ਪੰਜਾਬ ਅੰਦਰ 2027 ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ- ਰਣੀਕੇ
ਹਰੇਕ ਵਰਗ ਪ੍ਰਧਾਨ ਸੁਖਬੀਰ ਨੂੰ ਮੁੱਖ ਮੰਤਰੀ ਵੇਖਣ ਲਈ ਉਤਾਵਲਾ-ਜਥੇਦਾਰ ਮਾਹਲਾ
ਬਾਘਾ ਪੁਰਾਣਾ, 29 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਹਲਕਾ ਬਾਘਾ ਪੁਰਾਣਾ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਵਲੋਂ ਹਰੇਕ ਵਰਗ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਹਲਕਾ ਬਾਘਾ ਪੁਰਾਣਾ ਦੇ ਐਸ. ਸੀ.
ਬਾਘਾ ਪੁਰਾਣਾ, 29 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਹਲਕਾ ਬਾਘਾ ਪੁਰਾਣਾ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਵਲੋਂ ਹਰੇਕ ਵਰਗ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਹਲਕਾ ਬਾਘਾ ਪੁਰਾਣਾ ਦੇ ਐਸ.ਸੀ. ਵਿੰਗ ਨਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਾਹਿਬ ਮਸਤਾਨ ਸਿੰਘ ਬਾਘਾ ਪੁਰਾਣਾ ਵਿਖੇ ਕੀਤੀ ਗਈ| ਇਸ ਮੀਟਿੰਗ ’ਚ ਐਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵਿਸ਼ੇਸ਼ ਤੌਰ ’ਤੇ ਬਾਘਾ ਪੁਰਾਣਾ ਵਿਖੇ ਪਹੁੰਚੇ ਅਤੇ ਐਸ.ਸੀ. ਵਿੰਗ ਦੀਆਂ ਮੁਸ਼ਕਲਾਂ ਸੁਣਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਕੀਤੀ| ਇਸ ਮੌਕੇ ਐਸ.ਸੀ. ਵਿੰਗ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਰੇਕ ਚੋਣ ’ਚ ਐਸ.ਸੀ. ਵਿੰਗ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ ਅਤੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪੁੱਜਦਾ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ ਜਿਸ ਸਦਕਾ ਸ਼੍ਰੋਮਣੀ ਅਕਾਲੀ ਦਲ ਹਰੇਕ ਔਖੀ ਘੜੀ ’ਚ ਵੱਡੇ ਹੌਸਲੇ ਨਾਲ ਵਿਰੋਧੀ ਪਾਰਟੀਆਂ ਦੇ ਸਾਹਮਣੇ ਡਟ ਕੇ ਖੜ੍ਹੀ ਹੈ| ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ, ਪ੍ਰਧਾਨ ਸੁਖਜੀਤ ਸਿੰਘ ਮਾਹਲਾ ਅਤੇ ਹੋਰ ਪਾਰਟੀ ਆਗੂਆਂ ਨੇ ਐਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦਾ ਬਾਘਾ ਪੁਰਾਣਾ ਵਿਖੇ ਪਹੁੰਚਣ ’ਤੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ 2027 ਦੀਆਂ ਵਿਧਾਨ ਚੋਣਾਂ ’ਚ ਹਲਕਾ ਬਾਘਾ ਪੁਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦਾ ਹਰੇਕ ਵਰਕਰ ਅਤੇ ਆਗੂ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਚੋਣਾਂ ਦੀਆਂ ਤਿਆਰੀਆਂ ’ਚ ਜੁਟਿਆ ਹੋਇਆ ਹੈ ਅਤੇ 2027 ਦੀਆਂ ਚੋਣਾਂ ’ਚ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਉਣ ਲਈ ਉਤਾਵਲਾ ਹੈ| ਇਸ ਮੌਕੇ ਰਣਧੀਰ ਸਿੰਘ ਥਰਾਜ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ, ਪ੍ਰਧਾਨ ਹਰਮੇਸ਼ ਸਿੰਘ ਸਮਾਲਸਰ ਐਸ.ਸੀ. ਵਿੰਗ ਹਲਕਾ ਬਾਘਾ ਪੁਰਾਣਾ, ਪ੍ਰਧਾਨ ਗੁਰਚਰਨ ਸਿੰਘ ਛਿੰਦਾ ਠੱਠੀ ਭਾਈ, ਕੈਪਟਨ ਜਸਵੀਰ ਸਿੰਘ ਨੱਥੂਵਾਲਾ ਸਰਕਲ ਪ੍ਰਧਾਨ, ਨਿਰਮਲ ਸਿੰਘ ਲੰਗੇਆਣਾ ਸਰਕਲ ਪ੍ਰਧਾਨ, ਗੁਰਮੇਲ ਸਿੰਘ ਚੰਦ ਨਵਾਂ ਸਰਕਲ ਪ੍ਰਧਾਨ, ਹਰਬੰਸ ਸਿੰਘ ਲਧਾਈਕੇ ਸਰਕਲ ਪ੍ਰਧਾਨ, ਪਿਆਰਾ ਸਿੰਘ ਢਿਲਵਾਂ ਵਾਲਾ ਸਰਕਲ ਪ੍ਰਧਾਨ, ਗੋਰਾ ਸਿੰਘ ਸੰਗਤਪੁਰਾ ਸਰਕਲ ਪ੍ਰਧਾਨ ਲਧਾਈਕੇ, ਜਸਕਰਨ ਸਿੰਘ ਸੁਖਾਨੰਦ ਸਰਕਲ ਪ੍ਰਧਾਨ, ਹਰਮੇਲ ਸਿੰਘ ਸਰਪੰਚ ਸਾਹੋਕੇ ਸਰਕਲ ਪ੍ਰਧਾਨ, ਗੁਰਮੰਦਰ ਸਿੰਘ ਲੰਡੇ ਸਰਕਲ ਪ੍ਰਧਾਨ, ਕਾਲਾ ਰਾਜੇਆਣਾ ਸਰਕਲ ਪ੍ਰਧਾਨ, ਅਮਨਜੀਤ ਸਿੰਘ ਬਾਘਾ ਪੁਰਾਣਾ ਸ਼ਹਿਰੀ ਪ੍ਰਧਾਨ, ਹਲਕਾ ਬਾਘਾ ਪੁਰਾਣਾ ਤੋਂ ਐਸ.ਸੀ. ਵਿੰਗ ਦੇ ਵਰਕਰਾਂ, ਆਗੂਆਂ ਤੋਂ ਇਲਾਵਾ ਹਲਕਾ ਬਾਘਾ ਪੁਰਾਣਾ ਦੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਅਤੇ ਪਾਰਟੀ ਵਰਕਰ ਵੱਡੀ ਗਿਣਤੀ ’ਚ ਹਾਜ਼ਰ ਸਨ|