ਮੋਗਾ ਦੇ ਦੋ ਖ਼ੂਨਦਾਨੀਆਂ ਨੂੰ ਮਿਲਿਆ ਦੂਸਰੀ ਵਾਰ ਸਟੇਟ ਅਵਾਰਡ
ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਧਰਤੀ ਨੂੰ ਖ਼ੂਨਦਾਨੀਆਂ ਦੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ। ਇੱਥੋਂ ਦੇ ਹੀ ਵਸਨੀਕ ਉੱਘੇ ਖ਼ੂਨਦਾਨੀ ਅਤੇ ਸਮਾਜ ਸੇਵੀ ਭਾਈ ਘਨੱਈਆ ਜੀ ਬਲੱਡ ਡੋਨਰ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਨਾਮ ਸਿੰਘ ਲਵਲੀ ਨੇ ਮਰਦਾਂ ਦੇ ਵਰਗ ਵਿਚ 106 ਵਾਰ ਅਤੇ ਸਿਹਤ ਵਿਭਾਗ ਮੋਗਾ ਵਿਚ ਬਤੌਰ ਕਮਿਊਨਿਟੀ ਹੈਲਥ ਅਫ਼ਸਰ ਕੰਮ ਕਰਦੀ ਰਾਜਪਾਲ ਕੌਰ ਸਲੀਣਾ, ਜੋ ਕਿ ਸਾਬਕਾ ਐਮ.
ਬ
ਬਲੱਡ ਡੋਨਰ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਨਾਮ ਸਿੰਘ ਲਵਲੀ ਨੂੰ 106ਵੀਂ ਵਾਰ ਖ਼ੂਨਦਾਨ ਕਰਨ ’ਤੇ ਸਨਮਾਨਿਤ ਕਰਦੇ ਹੋਏ ਸਿਹਤ ਮੰਤਰੀ ਬਲਵੀਰ ਸਿੰਘ। ਅਜੀਤ ਤਸਵੀਰ
12-10-2026
ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਧਰਤੀ ਨੂੰ ਖ਼ੂਨਦਾਨੀਆਂ ਦੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ। ਇੱਥੋਂ ਦੇ ਹੀ ਵਸਨੀਕ ਉੱਘੇ ਖ਼ੂਨਦਾਨੀ ਅਤੇ ਸਮਾਜ ਸੇਵੀ ਭਾਈ ਘਨੱਈਆ ਜੀ ਬਲੱਡ ਡੋਨਰ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਨਾਮ ਸਿੰਘ ਲਵਲੀ ਨੇ ਮਰਦਾਂ ਦੇ ਵਰਗ ਵਿਚ 106 ਵਾਰ ਅਤੇ ਸਿਹਤ ਵਿਭਾਗ ਮੋਗਾ ਵਿਚ ਬਤੌਰ ਕਮਿਊਨਿਟੀ ਹੈਲਥ ਅਫ਼ਸਰ ਕੰਮ ਕਰਦੀ ਰਾਜਪਾਲ ਕੌਰ ਸਲੀਣਾ, ਜੋ ਕਿ ਸਾਬਕਾ ਐਮ.ਪੀ. ਕੇਵਲ ਸਿੰਘ ਲੰਢੇਕੇ ਦੀ ਬੇਟੀ ਹੈ, ਵਲੋਂ 28 ਵਾਰ ਖ਼ੂਨਦਾਨ ਕਰ ਕੇ ਔਰਤਾਂ ਦੇ ਵਰਗ ਵਿਚ ਦੂਸਰੀ ਵਾਰ ਸਟੇਟ ਅਵਾਰਡ ਹਾਸਲ ਕੀਤਾ। 5 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਹੋਏ ਸੂਬਾ ਪੱਧਰੀ ਰਾਸ਼ਟਰੀ ਸਵੈ ਇੱਛੁਕ ਖ਼ੂਨਦਾਨ ਦਿਵਸ ਸਮਾਗਮ ਵਿਚ ਸਿਹਤ ਮੰਤਰੀ ਬਲਵੀਰ ਸਿੰਘ ਵਲੋਂ ਇਨ੍ਹਾਂ ਨੂੰ ਪ੍ਰਸੰਸਾ ਪੱਤਰ ਸੌਂਪੇ ਗਏ। ਜ਼ਿਕਰਯੋਗ ਹੈ ਕਿ ਦੋਹਾਂ ਨੂੰ ਇਸ ਪ੍ਰਾਪਤੀ ਲਈ ਵੱਡੀ ਪੱਧਰ ‘ਤੇ ਵਧਾਈ ਮਿਲ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਲਵਲੀ ਨੇ ਦੱਸਿਆ ਕਿ 1980-2000 ਦੌਰਾਨ ਬਹੁਤ ਘੱਟ ਲੋਕ ਖ਼ੂਨਦਾਨ ਪ੍ਰਤੀ ਜਾਗਰੂਕ ਸਨ। ਉਸ ਵੇਲੇ ਖ਼ੂਨ ਵੀ ਵੱਡੀਆਂ ਕੱਚ ਦੀਆਂ ਬੋਤਲਾਂ ਵਿਚ ਲਿਆ ਜਾਂਦਾ ਸੀ ਤੇ ਬਿਮਾਰੀਆਂ ਦੇ ਟੈਸਟ ਵੀ ਨਹੀਂ ਹੁੰਦੇ ਸਨ, ਜਿਸ ਕਾਰਨ ਖ਼ੂਨਦਾਨੀ ਦੀ ਸਿਹਤ ਨੂੰ ਵੀ ਗੰਭੀਰ ਖ਼ਤਰੇ ਰਹਿੰਦੇ ਸਨ। ਉਨ੍ਹਾਂ ਦਿਨਾਂ ਵਿਚ ਅਸੀਂ ਕੁਝ ਲੋਕਾਂ ਨੇ ਖ਼ੂਨਦਾਨ ਕਰਨਾ ਸ਼ੁਰੂ ਕੀਤਾ ਸੀ ਤੇ ਅੱਜ ਇਹ ਕਾਫ਼ਲੇ ਬਹੁਤ ਵੱਡੇ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੇਰੀ ਇਸ ਪ੍ਰਾਪਤੀ ਵਿਚ ਮੇਰੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਦਾ ਵੱਡਾ ਹੱਥ ਹੈ। ਰਾਜਪਾਲ ਕੌਰ ਨੇ ਦੱਸਿਆ ਕਿ ਮੈਨੂੰ ਖ਼ੂਨਦਾਨ ਕਰਨ ਦੀ ਪ੍ਰੇਰਨਾ ਆਪਣੇ ਪਤੀ ਮਾ. ਪਰਮਜੀਤ ਸਿੰਘ ਤੋਂ ਮਿਲੀ ਜੋ 18 ਸਾਲ ਦੀ ਉਮਰ ਤੋਂ ਹੀ ਖ਼ੂਨਦਾਨ ਕਰਦੇ ਆ ਰਹੇ ਹਨ। ਸਿਹਤ ਵਿਭਾਗ ਵਿਚ ਕੰਮ ਕਰਦੇ ਹੋਣ ਕਾਰਨ ਲੋੜਵੰਦ ਵੀ ਮੇਰੇ ਤੱਕ ਪਹੁੰਚ ਕਰਦੇ ਰਹਿੰਦੇ ਸਨ। 2015 ਤੋਂ ਮੈਂ ਅਤੇ ਮੇਰੇ ਪਤੀ ਆਪਣੇ ਆਪਣੇ ਜਨਮ ਦਿਨ ਅਤੇ ਵਿਆਹ ਵਰ੍ਹੇਗੰਢ ਮੌਕੇ ਨਿਯਮਿਤ ਰੂਪ ਵਿਚ ਖ਼ੂਨਦਾਨ ਕਰਦੇ ਆ ਰਹੇ ਹਾਂ ਤੇ ਵਿਚ ਜੇਕਰ ਕੋਈ ਲੋੜਵੰਦ ਮਿਲਦਾ ਹੈ ਤਾਂ ਉਸ ਲਈ ਵੀ ਖ਼ੂਨਦਾਨ ਕਰਦੇ ਰਹਿੰਦੇ ਹਾਂ। ਉਨ੍ਹਾਂ ਦੱਸਿਆ ਕਿ ਮੇਰੀ ਇਸ ਪ੍ਰਾਪਤੀ ਵਿਚ ਮੇਰੇ ਪੇਕੇ ਅਤੇ ਸਹੁਰੇ ਪਰਿਵਾਰ ਦਾ ਵੱਡਾ ਹੱਥ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਸਿਵਲ ਸੁਸਾਇਟੀ ਮੋਗਾ ਵਲੋਂ ਉਕਤ ਦੋਹਾਂ ਖ਼ੂਨਦਾਨੀਆਂ ਨੂੰ ਵਧਾਈ ਦਿੰਦਿਆਂ ਸਟੇਟ ਅਵਾਰਡੀ ਮਹਿੰਦਰਪਾਲ ਲੂੰਬਾ ਅਤੇ ਐਡਵਾਈਜ਼ਰ ਅਜੇ ਗੋਰਾ ਸੂਦ ਨੇ ਕਿਹਾ ਕਿ ਖ਼ੂਨਦਾਨੀ ਸਾਡੇ ਅਸਲ ਹੀਰੋ ਹਨ ਤੇ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ, ਇਸ ਲਈ ਸਾਨੂੰ ਮੌਕਾ ਮਿਲਣ ‘ਤੇ ਖ਼ੂਨਦਾਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।