ਭਗਵਾਨ ਸ੍ਰੀ ਰਾਮ ਦੇ ਵਿਆਹ ਸੰਬੰਧੀ ਅੱਜ ਸ਼ਾਮ 4 ਵਜੇ ਕੱਢੀ ਜਾਵੇਗੀ ਸ਼ਾਹੀ ਰਾਮ ਬਰਾਤ
ਧਰਮਕੋਟ, 14 ਅਕਤੂਬਰ (ਪਰਮਜੀਤ ਸਿੰਘ)-ਆਦਰਸ਼ ਦਸਹਿਰਾ ਕਮੇਟੀ ਰਜਿ: ਧਰਮਕੋਟ ਵਲੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦਾ ਵਿਆਹ ਸ਼ਰਧਾ ਤੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ 15 ਅਕਤੂਬਰ ਵੀਰਵਾਰ ਸ਼ਾਮ 4 ਵਜੇ ਲਾਲਾ ਗੋਪੀ ਮੱਲ ਨੌਹਰੀਆ ਸਰਾਂ ਤੋਂ ਭਗਵਾਨ ਸ਼੍ਰੀ ਰਾਮ ਜੀ ਦੀ ਸ਼ਾਹੀ ਬਰਾਤ ਰਵਾਨਾ ਹੋਵੇਗੀ।
ਧਰਮਕੋਟ, 14 ਅਕਤੂਬਰ (ਪਰਮਜੀਤ ਸਿੰਘ)-ਆਦਰਸ਼ ਦਸਹਿਰਾ ਕਮੇਟੀ ਰਜਿ: ਧਰਮਕੋਟ ਵਲੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦਾ ਵਿਆਹ ਸ਼ਰਧਾ ਤੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ 15 ਅਕਤੂਬਰ ਵੀਰਵਾਰ ਸ਼ਾਮ 4 ਵਜੇ ਲਾਲਾ ਗੋਪੀ ਮੱਲ ਨੌਹਰੀਆ ਸਰਾਂ ਤੋਂ ਭਗਵਾਨ ਸ਼੍ਰੀ ਰਾਮ ਜੀ ਦੀ ਸ਼ਾਹੀ ਬਰਾਤ ਰਵਾਨਾ ਹੋਵੇਗੀ। ਇਹ ਬਰਾਤ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਸਰਕਾਰੀ ਹਸਪਤਾਲ ਦੇ ਸਾਹਮਣੇ ਪਹੁੰਚੇਗੀ, ਜਿੱਥੇ ਰਾਮ ਵਿਆਹ ਦਾ ਵਿਸ਼ਾਲ ਆਯੋਜਨ ਕੀਤਾ ਜਾਵੇਗਾ। ਕਮੇਟੀ ਅਨੁਸਾਰ ਇਹ ਬਰਾਤ ਦੇਖਣਯੋਗ ਹੋਵੇਗੀ। ਨਾਲ ਹੀ ਹੋਰ ਬਹੁਤ ਸਾਰੀਆਂ ਸੁੰਦਰ-ਸੁੰਦਰ ਝਾਕੀਆਂ ਕੱਢੀਆਂ ਜਾਣਗੀਆਂ। ਇਹ ਸ਼ਾਹੀ ਰਾਮ ਬਰਾਤ ਧਰਮਕੋਟ ਦੇ ਇਤਿਹਾਸ ਦੀ ਸਭ ਤੋਂ ਵੱਡੀ ਬਰਾਤ ਦੇਖਣਯੋਗ ਹੋਵੇਗੀ। ਆਦਰਸ਼ ਦਸਹਿਰਾ ਕਮੇਟੀ ਵਲੋਂ ਸਮੂਹ ਹਲਕਾ ਨਿਵਾਸੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਰਾਮ ਬਰਾਤ ਵਿਚ ਹੁੰਮ-ਹੁੰਮਾ ਕੇ ਪਹੁੰਚਣ ਦਾ ਨਿੱਘਾ ਸੱਦਾ ਦਿੱਤਾ ਹੈ।