ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਵਲੋਂ 14 ਨਵੰਬਰ ਨੂੰ ਭਗਵਤੀ ਜਾਗਰਣ ਕਰਵਾਇਆ ਜਾਵੇਗਾ
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ)-ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿ: 128 ਵਲੋਂ 14 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਹੋਣ ਵਾਲੇ 30ਵੇਂ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਲਈ ਸੱਦਾ ਪੱਤਰ ਸ਼ੁੱਕਰਵਾਰ ਸ਼ਾਮ ਨੂੰ ਮਾਤਾ ਬਗਲਾਮੁਖੀ ਯੱਗਸ਼ਾਲਾ ਵਿਖੇ ਪੂਰੀਆਂ ਰਸਮਾਂ ਨਾਲ ਜਾਰੀ ਕੀਤਾ ਗਿਆ। ਅਗਰਵਾਲ ਸਭਾ ਮੋਗਾ ਦੇ ਪ੍ਰਧਾਨ ਮਨਜੀਤ ਕਾਂਸਲ, ਆਚਾਰੀਆ ਨੰਦ ਲਾਲ ਸ਼ਾਸਤਰੀ, ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ ਅਤੇ ਸਮੂਹ ਮੈਂਬਰਾਂ ਨੇ ਸਾਂਝੇ ਤੌਰ ‘ਤੇ ਕਾਰਡ ਜਾਰੀ ਕੀਤਾ।
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ)-ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿ: 128 ਵਲੋਂ 14 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਹੋਣ ਵਾਲੇ 30ਵੇਂ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਲਈ ਸੱਦਾ ਪੱਤਰ ਸ਼ੁੱਕਰਵਾਰ ਸ਼ਾਮ ਨੂੰ ਮਾਤਾ ਬਗਲਾਮੁਖੀ ਯੱਗਸ਼ਾਲਾ ਵਿਖੇ ਪੂਰੀਆਂ ਰਸਮਾਂ ਨਾਲ ਜਾਰੀ ਕੀਤਾ ਗਿਆ। ਅਗਰਵਾਲ ਸਭਾ ਮੋਗਾ ਦੇ ਪ੍ਰਧਾਨ ਮਨਜੀਤ ਕਾਂਸਲ, ਆਚਾਰੀਆ ਨੰਦ ਲਾਲ ਸ਼ਾਸਤਰੀ, ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ ਅਤੇ ਸਮੂਹ ਮੈਂਬਰਾਂ ਨੇ ਸਾਂਝੇ ਤੌਰ ‘ਤੇ ਕਾਰਡ ਜਾਰੀ ਕੀਤਾ। ਇਸ ਤੋਂ ਪਹਿਲਾਂ ਮਾਤਾ ਬਗਲਾਮੁਖੀ ਦੇ ਦਰਬਾਰ ‘ਤੇ ਵਿਸ਼ੇਸ਼ ਪੂਜਾ ਕੀਤੀ ਗਈ । ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ ਨੇ ਦੱਸਿਆ ਕਿ ਬ੍ਰਹਿਮੰਡ ਦੀ ਮਾਤਾ ਮਾਂ ਦੁਰਗਾ ਦੇ ਆਸ਼ੀਰਵਾਦ ਨਾਲ ਇਸ ਸਮਾਗਮ ਨੂੰ ਇਤਿਹਾਸਕ ਅਤੇ ਸ਼ਾਨਦਾਰ ਬਣਾਉਣ ਲਈ ਮੈਂਬਰਾਂ ਨੂੰ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਮੋਗਾ ਵਿਚ ਪਹਿਲੀ ਵਾਰ ਪ੍ਰਸਿੱਧ ਗਾਇਕ ਸ਼ੇਖਰ ਜੈਸਵਾਲ ਮਾਤਾ ਦੇਵੀ ਦੀ ਮਹਿਮਾ ਗਾਉਣ ਲਈ ਪਹੁੰਚਣਗੇ। ਪ੍ਰਸਿੱਧ ਭਜਨ ਗਾਇਕਾ ਰੇਖਾ ਸ਼ਰਮਾ ਅਤੇ ਸੰਦੀਪ ਸੂਦ ਵੀ ਮਾਤਾ ਦੇਵੀ ਨੂੰ ਸਮਰਪਿਤ ਆਪਣੇ ਸੁਰੀਲੇ ਭਜਨ ਪੇਸ਼ ਕਰਨਗੇ। ਜਾਗਰਣ ਤੋਂ ਪਹਿਲਾਂ 2 ਨਵੰਬਰ ਨੂੰ ਪਵਿੱਤਰ ਜੋਤ ਜਵਾਲਾ ਜੀ ਧਾਮ ਤੋਂ ਲਿਆਂਦੀ ਜਾਵੇਗੀ ਅਤੇ ਐਸੋਸੀਏਸ਼ਨ ਦੇ ਕੈਸ਼ੀਅਰ ਸੰਦੀਪ ਜਿੰਦਲ ਦੇ ਨਿਵਾਸ ਸਥਾਨ ‘ਤੇ ਸਥਾਪਿਤ ਕੀਤੀ ਜਾਵੇਗੀ। 10 ਨਵੰਬਰ ਨੂੰ ਚੇਅਰਮੈਨ ਰਾਜੇਸ਼ ਅਗਰਵਾਲ ਫੋਕਲ ਪੁਆਇੰਟ ‘ਤੇ ਝੰਡਾ ਪੂਜਾ ਸਮਾਰੋਹ ਅਤੇ ਮਾਤਾ ਦੀ ਚੌਕੀ ਦਾ ਆਯੋਜਨ ਕਰਨਗੇ। ਜਨਰਲ ਸਕੱਤਰ ਸੁਰਿੰਦਰ ਕੁਮਾਰ ਡੱਬੂ ਅਤੇ ਪ੍ਰੋਜੈਕਟ ਚੇਅਰਮੈਨ ਰਜਨੀਸ਼ ਸਿੰਗਲਾ ਸਾਰੇ ਮੈਂਬਰਾਂ ਨਾਲ ਤਾਲਮੇਲ ਕਰ ਕੇ ਸਮਾਗਮ ਦੀਆਂ ਤਿਆਰੀਆਂ ਵਿਚ ਮੁੱਖ ਭੂਮਿਕਾ ਨਿਭਾ ਰਹੇ ਹਨ। ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਜਾਗਰਣ ਵਿਚ ਮੁੱਖ ਮਹਿਮਾਨ ਹੋਣਗੇ। ਉਦਯੋਗਪਤੀ ਨਰੇਸ਼ ਗੋਇਲ ਕਿੱਟੂ ਦਰਬਾਰ ਪੂਜਾ ਕਰਨਗੇ, ਸਮਾਜ ਸੇਵਕ ਅਸ਼ੋਕ ਮਿੱਤਲ ਅਤੇ ਗੋਪਾਲ ਮਿੱਤਲ ਦਰਬਾਰ ਉਦਘਾਟਨ ਕਰਨਗੇ, ਸਮਾਜ ਸੇਵੀ ਅਮਨ ਸ਼ਰਮਾ ਸਟੇਜ ਉਦਘਾਟਨ ਕਰਨਗੇ ਅਤੇ ਡਾ. ਸੀਮਾਂਤ ਗਰਗ ਆਪਣੇ ਪਰਿਵਾਰ ਸਮੇਤ ਕੰਜਕ ਪੂਜਾ ਕਰਨਗੇ। (ਬਾਕੀ ਸਫ਼ਾ 6 ’ਤੇ)