ਕੋਟ ਈਸੇ ਖਾਂ ਮੋਗਾ ਰੋਡ ’ ਤੇ ਦੋ ਕਾਰਾਂ ਦੀ ਸਿੱਧੀ ਟੱਕਰ ਨਾਲ 2 ਦੀ ਮੌਤ , 4 ਜ਼ਖਮੀ
ਕੋਟ ਈਸੇ ਖਾਂ, 20 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਕੋਟ ਈਸੇ ਖਾਂ ਮੋਗਾ ਰੋਡ ’ਤੇ ਪਿੰਡ ਭਾਗਪੁਰ ਗਗੜਾ ਨਹਿਰ ਵਾਲੇ ਪੁਲ ਕੋਲ ਦੋ ਕਾਰਾਂ ਦੀ ਹੋਈ ਭਿਆਨਕ ਟੱਕਰ ਵਿਚ 2 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਚਾਰ ਲੋਕ ਜ਼ਖਮੀ ਹੋ ਗਏ| ਘਟਨਾ ਦੁਪਹਿਰ 1 ਵਜੇ ਦੇ ਕਰੀਬ ਵਾਪਰੀ। ਮੌਕੇ ’ਤੇ ਪੁੱਜਦਿਆਂ ਮਿਲੀ ਜਾਣਕਾਰੀ ਮੁਤਾਬਕ ਕਾਲੇ ਰੰਗ ਦੀ ਕੀਆ ਕਾਰ ਨੰਬਰ ਐਚ.
ਕੋਟ ਈਸੇ ਖਾਂ, 20 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਕੋਟ ਈਸੇ ਖਾਂ ਮੋਗਾ ਰੋਡ ’ਤੇ ਪਿੰਡ ਭਾਗਪੁਰ ਗਗੜਾ ਨਹਿਰ ਵਾਲੇ ਪੁਲ ਕੋਲ ਦੋ ਕਾਰਾਂ ਦੀ ਹੋਈ ਭਿਆਨਕ ਟੱਕਰ ਵਿਚ 2 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਚਾਰ ਲੋਕ ਜ਼ਖਮੀ ਹੋ ਗਏ| ਘਟਨਾ ਦੁਪਹਿਰ 1 ਵਜੇ ਦੇ ਕਰੀਬ ਵਾਪਰੀ। ਮੌਕੇ ’ਤੇ ਪੁੱਜਦਿਆਂ ਮਿਲੀ ਜਾਣਕਾਰੀ ਮੁਤਾਬਕ ਕਾਲੇ ਰੰਗ ਦੀ ਕੀਆ ਕਾਰ ਨੰਬਰ ਐਚ.ਆਰ.07 ਏ.ਜੀ. 2556 ਜੋ ਮੋਗਾ ਵਾਲੇ ਪਾਸੇ ਨੂੰ ਜਾ ਰਹੀ ਸੀ ਅਤੇ ਮੋਗਾ ਵਾਲੇ ਪਾਸਿਉਂ ਚਿੱਟੇ ਰੰਗ ਦੀ ਮਹਿੰਦਰਾ ਐਕਸ. ਯੂ. ਵੀ. 6 ਏ.ਯੂ. 6304 ਗਗੜਾ ਪੁਲ ਨੂੰ ਕਰਾਸ ਕਰਨ ਉਪਰੰਤ ਸੰਤੁਲਨ ਵਿਗੜਨ ਕਾਰਨ ਕੀਆ ਕਾਰ ਨਾਲ ਜਾ ਟਕਰਾਈ ਜਿਸ ਕਾਰਨ ਕੀਆ ਕਾਰ ਪਲਟ ਕੇ ਡੂੰਘੇ ਖੇਤਾਂ ਵਿਚ ਜਾ ਡਿੱਗੀ। ਟੱਕਰ ਏਨੀ ਭਿਆਨਕ ਸੀ ਕਿ ਦੋਨੋਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਦੌਰਾਨ ਕੀਆ ਕਾਰ ਸਵਾਰਾਂ ’ਚੋਂ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਇਕ ਸਖਤ ਜ਼ਖਮੀ ਹੋ ਗਿਆ ਜਦੋਂ ਕਿ ਮਹਿੰਦਰਾ ਕਾਰ ਵਿਚ ਸਵਾਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਭਰਥ ਜ਼ਿਲ੍ਹਾ ਗੁਰਦਾਸਪੁਰ, ਉਸ ਦੀ ਪਤਨੀ ਮਨਪ੍ਰੀਤ ਕੌਰ ਤੇ ਇਕ ਛੋਟਾ ਬੱਚਾ ਵੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਕੀਆ ਕਾਰ ਚਾਲਕ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਜ਼ਿਲ੍ਹਾ ਫਤਿਹਾਬਾਦ ਹਰਿਆਣਾ ਦੀ ਮ੍ਰਿਤਕ ਦੇਹ ਨੂੰ ਹੈਡਰਾ ਮਸ਼ੀਨ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਕਾਰ ਵਿਚੋਂ ਕੱਢਿਆ ਗਿਆ। ਸਖਤ ਜ਼ਖਮੀ ਹੋਏ ਅਰਮਾਨ ਸਿੰਘ ਪੁੱਤਰ ਅਮਰਜੀਤ ਸਿੰਘ ਜ਼ਿਲ੍ਹਾ ਫਤਿਹਾਬਾਦ ਹਰਿਆਣਾ ਨੇ ਦੱਸਿਆ ਕਿ ਕਰੀਬ 8 ਸਾਲਾਂ ਤੋਂ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ ਅਤੇ ਉਹ ਤੇ ਉਸ ਦੀ ਪਤਨੀ ਮਨਦੀਪ ਕੌਰ ਕਿਰਾਏ ’ਤੇ ਕਾਰ ਲੈ ਕੇ ਹਰਿਆਣਾ ਤੋਂ ਬਾਬਾ ਬੁੱਢਾ ਸਾਹਿਬ ਦਰਸ਼ਨਾਂ ਲਈ ਗਏ ਸਨ ਅਤੇ ਵਾਪਸੀ ਸਮੇਂ ਇਹ ਮੰਦਭਾਗੀ ਦੁਰਘਟਨਾ ਹੋ ਗਈ, ਜਿਸ ਵਿਚ ਉਸ ਦੀ ਪਤਨੀ ਦੀ ਵੀ ਮੌਕੇ ’ਤੇ ਮੌਤ ਹੋ ਗਈ। ਪੁਲਿਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਮ੍ਰਿਤਕ ਦੇਹਾਂ ਨੂੰ ਭਗਤ ਪੂਰਨ ਸਿੰਘ ਸੇਵਾ ਸੰਸਥਾ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਲਗਾਈ ਗੁਹਾਰ ਪਿੰਡ ਭਾਗਪੁਰ ਗਗੜਾ ਦੇ ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਗਗੜਾ, ਬਲਦੇਵ ਸਿੰਘ ਗਗੜਾ ਆਗੂ ਮਾਨ ਦਲ ਤੇ ਹੋਰਨਾ ਨੇ ਕਿਹਾ ਕਿ ਇਕ ਦੋ ਦਿਨ ਪਹਿਲਾਂ ਹੀ ਇਕ ਕਾਰ ਇਸ ਪੁਲ ਤੋਂ ਆਪਣਾ ਸੰਤੁਲਨ ਗਵਾ ਕੇ ਡੂੰਘੇ ਖੇਤਾਂ ਵਿਚ ਜਾ ਡਿੱਗੀ ਸੀ ਅਤੇ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਹਾਦਸੇ ਤੇ ਦੁਰਘਟਨਾਵਾਂ ਵਿਚ ਮੌਤਾਂ ਹੋ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਇਸ ਪੁਲ ਦੀ ਕੋਈ ਸਾਰ ਨਹੀਂ ਲੈ ਰਿਹਾ। ਆਗੂਆਂ ਕਿਹਾ ਕਿ ਇਹ ਨੈਸ਼ਨਲ ਹਾਈਵੇ ਹੈ ਅਤੇ ਜਿਸ ਸਮੇਂ ਇਹ ਸੜਕ ਬਣੀ ਉਸ ਸਮੇਂ ਹੀ ਇਸ ਪੁਲੀ ਦੇ ਕੋਲ ਕੰਮ ਸਹੀ ਢੰਗ ਨਾਲ ਨਹੀਂ ਹੋਇਆ ਜਿਸ ਕਾਰਨ ਅਣਜਾਣ ਲੋਕ ਇੱਥੋਂ ਤੇਜ਼ ਸਪੀਡ ਨਾਲ ਲੰਘਦੇ ਹਨ ਤਾਂ ਪੁਲੀ ਪਾਰ ਕਰਨ ਸਮੇਂ ਵਾਹਨਾਂ ਦਾ ਸੰਤੁਲਨ ਕਈ ਵਾਰ ਵਿਗੜ ਜਾਂਦਾ ਹੈ ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।