25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਮਠਿਆਈਆਂ ਦੀਆਂ ਦੁਕਾਨਾਂ ’ਤੇ ਫੂਡ ਸੇਫਟੀ ਵਿਭਾਗ ਵਲੋਂ ਛਾਪੇਮਾਰੀ

ਮੋਗਾ, 24 ਅਕਤੂਬਰ (ਗੁਰਤੇਜ ਸਿੰਘ ਬੱਬੀ)- ਫੂਡ ਸੇਫਟੀ ਵਿਭਾਗ ਦੀ ਟੀਮ ਮੋਗਾ ਵਲੋਂ ਨਿਹਾਲ ਸਿੰਘ ਵਾਲਾ ਵਿਖੇ ਮਠਿਆਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਕਾਰਵਾਈ ਦਾ ਉਦੇਸ਼ ਆਮ ਲੋਕਾਂ ਨੂੰ ਸੁਰੱਖਿਅਤ, ਸਾਫ-ਸੁਥਰੀ ਅਤੇ ਮਿਆਰੀ ਖੁਰਾਕੀ ਵਸਤਾਂ ਮੁਹੱਈਆ ਕਰਵਾਉਣਾ ਅਤੇ ਫੂਡ ਸੇਫਟੀ ਨਿਯਮਾਂ ਦੀ ਪਾਲਨਾ ਯਕੀਨੀ ਬਣਾਉਣਾ ਸੀ।

Ad Position 21
No active advertisement
ਅਜੀਤ ਡੈਸਕ 25-10-2026
ਮੋਗਾ, 24 ਅਕਤੂਬਰ (ਗੁਰਤੇਜ ਸਿੰਘ ਬੱਬੀ)- ਫੂਡ ਸੇਫਟੀ ਵਿਭਾਗ ਦੀ ਟੀਮ ਮੋਗਾ ਵਲੋਂ ਨਿਹਾਲ ਸਿੰਘ ਵਾਲਾ ਵਿਖੇ ਮਠਿਆਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਕਾਰਵਾਈ ਦਾ ਉਦੇਸ਼ ਆਮ ਲੋਕਾਂ ਨੂੰ ਸੁਰੱਖਿਅਤ, ਸਾਫ-ਸੁਥਰੀ ਅਤੇ ਮਿਆਰੀ ਖੁਰਾਕੀ ਵਸਤਾਂ ਮੁਹੱਈਆ ਕਰਵਾਉਣਾ ਅਤੇ ਫੂਡ ਸੇਫਟੀ ਨਿਯਮਾਂ ਦੀ ਪਾਲਨਾ ਯਕੀਨੀ ਬਣਾਉਣਾ ਸੀ। ਜਾਂਚ ਦੌਰਾਨ ਫੂਡ ਸੇਫਟੀ ਟੀਮ ਵਲੋਂ ਮਠਿਆਈਆਂ ਦੇ ਤਿੰਨ ਸੈਂਪਲ ਲਏ ਗਏ ਜਿਨ੍ਹਾਂ ਵਿਚ ਚਨਾ ਬਰਫ਼ੀ, ਰੋਸਟਿਡ ਬਰਫੀ ਅਤੇ ਖੋਆ ਬਰਫੀ ਸ਼ਾਮਿਲ ਹਨ। ਚੈਕਿੰਗ ਦੌਰਾਨ ਇਕ ਫੂਡ ਬਿਜ਼ਨਸ ਆਪਰੇਟਰ ਵਿਰੁੱਧ ਸਫਾਈ ਦੇ ਮਿਆਰਾਂ ਦੀ ਅਣਦੇਖੀ ਕਾਰਨ ਚਲਾਨ ਜਾਰੀ ਕੀਤਾ ਗਿਆ। ਵਿਭਾਗ ਵਲੋਂ ਸਪਸ਼ਟ ਕੀਤਾ ਗਿਆ ਕਿ ਮਠਿਆਈਆਂ ਤਿਆਰ ਕਰਨ ਅਤੇ ਵੇਚਣ ਸਮੇਂ ਸਫਾਈ ਦੇ ਨਿਯਮਾਂ ਦੀ ਪਾਲਨਾ ਕਰਨਾ ਲਾਜ਼ਮੀ ਹੈ। ਸਾਰੇ ਫੂਡ ਬਿਜ਼ਨਸ ਆਪੇ੍ਰਟਰਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਤੇ ਇਸ ਅਧੀਨ ਬਣੇ ਨਿਯਮਾਂ ਦੀ ਪਾਲਨਾ ਕਰਨ ਦੇ ਨਾਲ-ਨਾਲ ਆਪਣੇ ਕਾਰੋਬਾਰ ਲਈ ਲਾਗੂ ਫੂਡ ਸੇਫਟੀ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਵੈਧ ਰੱਖਣ ਲਈ ਵੀ ਕਿਹਾ ਗਿਆ।
Ad Position 22
No active advertisement
ਪਿਛਲੀ ਖ਼ਬਰ ਤਹਿਸੀਲਦਾਰਾਂ ਤੇ ਬਿੱਲ ਕਲਰਕਾਂ ਦੇ ਰਵੱਈਏ ਖ਼ਿਲਾਫ਼ ਕੋਰਟ ਜਾਣ ਦੀ ਤਿਆਰੀ ’ਚ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਅਗਲੀ ਖ਼ਬਰ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਵਲੋਂ 14 ਨਵੰਬਰ ਨੂੰ ਭਗਵਤੀ ਜਾਗਰਣ ਕਰਵਾਇਆ ਜਾਵੇਗਾ
Ad Position 24