14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਅਜੀਤਵਾਲ ਕਾਲਜ ਵਿਚ ‘ਪੜ੍ਹਾਈ ਦੇ ਨਾਲ ਕਮਾਈ’ ਵਿਸ਼ੇ ਤੇ ਸੈਮੀਨਾਰ ਕਰਾਇਆ

ਅਜੀਤਵਾਲ, 14 ਅਕਤੂਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼, ਅਜੀਤਵਾਲ (ਮੋਗਾ) ਵਿਖੇ ਪੜ੍ਹਾਈ ਦੇ ਨਾਲ ਕਮਾਈ ਕਰਨ ਬਾਰੇ ਸੈਮੀਨਾਰ ਕਰਾਇਆ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ: ਚਮਨ ਲਾਲ ਸਚਦੇਵਾ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਪੜ੍ਹਾਈ ਦੇ ਨਾਲ ਕਮਾਈ ਕਰਨ ਬਾਰੇ ਆਪਣੇ ਵਿਸ਼ੇ ਅਨੁਸਾਰ ਕੰਮ ਕਰਨ ਦੀ ਭਾਵਨਾ ਸਮੇਂ ਦੀ ਲੋੜ ਹੈ, ਕਿਉਂਕਿ ਪੜ੍ਹਾਈ ਨਾਲ ਹੁਨਰ ਪ੍ਰਾਪਤ ਕਰਕੇ ਖ਼ੁਸ਼ਹਾਲ ਜੀਵਨ ਲਈ ਉੱਚੀ ਸੋਚ, ਮਿਹਨਤ ਅਤੇ ਇਮਾਨਦਾਰੀ ਵਾਲੇ ਕਾਰੋਬਾਰ ਅਹਿਮ ਹਨ।

Ad Position 21
No active advertisement
ਅਜੀਤ ਡੈਸਕ 15-10-2026
ਅਜੀਤਵਾਲ, 14 ਅਕਤੂਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼, ਅਜੀਤਵਾਲ (ਮੋਗਾ) ਵਿਖੇ ਪੜ੍ਹਾਈ ਦੇ ਨਾਲ ਕਮਾਈ ਕਰਨ ਬਾਰੇ ਸੈਮੀਨਾਰ ਕਰਾਇਆ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ: ਚਮਨ ਲਾਲ ਸਚਦੇਵਾ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਪੜ੍ਹਾਈ ਦੇ ਨਾਲ ਕਮਾਈ ਕਰਨ ਬਾਰੇ ਆਪਣੇ ਵਿਸ਼ੇ ਅਨੁਸਾਰ ਕੰਮ ਕਰਨ ਦੀ ਭਾਵਨਾ ਸਮੇਂ ਦੀ ਲੋੜ ਹੈ, ਕਿਉਂਕਿ ਪੜ੍ਹਾਈ ਨਾਲ ਹੁਨਰ ਪ੍ਰਾਪਤ ਕਰਕੇ ਖ਼ੁਸ਼ਹਾਲ ਜੀਵਨ ਲਈ ਉੱਚੀ ਸੋਚ, ਮਿਹਨਤ ਅਤੇ ਇਮਾਨਦਾਰੀ ਵਾਲੇ ਕਾਰੋਬਾਰ ਅਹਿਮ ਹਨ। ਇੰਜੀਨੀਅਰ ਇਕਬਾਲ ਸਿੰਘ ਨੇ ਕਿਹਾ ਕਿ ਪੜ੍ਹਾਈ ਕਰਦਿਆਂ ਹੁਨਰਮੰਦ ਹੋਣ ਲਈ ਪੜ੍ਹਾਈ ਦੇ ਨਾਲ-ਨਾਲ ਕਮਾਈ ਕਰਨ ਬਾਰੇ ਸਮੇਂ ਦੀ ਸੰਭਾਲ ਕੀਤੀ ਜਾਵੇ, ਅਤੇ ਆਪਣੀ ਸਿੱਖਿਆ ਸੰਸਥਾ ਦੇ ਸਮੇਂ ਤੋਂ ਬਾਅਦ ਆਪਣੇ ਹੁਨਰ ਨੂੰ ਪੱਕਾ ਕਰਨ ਲਈ ਕੰਮ ਅਪਣਾਉ। ਲੈਕਚਰਾਰ ਪਰਮਬੀਰ ਸਿੰਘ ਨੇ ਦੱਸਿਆ ਕਿ ਚੰਗੀ ਸੋਚ ਨਾਲ ਅਤੇ ਮੁਸਕਰਾਹਟ ਵਾਲੇ ਚਿਹਰੇ ਨਾਲ ਫੁੱਲਾਂ ਦੇ ਸੁਭਾਅ ਵਾਂਗ ਖ਼ੁਸ਼ਬੂ ਵੰਡਦੇ ਹੋਏ, ਆਪਣੇ ਹੁਨਰ ਅਨੁਸਾਰ ਆਪਣੀਆਂ ਉੱਤਮ ਸੇਵਾਵਾਂ ਦੇਣ ਬਾਰੇ ਸੋਚੀਏ ਜਿਵੇਂ ਕੰਪਿਊਟਰ ਟਰੇਡ ਵਾਲੇ ਕੈਫ਼ੇ, ਕੰਪਿਊਟਰ ਰਿਪੇਅਰ ਆਦਿ ਦਾ ਕੰਮ ਕਰਕੇ ਆਪਣੇ ਹੁਨਰ ਨੂੰ ਕਮਾਈ ਦਾ ਸਾਧਨ ਬਣਾਇਆ ਜਾਵੇ। ਲੈਕਚਰਾਰ ਜਗਦੀਪ ਸਿੰਘ ਨੇ ਦੱਸਿਆ ਕਿ ਬੈਟਰੀ ਨਾਲ ਚੱਲਣ ਵਾਲੀ ਟਰਾਂਸਪੋਰਟ ਦੀ ਮੁਰੰਮਤੀ ਸੰਬੰਧਿਤ ਸਮਾਨ ਦੀ ਖ਼ਰੀਦ ਵੇਚਣ ਵਾਲੀਆਂ ਏਜੰਸੀਆਂ ਅਤੇ ਹੋਰ ਵਪਾਰਕ ਸੰਸਥਾਵਾਂ ਨੂੰ ਕੁਝ ਸੇਵਾਵਾਂ ਦੇ ਕੇ ਹੁਨਰ ਨੂੰ ਆਪਣਾ ਪੱਕਾ ਕਰਕੇ ਸਿੱਖ ਇਕ ਜੀਵਨ ਵਿਚ ਵੀ ਕਮਾਈ ਦੇ ਅਨੁਭਵ ਕੀਤੇ ਜਾ ਸਕਦੇ ਹਨ। ਇਸ ਮੌਕੇ ਸਟਾਫ਼ ਦੇ ਨਾਲ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੋਗਾ ਦੀ ਅਗਵਾਈ ਹੇਠ ਫੂਡ ਸੇਫਟੀ ਵਿਭਾਗ ਦੀ ਰਿਵਿਊ ਮੀਟਿੰਗ ਅਗਲੀ ਖ਼ਬਰ ਸੁਆਮੀ ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੀ 48ਵੀਂ ਬਰਸੀ ਸੰਬੰਧੀ ਦਸਵੀਂ ਲੜੀ ਦੇ ਅਖੰਡ ਪਾਠ ਅਰੰਭ
Ad Position 24