29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਨਸ਼ਿਆਂ ’ਤੇ ਕਾਬੂ ਪਾਉਣ ‘ਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ‘ਆਪ’ ਸਰਕਾਰ- ਸੰਧੂ

ਮੋਗਾ, 29 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਨਸ਼ਿਆਂ ‘ਤੇ ਕਾਬੂ ਪਾਉਣ ਲਈ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਪੰਜਾਬ ਸਰਕਾਰ ਅਤੇ ਹਰ ਰੋਜ਼ ਚਿੱਟੇ ਨਸ਼ੇ ਦੀ ਭੇਟ ਚੜ੍ਹ ਕੇ ਸਾਡੇ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਜਿਸ ਦੀ ਉਦਾਹਰਨ ਕਸਬਾ ਜਲਾਲਾਬਾਦ ਦੇ ਪਿੰਡ ਘੱਟਿਆਂ ਵਾਲੀ ਜੱਟਾਂ ’ਚ ਇਕ ਤੇਰਾਂ ਸਾਲਾ ਅਭੀਜੋਤ ਸਿੰਘ ਪੁੱਤਰ ਹਰਜਿੰਦਰ ਸਿੰਘ ਦੀ ਚਿੱਟੇ ਨਸ਼ੇ ਨਾਲ ਮੌਤ ਹੋ ਗਈ ਅਤੇ ਇਹ ਨਸ਼ਾ ਸਾਡੀ ਜਵਾਨੀ ਹੀ ਨਹੀਂ ਖਾ ਰਿਹਾ, ਸਗੋਂ ਗੁਰੂਆਂ ਪੀਰਾਂ ਦੀ ਵਰੋਸਾਈ ਧਰਤੀ ਪੰਜਾਬ ’ਤੇ ਇਕ ਕਲੰਕ ਬਣਦਾ ਜਾ ਰਿਹਾ ਹੈ।

Ad Position 21
No active advertisement
ਮੁਖਤਿਆਰ ਸਿੰਘ ਸੰਧੂ 30-10-2026
ਮੋਗਾ, 29 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਨਸ਼ਿਆਂ ‘ਤੇ ਕਾਬੂ ਪਾਉਣ ਲਈ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਪੰਜਾਬ ਸਰਕਾਰ ਅਤੇ ਹਰ ਰੋਜ਼ ਚਿੱਟੇ ਨਸ਼ੇ ਦੀ ਭੇਟ ਚੜ੍ਹ ਕੇ ਸਾਡੇ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਜਿਸ ਦੀ ਉਦਾਹਰਨ ਕਸਬਾ ਜਲਾਲਾਬਾਦ ਦੇ ਪਿੰਡ ਘੱਟਿਆਂ ਵਾਲੀ ਜੱਟਾਂ ’ਚ ਇਕ ਤੇਰਾਂ ਸਾਲਾ ਅਭੀਜੋਤ ਸਿੰਘ ਪੁੱਤਰ ਹਰਜਿੰਦਰ ਸਿੰਘ ਦੀ ਚਿੱਟੇ ਨਸ਼ੇ ਨਾਲ ਮੌਤ ਹੋ ਗਈ ਅਤੇ ਇਹ ਨਸ਼ਾ ਸਾਡੀ ਜਵਾਨੀ ਹੀ ਨਹੀਂ ਖਾ ਰਿਹਾ, ਸਗੋਂ ਗੁਰੂਆਂ ਪੀਰਾਂ ਦੀ ਵਰੋਸਾਈ ਧਰਤੀ ਪੰਜਾਬ ’ਤੇ ਇਕ ਕਲੰਕ ਬਣਦਾ ਜਾ ਰਿਹਾ ਹੈ। ਇਹ ਪ੍ਰਗਟਾਵਾ ਭਾਜਪਾ ਦੇ ਜਨਰਲ ਸਕੱਤਰ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐਸ.ਪੀ. ਮੁਖਤਿਆਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰ ਬਿਨਾਂ ਕਿਸੇ ਡਰ ਭੈਅ ਦੇ ਸੱਤਾਧਾਰੀ ਸਰਕਾਰ ਦੇ ਬੰਦਿਆਂ ਦੀ ਸ਼ਹਿ ‘ਤੇ ਨਸ਼ੇ ਵੇਚ ਰਹੇ ਹਨ ਅਤੇ ਹੈਰਤ-ਅੰਗੇਜ਼ ਗੱਲ ਇਹ ਹੈ ਕਿ ਹੁਣ ਨਸ਼ਿਆਂ ਨੂੰ ਰੋਕਣ ਵਿਚ ਫ਼ੇਲ੍ਹ ਹੋਈ ਆਪ ਸਰਕਾਰ ਹੁਣ ਆਪਣੀਆਂ ਖ਼ਾਮੀਆਂ ਛੁਪਾਉਣ ਲਈ ਚਿੱਟੇ ਨਾਲ ਮਰੇ ਨੌਜਵਾਨਾਂ ਦੀਆਂ ਲਾਸ਼ਾਂ ਖੋਹਣ ‘ਤੇ ਹੋ ਗਈ ਹੈ। ਸੰਧੂ ਨੇ ਕਿਹਾ ਕਿ ਚਿੱਟੇ ਨਸ਼ੇ ਤੋਂ ਅੱਕੇ ਹੋਏ ਸੂਬੇ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸਰਕਾਰ ਬਣਾਉਣਗੇ ।
Ad Position 22
No active advertisement
ਪਿਛਲੀ ਖ਼ਬਰ ਡੀ.ਐਸ.ਪੀ. ਮਨਮੋਹਨ ਸਰਨਾ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਜਾਗਰੂਕ ਅਗਲੀ ਖ਼ਬਰ ‘ ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਵਿਧਾਇਕ ਬਿਲਾਸਪੁਰ ਨੇ ਲਾਭਪਾਤਰੀਆਂ ਨੂੰ ਵੰਡੇ ਸਰਟੀਫਿਕੇਟ
Ad Position 24