30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਚਾਲੀ ਰੁਪਏ ਕਿੱਲੋ ਆਟਾ, ਕੇਂਦਰ ਸਰਕਾਰ ਨੂੰ ਸ਼ਰਮ ਦਾ ਘਾਟਾ-ਪ੍ਰੇਮ ਚੰਦ

ਮੋਗਾ, 30 ਅਕਤੂਬਰ (ਸੁਰਿੰਦਰਪਾਲ ਸਿੰਘ)-ਅੱਜ ਆਮ ਆਦਮੀ ਪਾਰਟੀ ਦੇ ਪ੍ਰੇਮ ਚੰਦ ਜੁਆਇੰਟ ਸਕੱਤਰ ਟਰੇਡ ਵਿੰਗ ਪੰਜਾਬ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਬਣ ਬੈਠੀ ਵਪਾਰੀ ਤੇ ਆਮ ਲੋਕਾਂ ਦਾ ਗਲਾ ਘੁੱਟ ਮੁਨਾਫ਼ਾ ਕਮਾਉਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕੇਂਦਰ ‘ਚ ਐਫ.

Ad Position 21
No active advertisement
ਅਜੀਤ ਡੈਸਕ 31-10-2026
ਮੋਗਾ, 30 ਅਕਤੂਬਰ (ਸੁਰਿੰਦਰਪਾਲ ਸਿੰਘ)-ਅੱਜ ਆਮ ਆਦਮੀ ਪਾਰਟੀ ਦੇ ਪ੍ਰੇਮ ਚੰਦ ਜੁਆਇੰਟ ਸਕੱਤਰ ਟਰੇਡ ਵਿੰਗ ਪੰਜਾਬ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਬਣ ਬੈਠੀ ਵਪਾਰੀ ਤੇ ਆਮ ਲੋਕਾਂ ਦਾ ਗਲਾ ਘੁੱਟ ਮੁਨਾਫ਼ਾ ਕਮਾਉਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕੇਂਦਰ ‘ਚ ਐਫ.ਸੀ.ਆਈ. ਪਾਸ ਕਣਕ ਦੀ ਕੋਈ ਕਮੀ ਨਹੀਂ, ਬਾਹਰ ਓਪਨ ਰੱਖੀ ਕਣਕ ਖ਼ਰਾਬ ਹੋ ਜਾਵੇ ਕੋਈ ਫ਼ਰਕ ਨਹੀਂ। ਸਰਕਾਰ ਦੀਆਂ ਗ਼ਲਤ ਨੀਤੀਆਂ ਸਦਕਾ ਕਣਕ ਦਾ ਆਟਾ ਚਾਲੀ ਰੁਪਏ ਪ੍ਰਤੀ ਕਿੱਲੋ ਪਹੁੰਚ ਗਿਆ ਹੈ। ਸਰਕਾਰ ਵਪਾਰੀ ਦਿਮਾਗ਼ ਨਾਲ ਜਾਣਬੁੱਝ ਕੇ ਘੱਟ ਕੋਟਾ ਛੱਡ ਕੇ ਮਿੱਲਾਂ ਦੇ ਕੰਪੀਟੀਸ਼ਨ ਕਰਵਾ ਕੇ 32 ਰੁਪਏ ਕਿੱਲੋ ਤੱਕ ਸਰਕਾਰ ਕਣਕ ਵੇਚ ਰਹੀ ਹੈ ਜਦੋਂ ਕਿ ਸਰਕਾਰ ਕਣਕ ਸਟੋਰ ਕਰਨ ਦਾ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਜਦੋਂ ਮਾਰਕੀਟ ‘ਚ ਨਾਜਾਇਜ਼ ਤੇਜ਼ੀ ਆਵੇ ਤਾਂ ਖੁੱਲ੍ਹਾ ਕੋਟਾ ਛੱਡੇ ਅਤੇ ਮਿੱਲਾਂ ਦਾ ਕੰਪੀਟੀਸ਼ਨ ਕਰਾਉਣ ਦੀ ਬਜਾਏ ਜੋ ਵੇਚਣ ਦਾ ਰੇਟ ਰੱਖਿਆ ਹੈ ਉਸ ਰੇਟ ‘ਤੇ ਕਣਕ ਦੇਵੇ ਜਿਸ ਨਾਲ ਇੰਨੇ ਵਾਧੇ ਨਾਲ ਆਟੇ ਦੀ ਮਹਿੰਗਾਈ ਰੁਕੇ, ਲੋਕ ਆਪਣਾ ਢਿੱਡ ਭਰ ਸਕਣ।
Ad Position 22
No active advertisement
ਪਿਛਲੀ ਖ਼ਬਰ ਸਵੱਛਤਾ ਹੀ ਸੇਵਾ ਤਹਿਤ ਪੀ.ਐਮ. ਸ੍ਰੀ ਸਰਕਾਰੀ ਸਕੂਲ ਬੱਧਨੀ ਕਲਾਂ ’ਚ ਪੋਸਟਰ ਮੁਕਾਬਲੇ ਕਰਵਾਏ ਅਗਲੀ ਖ਼ਬਰ ਪਾਥਵੇਅਜ਼ ਸਕੂਲ ’ਚ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸੈਮੀਨਾਰ
Ad Position 24