ਸਰਕਾਰੀ ਕਾਲਜ ਢੁੱਡੀਕੇ ਨੇ ਜ਼ੋਨਲ ਅਤੇ ਹੈਰੀਟੇਜ ਫੈਸਟੀਵਲ ਵਿਚ ਮਾਰੀਆਂ ਮੱਲਾਂ
ਅਜੀਤਵਾਲ, 24 ਅਕਤੂਬਰ (ਹਰਦੇਵ ਸਿੰਘ ਮਾਨ)-ਪੰਜਾਬ ਯੂਨੀਵਰਸਿਟੀ ਵਲੋਂ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ 67ਵਾਂ 4 ਦਿਨਾਂ ਖੇਤਰੀ ਯੁਵਕ ਅਤੇ ਵਿਰਾਸਤੀ ਮੇਲਾ ਕਰਵਾਇਆ ਗਿਆ| ਜਿਸ ਵਿਚ ਸੰਗੀਤ, ਗਿੱਧਾ, ਭੰਗੜਾ, ਕਲੀ, ਕਵੀਸ਼ਰੀ, ਨਾਟਕ, ਭੰਡ ਅਤੇ ਪੇਂਟਿੰਗ ਆਦਿ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ਨੇ ਪ੍ਰਿੰਸੀਪਲ ਡਾ.
ਅਜੀਤਵਾਲ, 24 ਅਕਤੂਬਰ (ਹਰਦੇਵ ਸਿੰਘ ਮਾਨ)-ਪੰਜਾਬ ਯੂਨੀਵਰਸਿਟੀ ਵਲੋਂ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ 67ਵਾਂ 4 ਦਿਨਾਂ ਖੇਤਰੀ ਯੁਵਕ ਅਤੇ ਵਿਰਾਸਤੀ ਮੇਲਾ ਕਰਵਾਇਆ ਗਿਆ| ਜਿਸ ਵਿਚ ਸੰਗੀਤ, ਗਿੱਧਾ, ਭੰਗੜਾ, ਕਲੀ, ਕਵੀਸ਼ਰੀ, ਨਾਟਕ, ਭੰਡ ਅਤੇ ਪੇਂਟਿੰਗ ਆਦਿ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ਨੇ ਪ੍ਰਿੰਸੀਪਲ ਡਾ. ਅਨੀਤ ਕੁਮਾਰ ਦੀ ਰਹਿਨੁਮਾਈ ਅਤੇ ਇੰਚਾਰਜ ਪ੍ਰੋ. ਮਨਦੀਪ ਕੌਰ, ਮਨਪ੍ਰੀਤ ਕੌਰ, ਸੁਮਨ ਬਾਲਾ ਅਤੇ ਅਰਸ਼ਦੀਪ ਕੌਰ ਸਟਾਫ ਨਾਲ ਸ਼ਮੂਲੀਅਤ ਕੀਤੀ। ਇਸ ਦੌਰਾਨ ਗਜ਼ਲ ਗਾਇਨ ਮੁਕਾਬਲਿਆਂ ਵਿਚ ਅਰਪਨਦੀਪ ਸਿੰਘ, ਲੋਕ ਗੀਤ ਵਿਚ ਹਰਪ੍ਰੀਤ ਸਿੰਘ, ਗਰੁੱਪ ਗੀਤ ਵਿਚ ਰਮਨਜੋਤ ਕੌਰ, ਰਮਨਦੀਪ ਕੌਰ, ਹਰਪ੍ਰੀਤ ਸਿੰਘ, ਅਰਪਨਦੀਪ ਸਿੰਘ ਅਤੇ ਅਸਲਮ ਖਾਨ, ਤਬਲੇ ਵਿਚ ਕਰਮਜੀਤ ਸਿੰਘ, ਭੰਡ ਵਿਚ ਅਰਪਨਦੀਪ ਸਿੰਘ ਅਤੇ ਅਸਲਮ ਖਾਨ, ਮੁਹਾਵਰੇਦਾਰ ਵਾਰਤਾਲਾਪ ਵਿਚ ਸੁਮਨਦੀਪ ਕੌਰ, ਹਰਮਨਦੀਪ ਕੌਰ ਅ ਤੇ ਕਿਰਨਦੀਪ ਕੌਰ, ਰੰਗੋਲੀ ਵਿਚ ਕਮਲਪ੍ਰੀਤ ਸਿੰਘ, ਮਹਿੰਦੀ ਲਗਾਉਣ ਵਿਚ ਹਰਮਨਦੀਪ ਕੌਰ, ਪੱਖੀ ਵਿਚ ਹਰਦੀਪ ਕੌਰ, ਪੇਂਟਿੰਗ ਮੁਕਾਬਲਿਆਂ ਵਿਚ ਪ੍ਰਿਅੰਕਾ, ਡਿਬੇਟ ਅਤੇ ਐਲੋਕੇਸ਼ਨ ਵਿਚ ਹਰਪ੍ਰੀਤ ਸਿੰਘ ਨੇ ਭਾਗ ਲਿਆ ਅਤੇ ਅਰਪਨਦੀਪ ਸਿੰਘ ਨੇ ਗਜ਼ਲ ਵਿਚੋਂ ਤੀਜਾ ਅਤੇ ਸਮੂਹ ਗਾਇਨ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ| ਭੰਡ ਟੀਮ ਨੇ ਦੂਜਾ, ਮੁਹਾਵਰੇਦਾਰ ਵਾਰਤਾਲਾਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰ. ਡਾ: ਅਨੀਤ ਕੁਮਾਰ ਨੇ ਸਟਾਫ ਸਮੇਤ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।