30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਰਾਈਸ ਬ੍ਰਾਨ ਵੂਮੈਨ ਕਰਵਾ ਕਿੱਟੀ ਵਲੋਂ ਕਰਵਾ ਚੌਥ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਰਜਨੀ ਗਰਗ ਬਣੀ ‘ਕਰਵਾ ਕੁਈਨ’ ਪੂਨਮ ਜਿੰਦਲ ਦੇ ਨਿਵਾਸ ਸਥਾਨ ’ ਤੇ ਮਹਿਲਾਵਾਂ ਨੇ ਉਤਸ਼ਾਹ ਨਾਲ ਮਨਾਇਆ

ਮੋਗਾ, 29 ਅਕਤੂਬਰ (ਸੁਰਿੰਦਰਪਾਲ ਸਿੰਘ)-ਕਰਵਾ ਚੌਥ ਦੇ ਪਵਿੱਤਰ ਤਿਉਹਾਰ ਮੌਕੇ ਮਹਿਲਾਵਾਂ ਵਿਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸੇ ਸਬੰਧ ਵਿਚ ਰਾਈਸ ਬ੍ਰਾਨ ਵੂਮੈਨ ਕਰਵਾ ਕਿੱਟੀ ਵਲੋਂ ਕਰਵਾ ਚੌਥ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 30-10-2026

ਮੋਗਾ, 29 ਅਕਤੂਬਰ (ਸੁਰਿੰਦਰਪਾਲ ਸਿੰਘ)-ਕਰਵਾ ਚੌਥ ਦੇ ਪਵਿੱਤਰ ਤਿਉਹਾਰ ਮੌਕੇ ਮਹਿਲਾਵਾਂ ਵਿਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸੇ ਸਬੰਧ ਵਿਚ ਰਾਈਸ ਬ੍ਰਾਨ ਵੂਮੈਨ ਕਰਵਾ ਕਿੱਟੀ ਵਲੋਂ ਕਰਵਾ ਚੌਥ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦਾ ਆਯੋਜਨ ਮੋਗਾ ਦੀ ਨਿਊ ਗੀਤਾ ਕਲੌਨੀ ਸਥਿਤ ਪੂਨਮ ਜਿੰਦਲ ਦੇ ਨਿਵਾਸ ਸਥਾਨ ਵਿਖੇ ਕੀਤਾ ਗਿਆ। ਇਸ ਮੌਕੇ ਕਿੱਟੀ ਦੀਆਂ ਮੈਂਬਰ ਮਹਿਲਾਵਾਂ ਨੇ ਇਕੱਠੀਆਂ ਹੋ ਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਕਰਵਾ ਚੌਥ ਦਾ ਤਿਉਹਾਰ ਮਨਾਇਆ। ਸਮਾਗਮ ਵਿੱਚ ਪੂਨਮ ਜਿੰਦਲ, ਸੋਨੀਆ ਮਿੱਤਲ, ਮੋਨਾ ਜੈਨ, ਦਿਵਿਆ ਜੈਨ, ਕਨਿਕਾ ਮਿੱਤਲ, ਨੀਨਾ ਅਗਰਵਾਲ, ਨਿਧੀ ਸੂਦ, ਅਨੂ ਝੱਟਾ, ਨੀਤੂ ਗੁਪਤਾ, ਰਜਨੀ ਗਰਗ, ਮੀਨਾ, ਮੀਨੂ ਗਰਗ, ਟੀਨੂੰ ਅਤੇ ਹਿਮਾਂਸ਼ੀ ਜਿੰਦਲ ਸਮੇਤ ਹੋਰ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਾਰੀਆਂ ਮਹਿਲਾਵਾਂ ਨੇ ਮਿਲ ਕੇ ਸਮਾਗਮ ਨੂੰ ਯਾਦਗਾਰ ਬਣਾਇਆ ਅਤੇ ਆਪਸੀ ਪਿਆਰ, ਭਾਈਚਾਰੇ ਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਕਰਵਾ ਚੌਥ ਦੇ ਮੌਕੇ ‘ਤੇ ਮਹਿਲਾਵਾਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਰਵਾਇਤੀ ਪਹਿਰਾਵਿਆਂ ਅਤੇ ਸੁੰਦਰ ਸ਼ਿੰਗਾਰ ਨਾਲ ਸਜੀਆਂ ਮਹਿਲਾਵਾਂ ਨੇ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਇਸ ਦੌਰਾਨ ਮਹਿਲਾਵਾਂ ਨੇ ਇਕ-ਦੂਜੀ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਇਸ ਰਵਾਇਤੀ ਤਿਉਹਾਰ ਦੀ ਮਹੱਤਤਾ ਨੂੰ ਯਾਦ ਕੀਤਾ। ਕਿੱਟੀ ਦੀਆਂ ਮੈਂਬਰਾਂ ਵਿਚਕਾਰ ਹਾਸਾ-ਮਜ਼ਾਕ, ਮਨੋਰੰਜਨ ਅਤੇ ਆਪਸੀ ਗੱਲਬਾਤ ਨੇ ਮਾਹੌਲ ਨੂੰ ਖ਼ੁਸ਼ਗਵਾਰ ਬਣਾ ਦਿੱਤਾ। ਸਮਾਗਮ ਦਾ ਮੁੱਖ ਆਕਰਸ਼ਨ ‘ਕਰਵਾ ਕੁਈਨ’ ਦੀ ਚੋਣ ਰਹੀ, ਜਿਸ ਵਿਚ ਰਜਨੀ ਗਰਗ ਨੂੰ ‘ਕਰਵਾ ਕੁਈਨ’ ਚੁਣਿਆ ਗਿਆ। ਇਸ ਮੌਕੇ ਮਹਿਲਾਵਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਮਾਗਮ ਦਾ ਭਰਪੂਰ ਆਨੰਦ ਮਾਣਿਆ। ਕਰਵਾ ਚੌਥ ਭਾਰਤੀ ਸਭਿਆਚਾਰ ਅਤੇ ਪਰਿਵਾਰਕ ਪਰੰਪਰਾਵਾਂ ਨਾਲ ਜੁੜਿਆ ਇਕ ਮਹੱਤਵਪੂਰਨ ਤਿਉਹਾਰ ਹੈ। ਇਹ ਤਿਉਹਾਰ ਪਤੀ-ਪਤਨੀ ਦੇ ਪਿਆਰ, ਵਿਸ਼ਵਾਸ ਅਤੇ ਸਮਰਪਣ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। ਅਜਿਹੇ ਸਮਾਗਮ ਮਹਿਲਾਵਾਂ ਨੂੰ ਇਕ-ਦੂਜੀ ਨਾਲ ਸਮਾਂ ਬਿਤਾਉਣ, ਆਪਣੀਆਂ ਪਰੰਪਰਾਵਾਂ ਨੂੰ ਸੰਭਾਲਣ ਅਤੇ ਆਪਸੀ ਮੇਲ-ਮਿਲਾਪ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਰਾਈਸ ਬ੍ਰਾਨ ਵੂਮੈਨ ਕਰਵਾ ਕਿੱਟੀ ਦਾ ਇਹ ਸਮਾਗਮ ਆਪਸੀ ਏਕਤਾ, ਪਿਆਰ ਅਤੇ ਉਤਸ਼ਾਹ ਦੀ ਸੁੰਦਰ ਮਿਸਾਲ ਬਣਿਆ। ਸਾਰੀਆਂ ਮੈਂਬਰਾਂ ਨੇ ਮਿਲ ਕੇ ਕਰਵਾ ਚੌਥ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਇਸ ਦਿਨ ਨੂੰ ਯਾਦਗਾਰ ਬਣਾਇਆ। ਸੁਹਾਗਣਾਂ ਨੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਕਰਵਾ ਚੌਥ ਦਾ ਤਿਉਹਾਰ ਮੋਗਾ, 29 ਅਕਤੂਬਰ (ਅਸ਼ੋਕ ਬਾਂਸਲ)-ਕਰਬਾ ਚੌਥ ਦਾ ਪਵਿੱਤਰ ਤਿਉਹਾਰ ਸੁਹਾਗਣਾਂ ਵਲੋਂ ਮੋਗਾ ਦੇ ਹੋਟਲ ਉਸਲੋ ਵਿਖੇ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀਮਤੀ ਆਸ਼ੂ ਗੋਇਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਔਰਤਾਂ ਨੇ ਭਾਗ ਲਿਆ। ਸਮਾਗਮ ਦੌਰਾਨ ਸਾਰੀਆਂ ਸੁਹਾਗਣਾਂ ਨੇ ਪੂਰੇ ਸ਼ਿੰਗਾਰ ਨਾਲ ਸ਼ਿਰਕਤ ਕੀਤੀ ਅਤੇ ਤਿਉਹਾਰ ਦੀਆਂ ਖ਼ੁਸ਼ੀਆਂ ਆਪਸ ਵਿਚ ਸਾਂਝੀਆਂ ਕੀਤੀਆਂ। ਇਸ ਮੌਕੇ ਔਰਤਾਂ ਨੇ ਗਿੱਧਾ ਪਾ ਕੇ, ਟੱਪੇ ਅਤੇ ਬੋਲੀਆਂ ਗਾ ਕੇ ਖੂਬ ਰੌਣਕਾਂ ਲਾਈਆਂ। ਇਸ ਤੋਂ ਇਲਾਵਾ ਤੰਬੋਲਾ, ਗਰੁੱਪ ਗੇਮਾਂ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਵੱਖ-ਵੱਖ ਮੁਕਾਬਲਿਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਔਰਤਾਂ ਨੂੰ ਸ਼੍ਰੀਮਤੀ ਆਸ਼ੂ ਗੋਇਲ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਆਸ਼ੂ ਗੋਇਲ, ਮਮਤਾ ਬਾਂਸਲ, ਸ਼ਸ਼ੀ ਧੀਰ ਨੇ ਕਿਹਾ ਕਿ ਕਰਵਾ ਚੌਥ ਦਾ ਤਿਉਹਾਰ ਸੁਹਾਗਣਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਦਿਨ ਔਰਤਾਂ ਭੁੱਖੇ ਰਹਿ ਕੇ ਆਪਣੇ ਪਤੀ ਦੀ ਲੰਬੀ ਉਮਰ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਵਰਤ ਰੱਖ ਕੇ ਪ੍ਰਮਾਤਮਾ ਅੱਗੇ ਅਰਦਾਸ ਕਰਦੀਆਂ ਹਨ। ਇਹ ਤਿਉਹਾਰ ਪਿਆਰ, ਵਿਸ਼ਵਾਸ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਹੈ। ਸਮਾਗਮ ਦੌਰਾਨ ਆਸ਼ੂ ਗੋਇਲ, ਮਮਤਾ ਬਾਂਸਲ , ਸ਼ਸ਼ੀ ਧੀਰ, ਰਸ਼ਮੀ, ਸ਼ੈਲੀ , ਕਮਲ, ਸ਼ੀਨਾ, ਮੀਨਾਕਸ਼ੀ, ਅਨੂ, ਪ੍ਰੀਆ, ਸ਼ਮਾ, ਨਿਧੀ, ਪਲਤਾ, ਮੁਸਕਾਨ, ਨਿਸ਼ੂ, ਮੀਨੂ ਅਤੇ ਮਨਦੀਪ ਸਮੇਤ ਹੋਰ ਔਰਤਾਂ ਨੇ ਭਾਗ ਲਿਆ

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਪੈਸ਼ਲ ਸੁਪਰਡੈਂਟ ਬਲਦੇਵ ਸਿੰਘ ਵਿਰਦੀ ਨਮਿਤ ਸ਼ਰਧਾਂਜਲੀ ਸਮਾਰੋਹ ਅਗਲੀ ਖ਼ਬਰ ਪੰਜਾਬ ਅੰਦਰ 2027 ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ- ਰਣੀਕੇ ਹਰੇਕ ਵਰਗ ਪ੍ਰਧਾਨ...
Ad Position 24