29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਮਹਾਨ ਵਿਗਿਆਨੀ ਨਰਿੰਦਰ ਸਿੰਘ ਕਪਾਨੀ ਦਾ 100ਵਾਂ ਜਨਮ ਦਿਨ ਮਨਾਉਣਗੇ ਮੋਗਾ ਵਾਸੀ

ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਕਰੀਬ ਸੌ ਸਾਲ ਪਹਿਲਾਂ ਮੋਗਾ ਦੀ ਧਰਤੀ ਤੇ ਜਨਮੇ ਫਾਈਬਰ ਆਪਟਿਕਸ ਦੇ ਖੋਜੀ ਮਹਾਨ ਵਿਗਿਆਨੀ ਪਦਮ ਵਿਭੂਸ਼ਨ ਪ੍ਰਾਪਤ ਡਾ. ਨਰਿੰਦਰ ਸਿੰਘ ਕਪਾਨੀ ਦਾ 100ਵਾਂ ਜਨਮ ਦਿਨ ਮੋਗਾ ਵਾਸੀ ਧੂਮਧਾਮ ਨਾਲ ਮਨਾਉਣ ਜਾ ਰਹੇ ਹਨ।

Ad Position 21
No active advertisement
ਮੋਗਾ ਸ਼ਹਿਰ ਦੇ ਜੰਮਪਲ ਵਿਗਿਆਨੀ ਨਰਿੰਦਰ ਸਿੰਘ ਕਪਾਨੀ ਦੀ ਜਨਮ ਸ਼ਤਾਬਦੀ ਮਨਾਉਣ ਸਬੰਧੀ ਮੀਟਿੰਗ ਦੌਰਾਨ ਡਾਕਟਰ ਕੁਲਦੀਪ ਸਿੰਘ ਗਿੱਲ, ਅਜੇ ਸੂਦ, ਕ੍ਰਿਸ਼ਨ ਸੂਦ, ਚੈਰੀਟੇਬਲ ਟਰੱਸਟ ਚੰਡੀਗੜ੍ਹ ਦੇ ਜਗਰਾਜ ਸਿੰਘ ਤੇ ਹੋਰ। ਅਜੀਤ ਤਸਵੀਰ 30-10-2026
ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਕਰੀਬ ਸੌ ਸਾਲ ਪਹਿਲਾਂ ਮੋਗਾ ਦੀ ਧਰਤੀ ਤੇ ਜਨਮੇ ਫਾਈਬਰ ਆਪਟਿਕਸ ਦੇ ਖੋਜੀ ਮਹਾਨ ਵਿਗਿਆਨੀ ਪਦਮ ਵਿਭੂਸ਼ਨ ਪ੍ਰਾਪਤ ਡਾ. ਨਰਿੰਦਰ ਸਿੰਘ ਕਪਾਨੀ ਦਾ 100ਵਾਂ ਜਨਮ ਦਿਨ ਮੋਗਾ ਵਾਸੀ ਧੂਮਧਾਮ ਨਾਲ ਮਨਾਉਣ ਜਾ ਰਹੇ ਹਨ। ਇਸ ਸਬੰਧੀ ਸਿਵਲ ਸੁਸਾਇਟੀ ਮੋਗਾ ਅਤੇ ਜੁਗਰਾਜ ਸਿੰਘ ਗਿੱਲ ਚੈਰੀਟੇਬਲ ਟਰੱਸਟ ਚੰਡੀਗੜ੍ਹ ਵਲੋਂ 31 ਅਕਤੂਬਰ ਦਿਨ ਸਨਿੱਚਰਵਾਰ ਨੂੰ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਦੇ ਆਡੀਟੋਰੀਅਮ ਵਿਚ ਸਵੇਰੇ 11 ਵਜੇ ਸ਼ਤਾਬਦੀ ਜਨਮ ਸਮਾਗਮ ਕੀਤਾ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਸਕੂਲਾਂ ਕਾਲਜਾਂ ਤੋਂ 400 ਦੇ ਕਰੀਬ ਸਾਇੰਸ ਵਿਦਿਆਰਥੀ, ਵਿਸ਼ਾ ਮਾਹਿਰ, ਵਿਗਿਆਨੀ ਅਤੇ ਬੁੱਧੀਜੀਵੀ ਲੋਕ ਹਿੱਸਾ ਲੈਣਗੇ। ਇਸ ਤੋਂ ਇਲਾਵਾ ਨਰਿੰਦਰ ਕਪਾਨੀ ਦਾ ਮੋਗਾ ਤੋਂ ਨਾਨਕਾ ਪਰਿਵਾਰ ਪਹਿਲੀ ਵਾਰ ਲੋਕਾਂ ਸਾਹਮਣੇ ਆਵੇਗਾ ਤੇ ਆਪਣੇ ਦੋਹਤੇ ਦੇ 100ਵੇਂ ਜਨਮ ਦਿਨ ਸਮਾਗਮ ਦਾ ਹਿੱਸਾ ਬਣੇਗਾ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜ਼ਰ ਡਾ. ਕੁਲਦੀਪ ਸਿੰਘ ਗਿੱਲ, ਅਜੇ ਗੋਰਾ ਸੂਦ ਅਤੇ ਜਗਰਾਜ ਸਿੰਘ ਗਿੱਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਕਰਨਲ ਜਗਤਾਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਟਰੱਸਟ ਵਲੋਂ ਕੀਤੀ ਗਈ ਅਪੀਲ ’ਤੇ ਪੰਜਾਬ ਸਰਕਾਰ ਵਲੋਂ ਵੀ ਹਰ ਜ਼ਿਲ੍ਹਾ ਹੈੱਡਕੁਆਟਰ ਤੇ ਜਨਮ ਦਿਨ ਮਨਾਉਣ ਸਬੰਧੀ ਪ੍ਰੋਗਰਾਮ ਰੱਖੇ ਗਏ ਹਨ, ਜਿਸ ਦਾ ਅਸੀਂ ਸਵਾਗਤ ਕਰਦੇ ਹਾਂ। ਉਨ੍ਹਾਂ ਮੋਗੇ ਦੇ ਬੱਸ ਸਟੈਂਡ ਦਾ ਨਾਮ ਨਰਿੰਦਰ ਕਪਾਨੀ ਦੇ ਨਾਮ ‘ਤੇ ਰੱਖਣ, ਉਨ੍ਹਾਂ ਦਾ ਆਦਮਕੱਦ ਬੁੱਤ ਲਗਾਉਣ ਅਤੇ ਮੋਗਾ ਸ਼ਹਿਰ ਵਿਚ ਇਕ ਸਾਇੰਸ ਭਵਨ ਅਤੇ ਲਾਇਬ੍ਰੇਰੀ ਸਥਾਪਤ ਕਰਨ ਦੀ ਮੰਗ ਵੀ ਪੰਜਾਬ ਸਰਕਾਰ ਅੱਗੇ ਰੱਖੀ। ਇਹ ਸਮਾਗਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੀ ਅਗਵਾਈ ਵਿਚ ਹੋਵੇਗਾ, ਜਿਸ ਵਿਚ ਉੱਘੇ ਸਾਇੰਸਦਾਨ, ਖੋਜੀ, ਬੁੱਧੀਜੀਵੀ, ਵਿਦਿਆਰਥੀ ਅਤੇ ਆਮ ਸ਼ਹਿਰੀ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ। ਇਸ ਮੌਕੇ ਉਕਤ ਤੋਂ ਇਲਾਵਾ ਬੀਬੀ ਸਰਬਜੀਤ ਕੌਰ, ਡਾ. ਅੰਮ੍ਰਿਤਪਾਲ ਸੋਢੀ, ਡਾ. ਪਵਨ ਥਾਪਰ, ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਸਿੰਘ ਬੇਦੀ, ਕ੍ਰਿਸ਼ਨ ਸੂਦ, ਹਰਭਜਨ ਸਿੰਘ ਬਹੋਨਾ, ਪ੍ਰਗਟ ਸਿੰਘ ਗਿੱਲ ਬਾਗ਼ੀ, ਗੁਰਪ੍ਰੀਤ ਸਿੰਘ ਕੋਮਲ, ਦਿਆਲ ਸਿੰਘ, ਅਮਰਦੀਪ ਅਨੇਜਾ, ਪ੍ਰਿਤਪਾਲ ਸਿੰਘ ਗਿੱਲ, ਦਲਜੀਤ ਸਿੰਘ ਭੁੱਲਰ, ਕ੍ਰਿਪਾਲ ਸਿੰਘ ਅਤੇ ਕੰਵਲਜੀਤ ਸਿੰਘ ਮਹੇਸ਼ਰੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਰੱਖਿਅਤ ਬਚਪਨ ਮੁਹਿੰਮ ਤਹਿਤ ਡੀ.ਐਨ. ਮਾਡਲ ਸਕੂਲ ’ਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸਿੱਖ ਮਿਸ਼ਨਰੀ ਕਾਲਜ ਵਲੋਂ ਭਲਕੇ ਦੇਸ਼ ਭਰ ’ਚ ਲਈ ਜਾਵੇਗੀ ਧਾਰਮਿਕ ਪ੍ਰੀਖਿਆ
Ad Position 24