ਗੋਪਾਲ ਗਊਸ਼ਾਲਾ ਵਿਖੇ ਯੱਗਸ਼ਾਲਾ ਦਾ ਨਿਰਮਾਣ ਜ਼ੋਰਾਂ ‘ਤੇ
ਮੋਗਾ, 1 ਨਵੰਬਰ (ਅਸ਼ੋਕ ਬਾਂਸਲ)- ਗੋਪਾਲ ਗਊਸ਼ਾਲਾ ਵਿਖੇ ਯੱਗਸ਼ਾਲਾ ਦਾ ਨਿਰਮਾਣ ਜ਼ੋਰਾਂ ‘ਤੇ ਚੱਲ ਰਿਹਾ ਹੈ। ਇਹ ਜਾਣਕਾਰੀ ਗੋਪਾਲ ਗਊਸ਼ਾਲਾ ਦੇ ਪ੍ਰਧਾਨ ਤੇ ਮੈਂਬਰਾਂ ਵਲੋਂ ਅੱਜ ਪੱਤਰਕਾਰਾਂ ਨੂੰ ਦਿੱਤੀ ਗਈ।
ਮੋਗਾ, 1 ਨਵੰਬਰ (ਅਸ਼ੋਕ ਬਾਂਸਲ)- ਗੋਪਾਲ ਗਊਸ਼ਾਲਾ ਵਿਖੇ ਯੱਗਸ਼ਾਲਾ ਦਾ ਨਿਰਮਾਣ ਜ਼ੋਰਾਂ ‘ਤੇ ਚੱਲ ਰਿਹਾ ਹੈ। ਇਹ ਜਾਣਕਾਰੀ ਗੋਪਾਲ ਗਊਸ਼ਾਲਾ ਦੇ ਪ੍ਰਧਾਨ ਤੇ ਮੈਂਬਰਾਂ ਵਲੋਂ ਅੱਜ ਪੱਤਰਕਾਰਾਂ ਨੂੰ ਦਿੱਤੀ ਗਈ। ਇਹ ਯੱਗਸ਼ਾਲਾ ਇਕ ਹਫ਼ਤੇ ਵਿਚ ਤਿਆਰ ਹੋ ਜਾਵੇਗੀ। ਇਸ ਦੇ ਬਣਨ ਨਾਲ ਜਿੱਥੇ ਮੰਦਰ ਦੀ ਸ਼ਾਨ ਵਧੇਗੀ ਉੱਥੇ ਸ਼ਰਧਾਲੂ ਮੰਦਰ ਵਿਚ ਬਣੀ ਇਸ ਯੱਗਸ਼ਾਲਾ ਵਿਚ ਹਵਨ ਯੱਗ ਕਰਵਾ ਸਕਣਗੇ। ਇੱਥੇ 40 ਤੋਂ 50 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ। ਹਵਨ ਕੁੰਡ ਦੇ ਨਾਲ-ਨਾਲ ਸੁੰਦਰ ਬੂਟਿਆਂ ਤੋਂ ਇਲਾਵਾ ਤੁਲਸੀ ਤੇ ਰੁਦਰਾਕਸ਼ ਦੇ ਬੂਟੇ ਲਗਾਏ ਜਾਣਗੇ।