28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਜੀ.ਐਨ. ਕਾਨਵੈਂਟ ਸਕੂਲ ਭਲੂਰ ਵਿਖੇ ਵਾਦ-ਵਿਵਾਦ ਮੁਕਾਬਲਾ ਕਰਵਾਇਆ

ਨੱਥੂਵਾਲਾ ਗਰਬੀ, 27 ਅਕਤੂਬਰ (ਨਵਦੀਪ ਸਿੰਘ)-ਜੀ. ਐਨ.

Ad Position 21
No active advertisement
ਅਜੀਤ ਡੈਸਕ 28-10-2026
ਨੱਥੂਵਾਲਾ ਗਰਬੀ, 27 ਅਕਤੂਬਰ (ਨਵਦੀਪ ਸਿੰਘ)-ਜੀ.ਐਨ. ਕਾਨਵੈਂਟ ਸਕੂਲ, ਭਲੂਰ ਵਿਖੇ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ ਦੋ ਮਹੱਤਵਪੂਰਨ ਵਿਸ਼ੇ ਦਿੱਤੇ ਗਏ। ਪਹਿਲਾ ਵਿਸ਼ਾ ‘’ਕੀ ਪ੍ਰਯੋਗਿਕ ਸਿੱਖਿਆ ਪਾਠ-ਪੁਸਤਕਾਂ ਰਾਹੀਂ ਮਿਲਣ ਵਾਲੀ ਸਿੱਖਿਆ ਨਾਲੋਂ ਬਿਹਤਰ ਹੈ?’’ ਅਤੇ ਦੂਜਾ ਵਿਸ਼ਾ ‘’ਕੀ ਨਕਲੀ ਬੁੱਧੀ (19) ਵਿਦਿਆਰਥੀਆਂ ਲਈ ਲਾਭਦਾਇਕ ਹੈ ਜਾਂ ਨੁਕਸਾਨਦਾਇਕ?’’ ਸੀ। ਵਿਦਿਆਰਥੀਆਂ ਨੇ ਦੋਵਾਂ ਵਿਸ਼ਿਆਂ ਦੇ ਹੱਕ ਅਤੇ ਵਿਰੋਧ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਵਧੀਆ ਤਰਕਾਂ ਰਾਹੀਂ ਆਪਣੇ ਪੱਖ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਾਦ-ਵਿਵਾਦ ਮੁਕਾਬਲੇ ਵਿਚ ਸ਼ਹੀਦ ਭਗਤ ਸਿੰਘ ਸਦਨ ਅਤੇ ਚੰਦਰ ਸ਼ੇਖਰ ਆਜ਼ਾਦ ਸਦਨ ਦੇ ਵਿਦਿਆਰਥੀਆਂ ਨੇ ਜੇਤੂ ਰਹਿ ਕੇ ਆਪਣੇ ਸਦਨਾਂ ਦਾ ਮਾਣ ਵਧਾਇਆ। ਮੁਕਾਬਲੇ ਦੇ ਅੰਤ ਵਿਚ ਸਕੂਲ ਦੀ ਪ੍ਰਿੰਸੀਪਲ ਰਮਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਹ ਮੁਕਾਬਲਾ ਵਿਦਿਆਰਥੀਆਂ ਲਈ ਆਪਣੀ ਪ੍ਰਤਿਭਾ ਦਿਖਾਉਣ ਅਤੇ ਨਵੇਂ ਵਿਚਾਰ ਸਿੱਖਣ ਦਾ ਇਕ ਵਧੀਆ ਮੌਕਾ ਸਾਬਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਦੀ ਟੀਮ ਵਲੋਂ ਪਿੰਡ ਕੋਠੇ ਚੜਿੱਕ ਵਿਚ ਪ੍ਰਭਾਵਸ਼ਾਲੀ ਮੀਟਿੰਗ ਅਗਲੀ ਖ਼ਬਰ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਭੰਡਾਰੇ ਦਾ ਆਯੋਜਨ
Ad Position 24