21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦੀ ਮੀਟਿੰਗ ਹੋਈ

ਮੋਗਾ, 20 ਅਕਤੂਬਰ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ (ਸੇਵਾ ਮੁਕਤ ਕਰਮਚਾਰੀ) ਰਜਿ: ਮੋਗਾ ਦੇ ਨਵ-ਨਿਯੁਕਤ ਪ੍ਰਧਾਨ ਦਰਬਾਰ ਸਿੰਘ ਗਿੱਲ ਦੀ ਅਗਵਾਈ ਹੇਠ ਮੀਟਿੰਗ ਹੋਈ| ਜਿਸ ਵਿਚ ਉਨ੍ਹਾਂ ਦੱਸਿਆ ਕਿ 80 ਸਾਲ ਤੋਂ ਵਡੇਰੀ ਉਮਰ ਦੇ ਪੈਨਸ਼ਨਰ ਜੋ ਕਿ ਅਪਾਹਜ, ਲੰਮੇ ਸਮੇਂ ਤੋਂ ਬਿਮਾਰ ਅਤੇ ਚੱਲਣ ਫਿਰਨ ਤੋਂ ਅਸਮਰਥ ਹਨ ਦੇ ਜੀਵਨ ਪ੍ਰਮਾਣ ਪੱਤਰ ਮੁਫਤ ਘਰ-ਘਰ ਜਾ ਕੇ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ| ਜਿਸ ਅਧੀਨ 80 ਸਾਲ ਤੋਂ ਉੱਪਰ ਉਮਰ ਵਾਲੇ ਪੈਨਸ਼ਨਰ ਇਕ ਅਕਤੂਬਰ ਤੋਂ 30 ਨਵੰਬਰ ਤੱਕ ਅਪਣਾ ਡਿਜੀਟਲ ਲਾਈਫ ਸਰਟੀਫਿਕੇਟ (ਡੀ. ਐਲ.

Ad Position 21
No active advertisement
ਮੋਗਾ ਵਿਖੇ ਸੀਨੀਅਰ ਸਿਟੀਜ਼ਨ ਕੌਂਸਲ (ਸੇਵਾਮੁਕਤ ਕਰਮਚਾਰੀ) ਰਜਿ: ਮੋਗਾ ਦੇ ਨਵ-ਨਿਯੁਕਤ ਪ੍ਰਧਾਨ ਦਰਬਾਰ ਸਿੰਘ ਗਿੱਲ ਮੀਟਿੰਗ ਦੀ ਪ੍ਰਧਾਨਗੀ ਕਰਦੇ| ਤਸਵੀਰ: ਜਸਪਾਲ ਸਿੰਘ ਬੱਬੀ 21-10-2026
ਮੋਗਾ, 20 ਅਕਤੂਬਰ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ (ਸੇਵਾ ਮੁਕਤ ਕਰਮਚਾਰੀ) ਰਜਿ: ਮੋਗਾ ਦੇ ਨਵ-ਨਿਯੁਕਤ ਪ੍ਰਧਾਨ ਦਰਬਾਰ ਸਿੰਘ ਗਿੱਲ ਦੀ ਅਗਵਾਈ ਹੇਠ ਮੀਟਿੰਗ ਹੋਈ| ਜਿਸ ਵਿਚ ਉਨ੍ਹਾਂ ਦੱਸਿਆ ਕਿ 80 ਸਾਲ ਤੋਂ ਵਡੇਰੀ ਉਮਰ ਦੇ ਪੈਨਸ਼ਨਰ ਜੋ ਕਿ ਅਪਾਹਜ, ਲੰਮੇ ਸਮੇਂ ਤੋਂ ਬਿਮਾਰ ਅਤੇ ਚੱਲਣ ਫਿਰਨ ਤੋਂ ਅਸਮਰਥ ਹਨ ਦੇ ਜੀਵਨ ਪ੍ਰਮਾਣ ਪੱਤਰ ਮੁਫਤ ਘਰ-ਘਰ ਜਾ ਕੇ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ| ਜਿਸ ਅਧੀਨ 80 ਸਾਲ ਤੋਂ ਉੱਪਰ ਉਮਰ ਵਾਲੇ ਪੈਨਸ਼ਨਰ ਇਕ ਅਕਤੂਬਰ ਤੋਂ 30 ਨਵੰਬਰ ਤੱਕ ਅਪਣਾ ਡਿਜੀਟਲ ਲਾਈਫ ਸਰਟੀਫਿਕੇਟ (ਡੀ.ਐਲ.ਸੀ.) ਬੈਂਕ ਵਿਚ ਸਬਮਿਟ ਕਰ ਸਕਦੇ ਹਨ| ਬਾਕੀ ਰਹਿੰਦੇ ਪੈਨਸ਼ਨਰ ਪਹਿਲੀ ਨਵੰਬਰ ਤੋਂ 30 ਨਵੰਬਰ ਤੱਕ ਆਪਣੇ ਸਰਟੀਫਿਕੇਟ ਤਿਆਰ ਕਰਵਾ ਸਕਦੇ ਹਨ| ਉਕਤ ਸਰਟੀਫਿਕੇਟ ਬੈਂਕ ਵਿਚ ਜਾ ਕੇ, ਸੇਵਾ ਕੇਂਦਰ, ਕੈਫੇ, 1076 ’ਤੇ ਕਾਲ ਕਰਕੇ ਜਾਂ ਜੀਵਨ ਪ੍ਰਮਾਣ ਐਪ ਲੋਡ ਕਰਕੇ ਖੁਦ ਤਿਆਰ ਕਰਕੇ ਬੈਂਕ ਵਿਚ ਜਮਾਂ ਕਰਵਾ ਸਕਦੇ ਹਨ| ਸਮੇਂ ਸਿਰ ਸਰਟੀਫਿਕੇਟ ਨਾ ਬਣਵਾਉਣ ਦੀ ਸੂਰਤ ਵਿਚ ਪੈਨਸ਼ਨ ਅਸਥਾਈ ਤੌਰ ’ਤੇ ਰੋਕ ਲੱਗ ਸਕਦੀ ਹੈ| ਇਸੇ ਕੜੀ ਤਹਿਤ ਅੱਜ ਡੀ.ਐਲ.ਸੀ. ਬਣਾਉਣ ਦੀ ਸ਼ੁਰੂਆਤ ਸੁਪਰ ਸੀਨੀਅਰ ਸਿਟੀਜ਼ਨ ਜਸਵੰਤ ਸਿੰਘ 91 ਸਾਲ ਰਿਟਾਇਰਡ ਅਧਿਆਪਕ ਗਿੱਲ ਰੋਡ ਦੇ ਗ੍ਰਹਿ ਵਿਖੇ ਕੌਂਸਲ ਪ੍ਰਧਾਨ ਦਰਬਾਰ ਸਿੰਘ ਗਿੱਲ ਵਲੋਂ ਕੀਤੀ ਗਈ| ਉਨ੍ਹਾਂ ਦੇ ਨਾਲ ਸਮਾਜ ਸੇਵੀ ਜੋਗਿੰਦਰ ਸਿੰਘ ਲੋਹਾਮ ਨੈਸ਼ਨਲ ਅਵਾਰਡੀ, ਅਵਤਾਰ ਸਿੰਘ ਸਕੱਤਰ, ਗੁਰਚਰਨ ਸਿੰਘ ਸੁਪਰਡੈਂਟ, ਵਿਜੇ ਸ਼ਰਮਾ ਜੁਆਇੰਟ ਸਕੱਤਰ, ਇਕਬਾਲ ਸਿੰਘ ਪ੍ਰੋਜੈਕਟ ਅਫਸਰ ਅਤੇ ਰਜਿੰਦਰ ਸਿੰਘ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਕੋਟ ਈਸੇ ਖਾਂ ਮੋਗਾ ਰੋਡ ’ ਤੇ ਦੋ ਕਾਰਾਂ ਦੀ ਸਿੱਧੀ ਟੱਕਰ ਨਾਲ 2 ਦੀ ਮੌਤ , 4 ਜ਼ਖਮੀ ਅਗਲੀ ਖ਼ਬਰ ਬਦੀ ’ਤੇ ਨੇਕੀ ਦੀ ਜਿੱਤ ਦੁਸਹਿਰੇ ਦਾ ਤਿਉਹਾਰ ਮੋਗਾ ’ਚ ਉਤਸ਼ਾਹ ਨਾਲ ਮਨਾਇਆ
Ad Position 24