14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

31 ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਬੁੱਟਰ ਖੁਰਦ ਵਿਖੇ ਸ਼ਾਨਦਾਰ ਆਗਾਜ਼

ਮੋਗਾ, 14 ਅਕਤੂਬਰ (ਸੁਰਿੰਦਰਪਾਲ ਸਿੰਘ)-31ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਗਾਜ਼ ਸਰਕਾਰੀ ਪ੍ਰਾਇਮਰੀ ਸਕੂਲ ਬੁੱਟਰ ਖੁਰਦ ਦੇ ਖੇਡ ਮੈਦਾਨਾਂ ਵਿਚ ਹੋਇਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮੋਗਾ ਮੰਜੂ ਭਾਰਦਵਾਜ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਖੇਡਾਂ ਦਾ ਰਸਮੀ ਉਦਘਾਟਨ ਕੀਤਾ।

Ad Position 21
No active advertisement
ਵੀਰਵਾਰ, 15 ਅਕਤੂਬਰ, 2026 15-10-2026
ਮੋਗਾ, 14 ਅਕਤੂਬਰ (ਸੁਰਿੰਦਰਪਾਲ ਸਿੰਘ)-31ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਗਾਜ਼ ਸਰਕਾਰੀ ਪ੍ਰਾਇਮਰੀ ਸਕੂਲ ਬੁੱਟਰ ਖੁਰਦ ਦੇ ਖੇਡ ਮੈਦਾਨਾਂ ਵਿਚ ਹੋਇਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮੋਗਾ ਮੰਜੂ ਭਾਰਦਵਾਜ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਖੇਡਾਂ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਸ਼ਾਂਤੀ ਅਤੇ ਖੁਸ਼ਹਾਲੀ ਦੇ ਪ੍ਰਤੀਕ ਕਬੂਤਰ, ਆਪਸੀ ਏਕਤਾ ਸਾਂਝ ਅਤੇ ਬੁਲੰਦੀਆਂ ਦੇ ਪ੍ਰਤੀਕ ਗੁਬਾਰੇ ਵੀ ਛੱਡੇ ਗਏ। ਇਲਾਕੇ ਦੇ ਪਤਵੰਤਿਆਂ, ਅਧਿਆਪਕਾਂ ਅਤੇ ਖੇਡ ਪ੍ਰੇਮੀਆਂ ਦੇ ਭਰਪੂਰ ਸਹਿਯੋਗ ਨਾਲ ਪਹਿਲੇ ਦਿਨ ਦੇ ਮੁਕਾਬਲੇ ਯਾਦਗਾਰੀ ਹੋ ਨਿੱਬੜੇ। ਇਸ ਦੌਰਾਨ ਕਬੱਡੀ ਨੈਸ਼ਨਲ (ਲੜਕੇ) ਵਿਚ ਬਲਾਕ ਨਿਹਾਲ ਸਿੰਘ ਵਾਲਾ ਪਹਿਲੇ ਜਦੋਂ ਕਿ ਬਲਾਕ ਬਾਘਾ ਪੁਰਾਣਾ ਦੂਜੇ, ਕਬੱਡੀ ਨੈਸ਼ਨਲ ਕੁੜੀਆਂ ਵਿਚ ਬਲਾਕ ਨਿਹਾਲ ਸਿੰਘ ਵਾਲਾ ਪਹਿਲੇ ਜਦੋਂ ਕਿ ਬਲਾਕ ਧਰਮਕੋਟ ਇਕ ਦੂਜੇ, ਖੋ-ਖੋ (ਲੜਕੇ) ਨਿਹਾਲ ਸਿੰਘ ਵਾਲਾ ਪਹਿਲੇ ਸਥਾਨ ’ਤੇ, ਮੋਗਾ-1 ਦੂਸਰੇ ਸਥਾਨ ’ਤੇ, ਸ਼ਤਰੰਜ (ਲੜਕੇ) ਮੋਗਾ ਇਕ ਪਹਿਲੇ ਜਦੋਂ ਕਿ ਬਲਾਕ ਧਰਮਕੋਟ-1 ਦੂਜੇ ਅਤੇ ਸ਼ਤਰੰਜ (ਲੜਕੀਆਂ) ਵਿਚ ਮੋਗਾ-1 ਪਹਿਲੇ ਅਤੇ ਬਲਾਕ ਧਰਮਕੋਟ-1 ਦੂਜੇ ਅਤੇ ਮਿੰਨੀ ਹੈਂਡ ਬਾਲ (ਲੜਕੇ) ਬਾਘਾ ਪੁਰਾਣਾ ਪਹਿਲੇ ਸਥਾਨ ’ਤੇ, ਧਰਮਕੋਟ-2 ਦੂਸਰੇ ਸਥਾਨ ’ਤੇ, ਹੈਂਡ ਬਾਲ ਕੁੜੀਆਂ ਬਾਘਾ ਪੁਰਾਣਾ ਪਹਿਲੇ ਸਥਾਨ ’ਤੇ, ਨਿਹਾਲ ਸਿੰਘ ਵਾਲਾ ਦੂਸਰੇ ਸਥਾਨ ’ਤੇ, ਬੈਡਮਿੰਟਨ (ਲੜਕੇ) ਮੋਗਾ-1 ਪਹਿਲੇ ਸਥਾਨ ’ਤੇ, ਬੈਡਮਿੰਟਨ ਕੁੜੀਆਂ ਮੋਗਾ-1 ਪਹਿਲੇ ਸਥਾਨ ’ਤੇ, ਨਿਹਾਲ ਸਿੰਘ ਵਾਲਾ ਦੂਸਰੇ ਸਥਾਨ ’ਤੇ, ਸ਼ਤਰੰਜ (ਲੜਕੇ) ਮੋਗਾ-1 ਪਹਿਲੇ ਸਥਾਨ ’ਤੇ, ਧਰਮਕੋਟ-1 ਦੂਸਰੇ ਸਥਾਨ ’ਤੇ, ਸ਼ਤਰੰਜ (ਲੜਕੀਆਂ) ਦੇ ਵਿਚ ਬਲਾਕ ਮੋਗਾ-1 ਪਹਿਲੇ ਅਤੇ ਬਲਾਕ ਧਰਮਕੋਟ-2 ਦੂਜੇ ਸਥਾਨ ’ਤੇ ਰਹੇ। ਇਨ੍ਹਾਂ ਖੇਡ ਮੁਕਾਬਲਿਆਂ ਦਾ ਮੁੱਖ ਉਦੇਸ਼ ਬੱਚਿਆਂ ਵਿਚ ਖੇਡਾਂ ਪ੍ਰਤੀ ਰੂਚੀ ਪੈਦਾ ਕਰਨਾ, ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਅਨੁਸ਼ਾਸਨ, ਟੀਮ ਭਾਵਨਾ ਪੈਦਾ ਕਰਨਾ ਹੈ। ਜ਼ਿਕਰਯੋਗ ਹੈ ਕਿ ਖੇਡਾਂ ਦੇ ਸੁਚੱਜੇ ਅਤੇ ਸਫਲ ਪ੍ਰਬੰਧਾਂ ਲਈ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮੰਜੂ ਭਾਰਦਵਾਜ ਦੀ ਅਗਵਾਈ ਹੇਠ ਜ਼ਿਲ੍ਹਾ ਖੇਡ ਕਮੇਟੀ, ਟੈਕਨੀਕਲ ਕਮੇਟੀ, ਰੈਫਰੀ ਕਮੇਟੀ, ਸਟੇਜ ਪ੍ਰਬੰਧਕ ਅਤੇ ਕਲਚਰਲ ਕਮੇਟੀ ਅਤੇ ਸਵਾਗਤ ਕਮੇਟੀ ਸਮੇਤ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਜਿਨ੍ਹਾਂ ਵਿਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਨਿਸ਼ਾਨ ਸਿੰਘ ਸਿੰਘ, ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ ਬੈਂਸ, ਬਲਾਕ ਖੇਡ ਅਫਸਰ ਖੁਸ਼ਵਿੰਦਰ ਸਿੰਘ, ਬੀ.ਪੀ.ਈ.ਓ. ਮੋਗਾ-1 ਸੁਨੀਤਾ ਨਾਰੰਗ, ਬੀ.ਪੀ.ਈ.ਓ. ਮੋਗਾ-2 ਵਰਿੰਦਰ ਕੌਰ, ਬੀ.ਪੀ.ਈ.ਓ. ਧਰਮਕੋਟ-2, ਬੀ.ਪੀ.ਈ.ਓ. ਬਾਘਾ ਪੁਰਾਣਾ ਹਰਦੇਵ ਸਿੰਘ, ਗੁਰਪ੍ਰੀਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਮਨਮੀਤ ਸਿੰਘ ਰਾਏ, ਸ਼ਿਖਾ ਬਾਂਸਲ, ਹਰਸ਼ ਕੁਮਾਰ ਗੋਇਲ, ਸੰਦੀਪ ਸਿੰਘ, ਮਨਮੋਹਨਜੀਤ ਕੌਰ, ਸੁਰਜੀਤ ਸਿੰਘ ਸਮਰਾਟ, ਗੁਰਪ੍ਰੀਤ ਸਿੰਘ, ਰਿਆਜ਼ ਮੁਹੰਮਦ, ਡਾ. ਮਨੂੰ ਸ਼ਰਮਾ, ਸਤਿੰਦਰ ਕੁਮਾਰ, ਗੁਰਤੇਜ ਸਿੰਘ, ਰੁਪਿੰਦਰ ਸਿੰਘ, ਮਨੀਸ਼ ਅਰੋੜਾ, ਜਗਦੇਵ ਸਿੰਘ, ਜਸਵਿੰਦਰ ਕੌਰ, ਗੁਰਸ਼ਰਨ ਕੌਰ, ਗੁਰਪ੍ਰੀਤ ਸਿੰਘ ਸਰਪੰਚ, ਜਸਵੀਰ ਸਿੰਘ ਸਾਬਕਾ ਸਰਪੰਚ, ਮਾ. ਪਰਮਪ੍ਰੀਤ ਸਿੰਘ ਰਿੰਪਾ, ਨਿਰਮਲ ਸਿੰਘ, ਗੁਰਜੰਟ ਸਿੰਘ, ਜਰਨੈਲ ਸਿੰਘ ਸਾਬਕਾ ਪੰਚਾਇਤ ਮੈਂਬਰ, ਅਰਸ਼ਪ੍ਰੀਤ ਸਿੰਘ, ਪਲਵਿੰਦਰ ਸਿੰਘ, ਅਮਨਦੀਪ ਸਿੰਘ, ਡਾ. ਅਮਨਦੀਪ ਸਿੰਘ, ਸਤਨਾਮ ਸਿੰਘ, ਮਨਪ੍ਰੀਤ ਸਿੰਘ, ਲਖਵੀਰ ਸਿੰਘ ਮੈਂਬਰ ਪੰਚਾਇਤ ਆਦਿ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਲੜਾਈ ਲੜਨ ਵਾਲੇ ਨੌਜਵਾਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ-ਰੇਸ਼ਮ ਸਿੰਘ ਠੱਠੀ ਭਾਈ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਤੇ ਭਾਜਪਾ ਆਗੂ ਮੁਖ਼ਤਿਆਰ ਸਿੰਘ ਸੰਧੂ ਵਲੋਂ ਪੰਜਾਬ ਸਰਕਾਰ ਦੀ ਨਿਖੇਧੀ - ਨਿਰਪੱਖ ਜਾਂਚ...
Ad Position 24