ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਲਈ ‘’ਟਰੈਂਪੋਲਿਨ’’ ਟੂਰ ਦਾ ਆਯੋਜਨ
ਕਿਸ਼ਨਪੁਰਾ ਕਲਾਂ, 30 ਅਕਤੂਬਰ (ਅਮੋਲਕ ਸਿੰਘ ਕਲਸੀ)-ਬੀ. ਬੀ.
ਕਿਸ਼ਨਪੁਰਾ ਕਲਾਂ, 30 ਅਕਤੂਬਰ (ਅਮੋਲਕ ਸਿੰਘ ਕਲਸੀ)-ਬੀ.ਬੀ.ਐਸ.ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਦਾ ਟੂਰ ‘’ਜੈਪ’’ ਲੁਧਿਆਣਾ ਵਿਖੇ ਭੇਜਿਆ ਗਿਆ ਇਸ ਟੂਰ ਵਿਚ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਟੂਰ ਵਿਦਿਆਰਥੀਆਂ ਨੂੰ ਅਨੰਦ ਭਰਪੂਰ ਕਰਕੇ ਅਨੁਸ਼ਾਸਨ ਵਿਚ ਰਹਿਣ, ਮਿਲਣ ਵਰਤਣ ਦੀ ਭਾਵਨਾ, ਸਮਾਜਿਕ ਜਾਣਕਾਰੀ ਦੇ ਨਾਲ-ਨਾਲ ਨੈਤਿਕ ਗੁਣ ਵੀ ਪ੍ਰਦਾਨ ਕਰਦੇ ਹਨ। ਇਹ ਟੂਰ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਮੋਨਾ ਠਾਕੁਰ ਵਲੋਂ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਸਵੇਰ ਸਮੇਂ ਪ੍ਰਿੰਸੀਪਲ ਮੈਡਮ ਮੋਨਾ ਠਾਕੁਰ ਨੇ ਆਪਣੀ ਰਹਿਨੁਮਾਈ ਹੇਠ ਬੱਚਿਆਂ ਨੂੰ ਸ਼ੁੱਭ ਕਾਮਨਾਵਾਂ ਦੇ ਕੇ ਰਵਾਨਾ ਕੀਤਾ। ਜੈਪ ਲੁਧਿਆਣਾ ਵਿਖੇ ਪਹੁੰਚ ਕੇ ਬੱਚਿਆਂ ਨੇ ਬਹੁਤ ਸਾਰੀਆਂ ਰਾਈਡਜ ਜਿਵੇਂ ਕਿ ਪੈਂਡੂਲਮ, ਟਰੇਨ, 5ਡੀ ਮੂਵੀ ਆਦਿ ਦਾ ਅਨੰਦ ਮਾਣਿਆ ਅਤੇ ਬਹੁਤ ਮਸਤੀ ਕੀਤੀ। ਇਸ ਤੋਂ ਬਾਅਦ ਵਿਚ ਵਿਦਿਆਰਥੀਆਂ ਨੂੰ ਟਰੈਂਪੋਲਿਨ ਵਿਚ ਲਿਜਾਇਆ ਗਿਆ ਜਿੱਥੇ ਬੱਚਿਆਂ ਨੇ ਜੰਪਿੰਗ ਆਦਿ ਦਾ ਆਨੰਦ ਮਾਣਿਆ। ਉੱਥੇ ਵੱਖ-ਵੱਖ ਸੰਗੀਤਕ ਧੁਨਾਂ ਉੱਤੇ ਡਾਂਸ ਕਰਕੇ ਵੀ ਆਪਣਾ ਮਨ ਪਰਚਾਵਾ ਕੀਤਾ। ਰਾਈਡਜ ਲੈਣ ਤੋਂ ਬਾਅਦ ਬੱਚਿਆਂ ਵਿਚ ਊਰਜਾ ਭਰਨ ਲਈ ਸੰਤੁਲਿਤ ਭੋਜਨ ਖਵਾਇਆ ਗਿਆ। ਵਾਪਸੀ ਤੇ ਸਕੂਲ ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਵਲੋਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਉਪਰੰਤ ਬੱਚਿਆਂ ਨੂੰ ਆਪਣੇ-ਆਪਣੇ ਸਟੇਸ਼ਨਾਂ ਲਈ ਰਵਾਨਾ ਕੀਤਾ ਗਿਆ। ਇਸ ਤਰ੍ਹਾਂ ਇਹ ਟੂਰ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਲਈ ਇਕ ਯਾਦਗਾਰੀ ਟੂਰ ਹੋ ਨਿਬੜਿਆ। ਸਕੂਲ ਦੀ ਪ੍ਰਬੰਧਕੀ ਕਮੇਟੀ ਜਿਸ ਵਿਚ ਚੇਅਰਮੈਨ ਸਨੀ ਅਰੋੜਾ, ਪ੍ਰੈਜ਼ੀਡੈਂਟ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸੈਕਰੇਟਰੀ ਅੰਜੂ ਬਾਲਾ, ਗਗਨਦੀਪ ਬਾਵਾ, ਪ੍ਰਿੰਸੀਪਲ ਮੈਡਮ ਮੋਨਾ ਠਾਕੁਰ ਆਦਿ ਹਾਜ਼ਰ ਸਨ।