05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਭਾਕਿਯੂ ਪੰਜਾਬ ਕਾਦੀਆਂ ਜ਼ਿਲ੍ਹਾ ਮੋਗਾ ਨੇ ਮੰਗ ਪੱਤਰ ਦਿੱਤਾ

ਮੋਗਾ, 4 ਅਕਤੂਬਰ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਰਜਿ. ਪੰਜਾਬ ਕਾਦੀਆਂ ਜ਼ਿਲ੍ਹਾ ਮੋਗਾ ਨੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਗੁਰਵਿੰਦਰ ਸਿੰਘ ਜੌਹਲ ਐਸ.

Ad Position 21
No active advertisement
ਸਰਕਾਰੀ ਹਾਈ ਸਕੂਲ ਜੈਮਲ ਵਾਲਾ ਵਿਖੇ ਤਿੰਨੋ ਅਧਿਆਪਕ ਚਾਰਜ ਸੰਭਾਲਣ ਸਮੇਂ। ਤਸਵੀਰ : ਨਵਦੀਪ ਸਿੰਘ 05-10-2026
ਮੋਗਾ, 4 ਅਕਤੂਬਰ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਰਜਿ. ਪੰਜਾਬ ਕਾਦੀਆਂ ਜ਼ਿਲ੍ਹਾ ਮੋਗਾ ਨੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਗੁਰਵਿੰਦਰ ਸਿੰਘ ਜੌਹਲ ਐਸ. ਡੀ. ਐਮ. ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦਿੱਤਾ| ਉਨ੍ਹਾਂ ਮੰਗ ਕੀਤੀ ਕਿ ਚੰਡੀਗੜ੍ਹ ਵਿਚ ਪਿਛਲੇ ਦਿਨੀਂ ਕਿਸਾਨ ਸੰਘਰਸ਼ ਦੌਰਾਨ ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀਆਂ ਅਤੇ ਕਿਸਾਨ ਆਗੂਆਂ ਨਾਲ ਜੋ ਮੰਗਾ ਮੰਨਣ ’ਤੇ ਸਮਝੌਤਾ ਹੋਇਆ ਹੈ ਇਸ ਨੂੰ ਅਸਲੀ ਜਾਮਾ ਪਹਿਨਾਇਆ ਜਾਵੇ| ਮੰਡੀਆਂ ਅਤੇ ਖਰੀਦ ਕੇਂਦਰਾਂ ’ਚ ਝੋਨੇ ਦੀ ਹਰ ਇਕ ਢੇਰੀ ਦੀ ਰੋਜ਼ਾਨਾ ਖਰੀਦ ਨੂੰ ਯਕੀਨੀ ਬਣਾਇਆ ਜਾਵੇ| ਆਉਣ ਵਾਲੀ ਹਾੜੀ ਦੀ ਫਸਲ ਦੀ ਬਿਜਾਈ ਲਈ ਸਰਕਾਰ ਵਲੋਂ ਡੀ. ਏ. ਪੀ. ਦੇ ਬਫਰ ਸਟਾਕ ਦਾ ਪ੍ਰਬੰਧ ਕੀਤਾ ਜਾਵੇ ਅਤੇ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਡੀ. ਏ. ਪੀ. ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ| ਜਥੇਬੰਦੀ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਲ ਵਿਭਾਗ ਦੇ ਫਰਦ ਜਮ੍ਹਾਬੰਦੀ ਵਿਚ ਮਾਲਕੀ ਦੇ ਨਾਲ ਇਕ ਕਾਸ਼ਤਕਾਰੀ ਖਾਨਾ ਸਬੰਧੀ ਆਰਡੀਨੈਂਸ ਜਾਰੀ ਕਰਕੇ ਜਮ੍ਹਾਬੰਦੀ ਫਰਦ ਵਿਚ ਕਾਸ਼ਤਕਾਰੀ ਖਾਨਾ ਖਤਮ ਕੀਤਾ ਜਾਵੇ| ਜੋ ਮਾਲਕ ਹੈ ਤੇ ਕਾਸ਼ਤਕਾਰੀ ਮੰਨੀਆਂ ਜਾਵੇ, ਇਸ ਨਾਲ ਵੱਡੀ ਗਿਣਤੀ ਵਿਚ ਜ਼ਮੀਨੀ ਝਗੜੇ ਖਤਮ ਹੋ ਜਾਣਗੇ| ਉਨ੍ਹਾਂ ਦੱਸਿਆ ਕਿ ਯੂ.ਪੀ. ਅਤੇ ਰਾਜਸਥਾਨ ਦੇ ਫਰਦ ਜਮ੍ਹਾਬੰਦੀ ਵਿਚ ਇਹ ਕਾਸ਼ਤਕਾਰੀ ਖਾਨਾ ਨਹੀਂ ਹੈ| ਪੰਜਾਬ ਦੇ ਵਸਨੀਕਾਂ ਨੂੰ 90 ਫੀਸਦੀ ਨੌਕਰੀਆਂ ਦਿੱਤੀਆਂ ਜਾਣ| ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਵਿਚ ਕੋਆਪਰੇਟਿਵ ਸੁਸਾਈਟੀਆਂ ਨੂੰ ਖਾਦ ਅਤੇ ਪੈਸਟੀਸਾਈਡ ਲਾਈਸੈਂਸ਼ ਲੈਣਾ ਜਰੂਰੀ ਕੀਤਾ ਜਾਵੇ ਕਿਉਂਕਿ ਕਿਸਾਨ ਵੱਡੀ ਪੱਧਰ ’ਤੇ ਖਾਦਾਂ ਅਤੇ ਕੀੜੇਮਾਰ ਦਵਾਈਆਂ ਸੁਸਾਇਟੀਆਂ ’ਤੇ ਲੈਂਦੇ ਆ ਰਹੇ ਹਨ ਜਦੋਂ ਕਿ ਕਿਸੇ ਮਿਲਾਵਟੀ ਖਾਦ ਅਤੇ ਘਟੀਆ ਕੀੜੇਮਾਰ ਦਵਾਈਆਂ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਲਾਈਸੈਂਸ ਨਾ ਹੋਣ ਕਾਰਨ ਕੋਈ ਜ਼ਿੰਮੇਵਾਰੀ ਫਿਕਸ ਨਹੀਂ ਹੈ| ਇਸ ਮੌਕੇ ਰਾਜਾ ਸਿੰਘ, ਹਰਪ੍ਰੀਤ ਸਿੰਘ, ਅੰਗਰੇਜ਼ ਸਿੰਘ, ਨਿਰਮਲ ਸਿੰਘ ਦੌਲਤਪੁਰਾ, ਗੁਰਮੀਤ ਸਿੰਘ ਕਾਹਨ ਸਿੰਘ ਵਾਲਾ, ਵਕੀਲ ਸਿੰਘ ਮਾਣੂੰਕੇ, ਜਸਬੀਰ ਸਿੰਘ ਮੰਦਰ, ਮਨਪ੍ਰੀਤ ਸਿੰਘ ਆਦਿ ਸ਼ਾਮਲ ਸਨ|
Ad Position 22
No active advertisement
ਪਿਛਲੀ ਖ਼ਬਰ ਮਾਤਾ ਪਰਮਜੀਤ ਕੌਰ ਨਮਿੱਤ ਅੰਤਿਮ ਅਰਦਾਸ ਸਮਾਗਮ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਜੈਮਲ ਵਾਲਾ ਨੂੰ ਮਿਲੇ ਤਿੰਨ ਨਵੇਂ ਅਧਿਆਪਕ
Ad Position 24