ਬਾਬਾ ਸਾਧੂ ਸ਼ਾਹ ਦੀ ਯਾਦ ’ਚ ਸੱਭਿਆਚਾਰਕ ਮੇਲਾ ਭਲਕੇ
ਕਿਸ਼ਨਪੁਰਾ ਕਲਾਂ, 4 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ’ਚ ਪੀਰਾਂ ਦੀ ਬਣੀ ਦਰਗਾਹ ਖਾਨਗਾਹ ਵਿਖੇ ਗੱਦੀ ਨਸ਼ੀਨ ਬਾਬਾ ਨੇਕ ਸ਼ਾਹ ਖਾਨਗਾਹ ਵਾਲਿਆਂ ਦੀ ਦੇਖ-ਰੇਖ ਹੇਠ ਬਾਬਾ ਸਾਧੂ ਸ਼ਾਹ ਦੀ ਯਾਦ ਵਿਚ ਸੱਭਿਆਚਾਰਕ ਮੇਲਾ ਸਾਲਾਨਾ ਭੰਡਾਰਾ ਗੱਦੀ ਨਸ਼ੀਨ ਬਾਬਾ ਨੇਕ ਸ਼ਾਹ (ਖਾਨਗਾਹ) ਗਰਾਮ ਪੰਚਾਇਤ ਐਨ. ਆਰ.
ਕਿਸ਼ਨਪੁਰਾ ਕਲਾਂ, 4 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ’ਚ ਪੀਰਾਂ ਦੀ ਬਣੀ ਦਰਗਾਹ ਖਾਨਗਾਹ ਵਿਖੇ ਗੱਦੀ ਨਸ਼ੀਨ ਬਾਬਾ ਨੇਕ ਸ਼ਾਹ ਖਾਨਗਾਹ ਵਾਲਿਆਂ ਦੀ ਦੇਖ-ਰੇਖ ਹੇਠ ਬਾਬਾ ਸਾਧੂ ਸ਼ਾਹ ਦੀ ਯਾਦ ਵਿਚ ਸੱਭਿਆਚਾਰਕ ਮੇਲਾ ਸਾਲਾਨਾ ਭੰਡਾਰਾ ਗੱਦੀ ਨਸ਼ੀਨ ਬਾਬਾ ਨੇਕ ਸ਼ਾਹ (ਖਾਨਗਾਹ) ਗਰਾਮ ਪੰਚਾਇਤ ਐਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਰੰਗਦਾਰ ਪੋਸਟਰ ਜਾਰੀ ਕਰਦਿਆਂ ਬਾਬਾ ਨੇਕ ਸ਼ਾਹ ਖਾਨਗਾਹ ਵਾਲਿਆਂ ਨੇ ਦੱਸਿਆ ਕਿ 6 ਅਕਤੂਬਰ ਦਿਨ ਮੰਗਲਵਾਰ ਨੂੰ ਪੰਜਾਬ ਦੀ ਪ੍ਰਸਿੱਧ ਜੋੜੀ ਹਰਜੀਤ ਸਿੱਧੂ- ਪ੍ਰਵੀਨ ਦਰਦੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਪੋਸਟਰ ਜਾਰੀ ਕਰਨ ਵਾਲਿਆਂ ’ਚ ਪ੍ਰਧਾਨ ਇਕਬਾਲ ਸਿੰਘ ਘਾਲਾ, ਗੁਰਪ੍ਰੀਤ ਸਿੰਘ ਸਾਬਕਾ ਪੰਚ, ਡਾ. ਗੁਰਪ੍ਰੀਤ ਸਿੰਘ ਬਬਲੂ, ਗੋਲੂ ਮਾਨ, ਅੰਗਰੇਜ਼ ਸਿੰਘ, ਬਿੱਲੂ ਸਿੰਘ, ਡਾ. ਗੁਰਪ੍ਰੀਤ ਬੱਬੂ, ਸੁੱਖ ਆਰਟ, ਗੋਲੂ ਮਾਨ, ਇਕਬਾਲ ਖਾਨ, ਮਨਜਿੰਦਰ ਸਿੰਘ ਡਿਪਟੀ ਔਲਖ, ਅੰਗਰੇਜ਼ ਸਿੰਘ ਲੱਡੂ, ਕਾਕਾ ਮਾਨ , ਸਤਪਾਲ ਸੱਤੀ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।