹੈ। ਇਹ ਪ੍ਰਗਟਾਵਾ ਸ.ਸ.ਸ. ਸਕੂਲ (ਲੜਕੇ) ਬੱਧਨੀ ਕਲਾਂ ਵਿਖੇ ਸੂਬਾ ਸਰਕਾਰ ਵਲੋਂ ਭੇਜੀ ਗਈ 9 ਲੱਖ 60 ਹਜ਼ਾਰ ਰੁਪਏ ਦੀ ਵਿਸ਼ੇਸ਼ ਗਰਾਂਟ ਨਾਲ ਬਣਾਏ ਗਏ ਅਤਿ ਆਧੁਨਿਕ ਕਲਾਸ ਰੂਮ ਜਿਸ ਵਿਚ ਪੈਨਲ ਬੋਰਡ ਸਮੇਤ ਫ਼ਰਨੀਚਰ ਦਾ ਉਦਘਾਟਨ ਕਰਨ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ‘ਚ ਆਧੁਨਿਕ ਤਕਨੀਕ ਨਾਲ ਲਗਾਏ ਗਏ ਡਿਜੀਟਲ ਪੈਨਲ ਬੋਰਡ ਸਾਇੰਸ ਦੀ ਬਹੁਤ ਵੱਡੀ ਕ੍ਰਾਂਤੀ ਹੈ ਜੋ ਗਿਆਨ ਇਹ ਦਿੰਦੀ ਹੈ, ਉਹ ਕਿਤੋਂ ਨਹੀਂ ਮਿਲ ਸਕਦਾ। ਇਸ ਸਮੇਂ ਜਗਜੀਤ ਸਿੰਘ ਦੀਸ਼ਾ ਪ੍ਰਧਾਨ ਨਗਰ ਪੰਚਾਇਤ, ਪਰਮਜੀਤ ਸਿੰਘ ਭੁੱਲਰ ਚੇਅਰਮੈਨ ਮਾਰਕੀਟ ਕਮੇਟੀ ਆਦਿ ਨੇ ਬੋਲਦਿਆਂ ਜਿੱਥੇ ਵਿਧਾਇਕ ਬਿਲਾਸਪੁਰ ਵਲੋਂ ਦਿੱਤੀਆਂ ਗਈਆਂ ਗਰਾਂਟਾਂ ਦਾ ਧੰਨਵਾਦ ਕੀਤਾ ਉੱਥੇ ਹੀ ਸਕੂਲ ਨੂੰ ਹੋਰਨਾਂ ਲੋੜੀਂਦੀਆਂ ਚੀਜ਼ਾਂ ਸਬੰਧੀ ਵੀ ਜਾਣੂੰ ਕਰਵਾਇਆ। ਸਟੇਜ ਦੀ ਭੂਮਿਕਾ ਮਾਸਟਰ ਬਲਰਾਜ ਕੁਮਾਰ ਸ਼ਰਮਾ ਨੇ ਬਾਖ਼ੂਬੀ ਨਿਭਾਈ। ਪ੍ਰਿੰਸੀਪਲ ਗ਼ੌਰੀ ਸ਼ੰਕਰ ਸਿੰਗਲਾ ਅਤੇ ਸਮੁੱਚੇ ਸਟਾਫ਼ ਵਲੋਂ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਪਰਮਜੀਤ ਸਿੰਘ ਭੁੱਲਰ ਚੇਅਰਮੈਨ, ਰਵੀ ਸ਼ਰਮਾ ਚੇਅਰਮੈਨ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਭੁਪਿੰਦਰ ਸਿੰਘ ਸਾਬਕਾ ਐਸ.ਡੀ.ਓ., ਮਲਕੀਤ ਸਿੰਘ, ਲਛਮਣ ਸਿੰਘ, ਰਿਤੂ ਸ਼ਰਮਾ ਕੌਂਸਲਰ, ਮਨਦੀਪ ਕੌਰ, ਗਗਨਜੋਤ ਕੌਰ, ਗ਼ੌਰੀ ਸ਼ੰਕਰ ਸਿੰਗਲਾ ਪ੍ਰਿੰਸੀਪਲ, ਬਲਰਾਜ ਕੁਮਾਰ ਸ਼ਰਮਾ, ਹਰਮੇਲ ਦਾਸ, ਧਰਮਜੀਤ ਸਿੰਘ, ਰਣਧੀਰ ਸਿੰਘ, ਜਸਵੀਰ ਸਿੰਘ, ਪੰਜਾਬ ਸਿੰਘ, ਰੂਪ ਸਿੰਘ, ਜਸਵਿੰਦਰ ਸਿੰਘ, ਮਨਦੀਪ ਕੌਰ, ਅਮਨਜੋਤ ਕੌਰ, ਪਰਮਜੀਤ ਕੌਰ, ਮਧੂ ਬਾਲਾ, ਸੰਦੀਪ ਕੌਰ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੋਗਰ ਪਾਰਕ ’ਚ ਵਾਟਰ ਵਰਕਸ ਦੀ ਡਿੱਗੀ ’ਚੋਂ ਮਿਲੀ ਲੜਕੀ ਦੀ ਲਾਸ਼ ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ’ਚ ਅੰਤਰਰਾਸ਼ਟਰੀ ਜੈਵਮੰਡਲ ਰਾਖਵੇਂ ਖੇਤਰ ਦਿਵਸ ਮੌਕੇ ਸਮਾਗਮ
Ad Position 24