20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਖੱਤਰੀ ਸਭਾ ਬੱਧਨੀ ਕਲਾਂ ਨੇ ਭਗਵਾਨ ਸ੍ਰੀ ਰਾਮ ਚੰਦਰ ਦੀ ਪੂਜਾ ਕਰਕੇ ਮਨਾਇਆ ਖੱਤਰੀ ਦਿਵਸ

ਬੱਧਨੀ ਕਲਾਂ, 20 ਅਕਤੂਬਰ (ਸੰਜੀਵ ਕੋਛੜ)-ਖੱਤਰੀ ਸਭਾ ਬੱਧਨੀ ਕਲਾਂ ਦੇ ਮੈਂਬਰਾਂ ਨੇ ਪ੍ਰਧਾਨ ਮਹਿੰਦਰਪਾਲ ਸਭਰਵਾਲ ਦੀ ਪ੍ਰਧਾਨਗੀ ਹੇਠ ਭੱਲਿਆਂ ਦੇ ਪ੍ਰਾਚੀਨ ਸ਼ਿਵ ਮੰਦਿਰ ਬੱਧਨੀ ਕਲਾਂ ਵਿਖੇ ਰਾਮ ਨੌਮੀ ਅਤੇ ਦੁਸਹਿਰੇ ਦੇ ਤਿਉਹਾਰ ਦੇ ਸਬੰਧ ’ਚ ਖੱਤਰੀ ਦਿਵਸ ਮਨਾਇਆ| ਭਗਵਾਨ ਸ੍ਰੀ ਰਾਮ ਚੰਦਰ ਜੀ ਪੂਜਾ ਅਰਚਨਾ ਤੇ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰਨ ਉਪਰੰਤ ਪੰਡਤ ਬਿੰਦਰ ਜੋਸ਼ੀ ਨੇ ਆਰਤੀ ਕੀਤੀ| ਇਸ ਸਮੇਂ ਪ੍ਰਧਾਨ ਮਹਿੰਦਰਪਾਲ ਸਭਰਵਾਲ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਜੀਵਨੀ ’ਤੇ ਚਾਨਣਾਂ ਪਾਉਂਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਰੇ ਧਰਮਾਂ ਦੇ ਤਿਉਹਾਰ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਅਤੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਸ ਤੋਂ ਸੇਧ ਮਿਲ ਸਕੇ| ਪੂਜਾ ਅਰਚਨਾ ਕਰਨ ਉਪਰੰਤ ਪ੍ਰਧਾਨ ਸਭਰਵਾਲ ਨੇ ਸਮੂਹ ਮੈਂਬਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਖੱਤਰੀ ਸਭਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੇ ਮੈਂਬਰਾਂ ਦੀ ਗਿਣਤੀ ’ਚ ਵਾਧਾ ਕਰਨ ਤੋਂ ਇਲਾਵਾ ਯੁਵਾ ਖੱਤਰੀ ਸਭਾ ਦਾ ਗਠਨ ਕਰਨ ਲਈ ਅਗਲੇ ਪ੍ਰੋਗਰਾਮ ਸਬੰਧੀ ਵਿਉਂਤਬੰਦੀ ਕੀਤੀ| ਇਸ ਮੌਕੇ ਮਹਿੰਦਰਪਾਲ ਸਭਰਵਾਲ ਪ੍ਰਧਾਨ, ਕ੍ਰਿਸ਼ਨ ਗੋਪਾਲ ਕੋਛੜ ਪ੍ਰੈੱਸ ਸਕੱਤਰ, ਵਿਵੇਕ ਕੋਛੜ, ਮਾ. ਸੁਰਿੰਦਰ ਕੁਮਾਰ ਝਾਂਜੀ ਸੀਨੀਅਰ ਮੀਤ ਪ੍ਰਧਾਨ, ਜੀਵਨ ਪਾਲ ਪੁਰੀ ਪੈਟਰਨ, ਰਾਹੁਲ ਕੋਛੜ, ਤਰਸੇਮ ਲਾਲ ਚੋਪੜਾ, ਕਮਲ ਕੋਛੜ, ਪਾਲੀ ਪੁਰੀ ਸਹਾਇਕ ਸਕੱਤਰ, ਕਮਲ ਪੱਬੀ, ਸੰਜੀਵ ਮਲਹੋਤਰਾ ਵਾਈਸ ਪ੍ਰਧਾਨ, ਕੰਵਰ ਨੌਂਨਿਹਾਲ, ਸ਼ਸ਼ੀ ਭੂਸ਼ਨ ਸਭਰਵਾਲ, ਵਿਨੋਦ ਪੁਰੀ, ਮੋਹਿਤ ਮਲਹੋਤਰਾ, ਦਰਸ਼ਨ ਲਾਲ ਪਲਤਾ, ਅਸ਼ੋਕ ਮਲਹੋਤਰਾ ਆਦਿ ਤੋਂ ਇਲਾਵਾ ਖੱਤਰੀ ਸਭਾ ਬੱਧਨੀ ਕਲਾਂ ਦੇ ਹੋਰ ਵੀ ਮੈਂਬਰ ਹਾਜ਼ਰ ਸਨ|

Ad Position 21
No active advertisement
ਅਜੀਤ ਡੈਸਕ 21-10-2026

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਲਈ ਆਮ ਆਦਮੀ ਪਾਰਟੀ ਜ਼ਿੰਮੇਵਾਰ-ਜਥੇਦਾਰ ਤੀਰਥ ਸਿੰਘ ਮਾਹਲਾ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਨੇ ਕੀਤੀ ਪਰਵਿੰਦਰ ਸਿੰਘ ਝੋਟੇ ਦੇ ਹੱਕ ਵਿਚ ਆਵਾਜ਼ ਬੁਲੰਦ
Ad Position 24