27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸ਼ੂਗਰ ਚੇਤਨਾ ਸੁਸਾਇਟੀ ਮੋਗਾ ਨੇ ਲਿਪਿਡ ਪ੍ਰੋਫਾਈਲ ਅਤੇ ਆਰ.ਐਫ.ਡੀ. ਦਾ ਜਾਂਚ ਕੈਂਪ ਲਗਾਇਆ

ਮੋਗਾ, 27 ਅਕਤੂਬਰ (ਅਸ਼ੋਕ ਬਾਂਸਲ)-ਸ਼ੂਗਰ ਚੇਤਨਾ ਸੋਸਾਇਟੀ ਮੋਗਾ ਵਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਲਿਪਿਡ ਪ੍ਰੋਫਾਈਲ ਅਤੇ ਆਰ. ਐਫ.

Ad Position 21
No active advertisement
ਅਜੀਤ ਡੈਸਕ 28-10-2026
ਮੋਗਾ, 27 ਅਕਤੂਬਰ (ਅਸ਼ੋਕ ਬਾਂਸਲ)-ਸ਼ੂਗਰ ਚੇਤਨਾ ਸੋਸਾਇਟੀ ਮੋਗਾ ਵਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਲਿਪਿਡ ਪ੍ਰੋਫਾਈਲ ਅਤੇ ਆਰ.ਐਫ.ਡੀ. ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਬਲਦੇਵ ਬਾਂਸਲ ਅਤੇ ਬਿੰਦੂ ਸਚਦੇਵਾ ਸਨ। ਕੈਂਪ ਦੌਰਾਨ ਲਾਲ ਪੈਥ ਲੈਬ ਦੇ ਮਾਹਿਰ ਟੈਕਨੀਸ਼ੀਅਨਾਂ ਵਲੋਂ ਕਰੀਬ 45 ਲੋਕਾਂ ਦੀ ਜਾਂਚ ਕਰ ਕੇ ਸੈਂਪਲ ਲਏ ਗਏ। ਇਸ ਮੌਕੇ ਲੋਕਾਂ ਨੂੰ ਸ਼ੂਗਰ ਅਤੇ ਹੋਰ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਸਿਹਤ ਦੀ ਜਾਂਚ ਕਰਵਾਉਣ ਅਤੇ ਬਿਮਾਰੀਆਂ ਤੋਂ ਬਚਾਅ ਲਈ ਲੋੜੀਂਦੇ ਕਦਮ ਚੁੱਕਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੋਸਾਇਟੀ ਦੇ ਸੰਸਥਾਪਕ ਰਜਿੰਦਰ ਛਾਬੜਾ ਅਤੇ ਪ੍ਰਦੀਪ ਮੰਗਲਾ ਨੇ ਕਿਹਾ ਕਿ ਲੋਕਾਂ ਨੂੰ ਸਿਹਤਮੰਦ ਜੀਵਨ ਅਪਣਾਉਣ ਦੇ ਨਾਲ-ਨਾਲ ਸਮੇਂ-ਸਮੇਂ ‘ਤੇ ਆਪਣੀ ਸਿਹਤ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਅਜਿਹੇ ਜਾਂਚ ਕੈਂਪ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸੋਸਾਇਟੀ ਭਵਿੱਖ ਵਿਚ ਵੀ ਸਮਾਜ ਸੇਵਾ ਅਤੇ ਸਿਹਤ ਜਾਗਰੂਕਤਾ ਨਾਲ ਸਬੰਧਿਤ ਕਾਰਜ ਜਾਰੀ ਰੱਖੇਗੀ। ਇਸ ਮੌਕੇ ਪ੍ਰਦੀਪ ਮੰਗਲਾ, ਬਲਦੇਵ ਬਾਂਸਲ, ਸੁਰਿੰਦਰ ਗੋਇਲ, ਪ੍ਰਵੀਨ ਗਰਗ ਬੌਬੀ, ਬਿੰਦੂ ਸਚਦੇਵਾ ਅਤੇ ਗੌਰਵ ਕੁਮਾਰ ਜੈਨ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਨਿਸ਼ਾਨ ਅਤੇ ਕਲਸ਼ ਸ਼ੋਭਾ ਯਾਤਰਾ 21 ਨਵੰਬਰ ਨੂੰ ਅਗਲੀ ਖ਼ਬਰ ਦੌਲੇਵਾਲਾ ਮਾਇਰ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਬੱਚਿਆਂ ਦੀਆਂ ਗਤੀਵਿਧੀਆਂ ਕਰਵਾਈਆਂ
Ad Position 24